ਆਨਲਾਈਨ ਭਰਤੀ ਗਤੀਵਿਧੀਆਂ ’ਚ ਲਗਾਤਾਰ ਤੀਸਰੇ ਮਹੀਨੇ ਗਿਰਾਵਟ

Monday, Sep 10, 2018 - 11:50 PM (IST)

ਆਨਲਾਈਨ ਭਰਤੀ ਗਤੀਵਿਧੀਆਂ ’ਚ ਲਗਾਤਾਰ ਤੀਸਰੇ ਮਹੀਨੇ ਗਿਰਾਵਟ

ਨਵੀਂ ਦਿੱਲੀ-ਆਨਲਾਈਨ ਭਰਤੀ ਨਾਲ ਜੁੜੀਆਂ ਗਤੀਵਿਧੀਆਂ ’ਚ ਲਗਾਤਾਰ ਤੀਸਰੇ ਮਹੀਨੇ ਅਗਸਤ ’ਚ ਗਿਰਾਵਟ ਦਰਜ ਕੀਤੀ ਗਈ ਹੈ। ਰਲੇਵੇਂ ਅਤੇ ਅਕਵਾਇਰਮੈਂਟ ਸੌਦਿਆਂ ’ਚ ਤੇਜ਼ੀ ਕਾਰਨ ਕੰਪਨੀਆਂ ਨਿਯੁਕਤੀਆਂ ਨੂੰ ਲੈ ਕੇ ਸਾਵਧਾਨੀ ਵਾਲਾ ਰੁਖ਼ ਅਪਣਾ ਰਹੀਆਂ ਹਨ।  ਆਨਲਾਈਨ ਨਿਯੁਕਤੀ ਬਦਲ ਮੁਹੱਈਆ ਕਰਵਾਉਣ ਵਾਲੀ ਕੰਪਨੀ ਮਾਸਟਰ ਡਾਟ ਕਾਮ ਦਾ ਅਪ੍ਰੈਲ ਦਾ ਮਾਸਟਰ ਰੋਜ਼ਗਾਰ ਸੂਚਕ ਅੰਕ ਅਗਸਤ ’ਚ 266 ਰਿਹਾ। ਇਹ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 5 ਫ਼ੀਸਦੀ ਘੱਟ ਹੈ ਅਤੇ ਪਿਛਲੇ ਮਹੀਨੇ ਦੇ ਮੁਕਾਬਲੇ ਇਹ 0.74 ਫ਼ੀਸਦੀ ਡਿੱਗਾ ਹੈ। ਕੰਪਨੀ ਦੇ ਏਸ਼ੀਆ-ਪ੍ਰਸ਼ਾਂਤ ਔਖ ਖਾੜੀ ਖੇਤਰ ਦੇ ਸੀ. ਈ. ਓ. ਅਭਿਜੀਤ ਮੁਖਰਜੀ ਨੇ ਕਿਹਾ, ‘‘ਹੁਨਰਮੰਦ ਤੇ ਤਜਰਬੇਕਾਰ ਉਮੀਦਵਾਰਾਂ ਦੀ ਜ਼ਿਆਦਾ ਮੰਗ ਅਤੇ ਰਲੇਵੇਂ ਅਤੇ ਅਕਵਾਇਰਮੈਂਟ ਕਾਰਨ ਸਾਵਧਾਨੀ ਵਾਲਾ ਰੁਖ਼ ਅਪਨਾਉਣ ਨਾਲ ਭਰਤੀ ਗਤੀਵਿਧੀਆਂ ’ਚ ਸੁਸਤੀ ਰਹੀ।’’ ਖੇਤਰ ਦੇ ਆਧਾਰ ’ਤੇ ਉਤਪਾਦਨ ਅਤੇ ਨਿਰਮਾਣ ਖੇਤਰ ’ਚ ਸਾਲਾਨਾ ਆਧਾਰ ’ਤੇ ਇਸ ਸਾਲ ਅਗਸਤ ’ਚ 64 ਫ਼ੀਸਦੀ ਦਾ ਵਾਧਾ ਦਰਜ ਹੋਇਆ। ਇਸ ਤੋਂ ਬਾਅਦ ਪ੍ਰਚੂਨ ਖੇਤਰ ’ਚ 48 ਫ਼ੀਸਦੀ ਦੀ ਤੇਜ਼ੀ ਰਹੀ।  


Related News