ਕਣਕ ਦੀ MSP ਖ਼ਰੀਦ ਲਈ ਕਿਸਾਨ ਆਨਲਾਈਨ ਕਰਵਾਉਣ ਰਜਿਸਟ੍ਰੇਸ਼ਨ

Tuesday, Jan 07, 2025 - 02:44 PM (IST)

ਕਣਕ ਦੀ MSP ਖ਼ਰੀਦ ਲਈ ਕਿਸਾਨ ਆਨਲਾਈਨ ਕਰਵਾਉਣ ਰਜਿਸਟ੍ਰੇਸ਼ਨ

ਨਵੀਂ ਦਿੱਲੀ - ਸਰਕਾਰ ਨੇ ਕਿਸਾਨਾਂ ਕੋਲੋਂ ਸਮਰਥਨ ਮੁੱਲ ‘ਤੇ ਕਣਕ ਖਰੀਦਣ ਦੀਆਂ ਤਿਆਰੀਆਂ ਸ਼ੁਰੂ ਦਿੱਤੀਆਂ ਹਨ। ਕਣਕ ਦੀ ਫ਼ਸਲ ਮਾਰਚ ਦੇ ਅਖੀਰਲੇ ਅਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਮੰਡੀ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ। ਜਾਣਕਾਰੀ ਮੁਤਾਬਕ ਇਸ ਸਾਲ ਕਣਕ ਦੀ ਖਰੀਦ ਦੀ ਪ੍ਰਕਿਰਿਆ 10 ਮਾਰਚ ਤੋਂ ਸ਼ੁਰੂ ਹੋਵੇਗੀ। ਘੱਟੋ-ਘੱਟ ਸਮਰਥਨ ਮੁੱਲ 'ਤੇ ਕਣਕ ਦੀ ਵਿਕਰੀ ਲਈ ਕਿਸਾਨਾਂ ਨੂੰ ਪਹਿਲਾਂ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ :     ਦੇਸ਼ ਭਰ 'ਚ ਜਾਇਦਾਦ ਖ਼ਰੀਦਣਾ ਹੋਇਆ ਆਸਾਨ, ਸਰਕਾਰ ਨੇ ਲਾਂਚ ਕੀਤਾ ਨਵਾਂ ਪੋਰਟਲ

1 ਜਨਵਰੀ 2025 ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕਣਕ ਦੀ ਖ਼ਰੀਦ ਲਈ ਰਾਜਸਥਾਨ ਸਰਕਾਰ ਵਲੋਂ ਕੇਂਦਰ ਬਣਾਏ ਜਾਣਗੇ। ਸਰਕਾਰ ਨੇ ਇਸ ਸਾਲ ਲਈ ਕਣਕ ਦਾ ਸਮਰਥਨ ਮੁੱਲ 2425 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਇਸ ‘ਤੇ ਸੂਬਾ ਸਰਕਾਰ ਵੱਲੋਂ 125 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇਗਾ। ਭਾਵ ਕਿਸਾਨਾਂ ਨੂੰ 2550 ਰੁਪਏ ਪ੍ਰਤੀ ਕੁਇੰਟਲ ਦੇ ਤਹਿਤ ਵਿਕਰੀ ਮੁੱਲ ਮਿਲੇਗਾ। ਇਸ ਦੇ ਲਈ ਫੂਡ ਵਿਭਾਗ ਦੀ ਵੈੱਬਸਾਈਟ ‘ਤੇ ਰਜਿਸਟਰ ਕਰ ਸਕਦੇ ਹੋ।

ਇਹ ਵੀ ਪੜ੍ਹੋ :     ਚੋਰੀ ਕੀਤੇ ਮੋਬਾਈਲਾਂ ਦੇ ਨਾਜਾਇਜ਼ ਕਾਰੋਬਾਰ ਦਾ ਵੱਡਾ ਨੈੱਟਵਰਕ, ਕੀਤੇ ਜਾਂਦੇ ਹਨ ਸਮੱਗਲ

ਇੰਝ ਕਰਵਾ ਸਕਦੇ ਹੋ ਰਜਿਸਟਰੇਸ਼ਨ 

ਰਜਿਸਟਰੇਸ਼ਨ ਲਈ ਜਨ ਆਧਾਰ ਕਾਰਡ ਵਿੱਚ ਰਜਿਸਟਰਡ ਪਰਿਵਾਰ ਦੇ ਇੱਕ ਜਾਂ ਇੱਕ ਤੋਂ ਵੱਧ ਮੈਂਬਰਾਂ ਦੇ ਨਾਮ ਗਿਰਦਾਵਰੀ ਹੈ ਤਾਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਸਮੇਂ ਕਿਸਾਨਾਂ ਦੀ ਜ਼ਮੀਨ ਦਾ ਵੇਰਵਾ ਲਿਆ ਜਾਵੇਗਾ। ਜੇਕਰ ਕਿਸਾਨ ਖੁਦ ਜ਼ਮੀਨ ਦਾ ਮਾਲਕ ਨਹੀਂ ਹੈ, ਤਾਂ ਉਸ ਨੂੰ ਜ਼ਮੀਨ ਮਾਲਕ ਦੇ ਜਨ ਆਧਾਰ, ਆਧਾਰ ਅਤੇ ਕਿਰਾਏ ਦੀ ਜ਼ਮੀਨ, ਹਿੱਸੇਦਾਰਾਂ, ਠੇਕੇ ‘ਤੇ ਕੰਮ ਕਰਨ ਬਾਰੇ ਸਵੈ-ਘੋਸ਼ਣਾ ਪੱਤਰ ਬਾਰੇ ਜਾਣਕਾਰੀ ਦੇਣੀ ਹੋਵੇਗੀ।

ਇਹ ਵੀ ਪੜ੍ਹੋ :     ਏਅਰਲਾਈਨਜ਼ ਲਈ ਨਵੇਂ ਨਿਯਮਾਂ ਦਾ ਐਲਾਨ - ਫਲਾਈਟ 'ਚ ਬੈਠੇ ਯਾਤਰੀਆਂ ਲਈ ਜਾਣਕਾਰੀ ਹੋਣਾ ਬਹੁਤ ਜ਼ਰੂਰੀ

ਇਹ ਵੀ ਪੜ੍ਹੋ :      ਭਾਰਤ 'ਚੋਂ ਨਿਕਲਣ ਵਾਲੀ ਪ੍ਰਾਚੀਨ ਨਦੀ ਪਾਕਿਸਤਾਨ 'ਚ ਉਗਲ ਰਹੀ ਸੋਨਾ, ਕੀਮਤ 600 ਅਰਬ ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News