Dream11 ਸਣੇ ਆਨਲਾਈਨ ਗੇਮਿੰਗ ਕੰਪਨੀਆਂ ’ਚ ਦਹਿਸ਼ਤ, ਸਰਕਾਰ ਨੇ ਭੇਜਿਆ 1 ਲੱਖ ਕਰੋੜ ਦਾ GST ਨੋਟਿਸ

10/25/2023 4:42:09 PM

ਨਵੀਂ ਦਿੱਲੀ (ਭਾਸ਼ਾ)– ਆਨਲਾਈਨ ਗੇਮਿੰਗ ਕੰਪਨੀਆਂ ’ਤੇ ਸਰਕਾਰ ਸਖ਼ਤ ਹੋਈ ਹੈ। ਡ੍ਰੀਮ11 ਸਮੇਤ ਕਈ ਅਜਿਹੀਆਂ ਕੰਪਨੀਆਂ ਨੂੰ ਸਰਕਾਰ ਨੇ 1 ਲੱਖ ਕਰੋੜ ਰੁਪਏ ਦਾ ਜੀ. ਐੱਸ. ਟੀ. ਨੋਟਿਸ ਭੇਜਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੀ. ਐੱਸ. ਟੀ. ਅਧਿਕਾਰੀਆਂ ਨੇ ਟੈਕਸ ਚੋਰੀ ਲਈ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਹੁਣ ਤੱਕ 1 ਲੱਖ ਕਰੋੜ ਰੁਪਏ ਦੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀ ਨੇ ਹਾਲਾਂਕਿ ਇਹ ਵੀ ਕਿਹਾ ਕਿ 1 ਅਕਤੂਬਰ ਤੋਂ ਬਾਅਦ ਭਾਰਤ ਵਿੱਚ ਵਿਦੇਸ਼ੀ ਗੇਮਿੰਗ ਕੰਪਨੀਆਂ ਦੇ ਰਜਿਸਟ੍ਰੇਸ਼ਨ ਦਾ ਹਾਲੇ ਤੱਕ ਕੋਈ ਡਾਟਾ ਨਹੀਂ ਹੈ।

ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ

ਜੀ. ਐੱਸ. ਟੀ. ਕਾਨੂੰਨ ’ਚ ਸੋਧ
ਸਰਕਾਰ ਨੇ ਜੀ. ਐੱਸ. ਟੀ. ਕਾਨੂੰਨ ’ਚ ਸੋਧ ਕੀਤੀ ਹੈ, ਜਿਸ ਨਾਲ 1 ਅਕਤੂਬਰ ਤੋਂ ਵਿਦੇਸ਼ੀ ਆਨਲਾਈਨ ਗੇਮਿੰਗ ਕੰਪਨੀਆਂ ਲਈ ਭਾਰਤ ’ਚ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋ ਜਾਏਗੀ। ਜੀ. ਐੱਸ. ਟੀ. ਪਰਿਸ਼ਦ ਨੇ ਅਗਸਤ ’ਚ ਸਪੱਸ਼ਟ ਕੀਤਾ ਸੀ ਕਿ ਆਨਲਾਈਨ ਗੇਮਿੰਗ ਪਲੇਟਫਾਰਮ ’ਤੇ ਲਗਾਏ ਗਏ ਦਾਅ ਦੇ ਪੂਰੇ ਮੁੱਲ ’ਤੇ 28 ਫ਼ੀਸਦੀ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਗਾਇਆ ਜਾਏਗਾ। ਅਧਿਕਾਰੀ ਨੇ ਕਿਹਾ ਕਿ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਹੁਣ ਤੱਕ ਜੀ. ਐੱਸ. ਟੀ. ਅਧਿਕਾਰੀਆਂ ਵਲੋਂ ਲਗਭਗ 1 ਲੱਖ ਕਰੋੜ ਰੁਪਏ ਦੇ ਨੋਟਿਸ ਦਿੱਤੇ ਗਏ ਹਨ।

ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ

ਜੀ. ਐੱਸ. ਟੀ. ਚੋਰੀ ਦਾ ਮਾਮਲਾ
ਡ੍ਰੀਮ11 ਵਰਗੇ ਕਈ ਆਨਲਾਈਨ ਗੇਮਿੰਗ ਅਤੇ ਡੈਲਟਾ ਕਾਰਪ ਵਰਗੇ ਕੈਸੀਨੋ ਆਪ੍ਰੇਟਰਾਂ ਨੂੰ ਘੱਟ ਟੈਕਸ ਭੁਗਤਾਨ ਕਰਨ ਲਈ ਪਿਛਲੇ ਮਹੀਨੇ ਜੀ. ਐੱਸ. ਟੀ. ਕਾਰਨ ਦੱਸੋ ਨੋਟਿਸ ਮਿਲਿਆ ਹੈ। 21,000 ਕਰੋੜ ਰੁਪਏ ਦੀ ਕਥਿਤ ਜੀ. ਐੱਸ. ਟੀ. ਚੋਰੀ ਦਾ ਮਾਮਲਾ ਹੈ, ਜਿਸ ਵਿਚ ਪਿਛਲੇ ਸਾਲ ਸਤੰਬਰ ’ਚ ਗੇਮਸਕਰਾਫਟ ਨੂੰ ਵੱਖ ਤੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ। ਜਿੱਥੇ ਕਰਨਾਟਕ ਹਾਈ ਕੋਰਟ ਨੇ ਕੰਪਨੀ ਦੇ ਪੱਖ ’ਚ ਫ਼ੈਸਲਾ ਸੁਣਾਇਆ, ਉੱਥੇ ਹੀ ਕੇਂਦਰ ਸਰਕਾਰ ਨੇ ਜੁਲਾਈ ’ਚ ਸੁਪਰੀਮ ਕੋਰਟ ’ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਐੱਲ. ਪੀ.) ਦਾਇਰ ਕੀਤੀ।

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ

ਇਕ ਅਨੁਮਾਨ ਮੁਤਾਬਕ ਭਾਰਤ ’ਚ ਗੇਮਿੰਗ ਮਾਰਕੀਟ ਦਾ ਆਕਾਰ ਸਾਲ 2023 ਵਿਚ 3.02 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2028 ਤੱਕ 6.26 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ। ਇਸ ਸਾਲ ਕੁੱਝ ਡਾਊਨਲੋਡ ਦੇ ਮਾਮਲੇ ’ਚ ਭਾਰਤ ਨੇ ਗੇਮਸ ਦੇ ਪ੍ਰਾਈਮਰੀ ਕੰਜ਼ਿਊਮਰ ਦੇ ਤੌਰ ’ਤੇ ਚੀਨ ਨੂੰ ਪਿੱਛੇ ਛੱਡ ਦਿੱਤਾ। ਭਾਰਤ ਵਿਚ ਮੌਜੂਦਾ ਸਮੇਂ ਵਿਚ ਅਜਿਹੇ ਬਾਜ਼ਾਰ ਹਨ, ਜੋ ਚੀਨ ਤੋਂ ਲਗਭਗ 2.5 ਗੁਣਾ ਵੱਡਾ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਤਿੰਨ ਗੁਣਾ ਵੱਡੇ ਹਨ।

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News