ਸੋਨੇ ਤੋਂ ਬਾਅਦ ਹੁਣ ਚਾਂਦੀ ਲਈ ਹਾਲਮਾਰਕਿੰਗ ਲਾਜ਼ਮੀ ਕਰਨ 'ਤੇ ਵਿਚਾਰ ਕਰ ਰਹੀ ਸਰਕਾਰ
Monday, Jan 06, 2025 - 06:21 PM (IST)
![ਸੋਨੇ ਤੋਂ ਬਾਅਦ ਹੁਣ ਚਾਂਦੀ ਲਈ ਹਾਲਮਾਰਕਿੰਗ ਲਾਜ਼ਮੀ ਕਰਨ 'ਤੇ ਵਿਚਾਰ ਕਰ ਰਹੀ ਸਰਕਾਰ](https://static.jagbani.com/multimedia/2025_1image_18_20_162768440gold.jpg)
ਨਵੀਂ ਦਿੱਲੀ (ਏਜੰਸੀ)– ਸੋਨੇ ਤੋਂ ਬਾਅਦ ਹੁਣ ਚਾਂਦੀ ਲਈ ਵੀ 'ਹਾਲਮਾਰਕਿੰਗ' ਲਾਜ਼ਮੀ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਭਾਰਤੀ ਮਿਆਰ ਬਿਊਰੋ (ਬੀ. ਆਈ. ਐੱਸ.) ਨੂੰ ਖਪਤਕਾਰਾਂ ਦੀ ਮੰਗ ਮੁਤਾਬਕ ਚਾਂਦੀ ਅਤੇ ਚਾਂਦੀ ਦੀਆਂ ਵਸਤੂਆਂ ਲਈ 'ਹਾਲਮਾਰਕਿੰਗ' ਲਾਜ਼ਮੀ ਬਣਾਉਣ ’ਤੇ ਵਿਚਾਰ ਕਰਨਾ ਚਾਹੀਦਾ ਹੈ। 78ਵੇਂ ਬੀ. ਆਈ. ਐੱਸ. ਸਥਾਪਨਾ ਦਿਵਸ ਸਮਾਰੋਹ ’ਚ ਜੋਸ਼ੀ ਨੇ ਕਿਹਾ ਕਿ ਚਾਂਦੀ ਦੀ ਹਾਲਮਾਰਕਿੰਗ ਲਈ ਖਪਤਕਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਤੁਸੀਂ (ਬੀ. ਆਈ. ਐੱਸ.) ਇਸ ’ਤੇ ਸਲਾਹ-ਮਸ਼ਵਰਾ ਕਰਕੇ ਫੈਸਲਾ ਲੈ ਸਕਦੇ ਹੋ। ਮੰਤਰੀ ਨੇ ਸਮਾਗਮ ਤੋਂ ਇਲਾਵਾ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਸਰਕਾਰ ਸਟੇਕਹੋਲਡਰਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਬੀ.ਆਈ.ਐੱਸ. ਦੁਆਰਾ ਸੰਭਾਵੀ ਮੁਲਾਂਕਣ ਪੂਰਾ ਕਰਨ ਤੋਂ ਬਾਅਦ ਫੈਸਲਾ ਲਵੇਗੀ।
ਫਿਲਹਾਲ ਸਿਰਫ ਸੋਨੇ ’ਤੇ ਹਾਲਮਾਰਕਿੰਗ ਹੈ ਜ਼ਰੂਰੀ
ਸਰਕਾਰ ਨੇ ਮੌਜੂਦਾ ਸਮੇਂ ’ਚ ਸਿਰਫ ਸੋਨੇ ਦੇ ਗਹਿਣਿਆਂ ਅਤੇ ਵਸਤੂਆਂ ਲਈ ਹਾਲਮਾਰਕਿੰਗ ਜ਼ਰੂਰੀ ਕੀਤੀ ਹੈ, ਜਿਸ ਦਾ ਮਕਸਦ ਖਪਤਕਾਰ ਹਿੱਤਾਂ ਦੀ ਰੱਖਿਆ ਕਰਨਾ ਅਤੇ ਉਤਪਾਦ ਦੀ ਪ੍ਰਮਾਣਕਿਤਾ ਯਕੀਨੀ ਕਰਨਾ ਹੈ। ਮੌਜੂਦਾ 'ਹਾਲਮਾਰਕਿੰਗ' ਪ੍ਰਣਾਲੀ ’ਚ ਇਕ ਯੂਨੀਕ 6 ਅੰਕਾਂ ਦਾ 'ਅਲਫਾਨਿਊਮੈਰਿਕ' ਕੋਡ ਸ਼ਾਮਲ ਹੈ, ਜੋ ਸੋਨੇ ਦੀ ਸ਼ੁੱਧਤਾ ਨੂੰ ਪ੍ਰਮਾਣਿਤ ਕਰਦਾ ਹੈ। ਚਾਂਦੀ ਦੀ 'ਹਾਲਮਾਰਕਿੰਗ' ਦੇ ਸੰਭਾਵੀ ਵਿਸਤਾਰ ਨਾਲ ਭਾਰਤ ਦੀਆਂ ਕੀਮਤੀ ਧਾਤੂਆਂ ਦੀ ਗੁਣਵੱਤਾ ਕੰਟਰੋਲ ਉਪਾਵਾਂ ਦਾ ਇਕ ਮਹੱਤਵਪੂਰਨ ਵਿਸਤਾਰ ਹੋਵੇਗਾ।
ਇਹ ਵੀ ਪੜ੍ਹੋ: ਆ ਰਿਹੈ ਸਭ ਤੋਂ ਭਿਆਨਕ ਬਰਫੀਲਾ ਤੂਫਾਨ! ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8