ਹੁਣ ਨਹੀਂ ਰੁਵਾਏਗਾ ਪਿਆਜ਼, ਸਰਕਾਰ ਕਰੇਗੀ ਸਖ਼ਤ ਇੰਤਜ਼ਾਮ

Wednesday, Sep 04, 2024 - 01:15 PM (IST)

ਨਵੀਂ ਦਿੱਲੀ- ਪਿਆਜ਼ ਦੀਆਂ ਕੀਮਤਾਂ ਵਧਣ ਦੀਆਂ ਖਬਰਾਂ ਦਰਮਿਆਨ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਕੀਮਤਾਂ ਨੂੰ ਕਿਸੇ ਵੀ ਹਾਲਤ 'ਚ ਕਾਬੂ 'ਚ ਰੱਖਿਆ ਜਾਵੇਗਾ। ਬਫਰ ਸਟਾਕ 'ਚ 4.70 ਲੱਖ ਟਨ ਪਿਆਜ਼ ਦਾ ਭੰਡਾਰ ਹੈ। ਜੇਕਰ ਲੋੜ ਪਈ ਤਾਂ ਇਸ ਨੂੰ ਨਿਕਾਲ ਕੇ ਬਾਜ਼ਾਰ 'ਚ ਵੇਚਿਆ ਜਾਵੇਗਾ ਤਾਂ ਜੋ ਪਿਆਜ਼ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਮੀਂਹ ਦੌਰਾਨ ਕੀਮਤਾਂ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪਿਆਜ਼ ਦੇ ਬਫਰ ਸਟਾਕ ਦੇ ਪ੍ਰਬੰਧ ਕੀਤੇ ਹਨ। ਕੀਮਤ ਸਥਿਰਤਾ ਨੀਤੀ ਤਹਿਤ ਪਿਆਜ਼ ਦਾ ਵੱਧ ਤੋਂ ਵੱਧ ਸਟਾਕ ਇੱਕ ਲੱਖ ਟਨ ਤੋਂ ਵਧਾ ਕੇ ਪੰਜ ਲੱਖ ਟਨ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -'ਐਮਰਜੈਂਸੀ' 'ਤੇ ਭੜਕੇ ਗੁਰਪ੍ਰੀਤ ਘੁੱਗੀ, ਕੰਗਨਾ ਦੀ ਫ਼ਿਲਮ ਨੂੰ ਦੱਸਿਆ ਏਜੰਡਾ

ਖਪਤਕਾਰ ਮੰਤਰਾਲੇ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਸਰਕਾਰ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਇਸ ਬਾਰੇ ਇਕ-ਦੋ ਦਿਨਾਂ 'ਚ ਫੈਸਲਾ ਲਿਆ ਜਾਵੇਗਾ। ਬਫਰ ਸਟਾਕ ਨੂੰ ਅਮੀਰ ਬਣਾਉਣ ਲਈ ਸਰਕਾਰ ਨੇ ਇਸ ਸਾਲ 4.70 ਲੱਖ ਟਨ ਹਾੜੀ ਪਿਆਜ਼ ਦੀ ਖਰੀਦ ਕੀਤੀ ਹੈ ਜੋ ਕਿ ਪਿਛਲੇ ਸਾਲ ਨਾਲੋਂ 1 ਲੱਖ 70 ਹਜ਼ਾਰ ਟਨ ਜ਼ਿਆਦਾ ਹੈ। ਪਿਛਲੇ ਸਾਲ ਸਰਕਾਰ ਨੇ ਬਫਰ ਸਟਾਕ ਲਈ ਤਿੰਨ ਲੱਖ ਟਨ ਹਾੜੀ ਪਿਆਜ਼ ਦੀ ਖਰੀਦ ਕੀਤੀ ਸੀ। ਖੇਤੀਬਾੜੀ ਮੰਤਰਾਲੇ ਨੇ ਪਿਆਜ਼ ਦੀ ਉਪਲਬਧਤਾ ਨੂੰ ਤਸੱਲੀਬਖਸ਼ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਨੂੰ ਇਨਫੈਕਸ਼ਨ ਕਾਰਨ ਠੀਕ ਤਰ੍ਹਾਂ ਦਿੱਸਣਾ ਹੋਇਆ ਬੰਦ

ਅੰਦਾਜ਼ਾ ਹੈ ਕਿ ਕਿਸਾਨਾਂ ਅਤੇ ਵਪਾਰੀਆਂ ਕੋਲ ਅਜੇ ਵੀ 38 ਲੱਖ ਟਨ ਤੋਂ ਵੱਧ ਪਿਆਜ਼ ਦਾ ਭੰਡਾਰ ਹੈ। ਪਰ ਕੁਝ ਕਾਰੋਬਾਰੀਆਂ 'ਚ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਰਾਹੀਂ ਮੁਨਾਫਾ ਕਮਾਉਣ ਦਾ ਰੁਝਾਨ ਹੈ। ਇਸ ਕਾਰਨ ਕੁਝ ਪ੍ਰਮੁੱਖ ਕੇਂਦਰਾਂ 'ਤੇ ਪਿਆਜ਼ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੋ ਗਈ ਹੈ। ਇਸ ਨਾਲ ਸਰਕਾਰ 'ਤੇ ਭਾਰੀ ਦਬਾਅ ਪੈ ਰਿਹਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਸਮੇਤ ਦੱਖਣੀ ਰਾਜਾਂ 'ਚ ਲਗਾਤਾਰ ਭਾਰੀ ਮੀਂਹ ਨੇ ਸਾਉਣੀ ਦੇ ਸੀਜ਼ਨ 'ਚ ਪਿਆਜ਼ ਦੀ ਪੈਦਾਵਾਰ 'ਚ ਵਿਘਨ ਪਾਇਆ ਹੈ। ਜਿਸ ਕਾਰਨ ਇੱਕ ਹਫ਼ਤੇ 'ਚ ਪਿਆਜ਼ ਦੀ ਥੋਕ ਕੀਮਤ 'ਚ 10 ਰੁਪਏ ਅਤੇ ਪ੍ਰਚੂਨ 'ਚ 20 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।

35 ਰੁਪਏ ਕਿਲੋ ਪਿਆਜ਼ ਵੇਚੇਗੀ ਸਰਕਾਰ
ਸੂਤਰਾਂ ਦਾ ਕਹਿਣਾ ਹੈ ਕਿ ਇੱਕ-ਦੋ ਦਿਨਾਂ 'ਚ ਕਈ ਵੱਡੇ ਸ਼ਹਿਰਾਂ 'ਚ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ (ਐਨਸੀਸੀਐਫ) ਅਤੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਦੇ ਸਾਰੇ ਆਊਟਲੇਟਾਂ 'ਤੇ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇਗਾ। ਦਿੱਲੀ ਸਮੇਤ ਮੋਬਾਈਲ ਵੈਨਾਂ ਰਾਹੀਂ ਗਾਹਕਾਂ ਨੂੰ ਸਬਸਿਡੀ ਵਾਲੀਆਂ ਦਰਾਂ 'ਤੇ ਪਿਆਜ਼ ਵੀ ਪਹੁੰਚਾਏ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News