ਹੁਣ ਗੰਢੇ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਕਢਾਉਣ ਲਈ ਤਿਆਰ, ਜਾਣੋ ਕਦੋਂ ਅਤੇ ਕਿੰਨਾ ਹੋਵੇਗਾ ਕੀਮਤ 'ਚ ਵਾਧਾ

Saturday, Aug 05, 2023 - 09:15 AM (IST)

ਹੁਣ ਗੰਢੇ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਕਢਾਉਣ ਲਈ ਤਿਆਰ, ਜਾਣੋ ਕਦੋਂ ਅਤੇ ਕਿੰਨਾ ਹੋਵੇਗਾ ਕੀਮਤ 'ਚ ਵਾਧਾ

ਮੁੰਬਈ (ਭਾਸ਼ਾ)- ਕਠੋਰ ਸਪਲਾਈ ਕਾਰਨ ਇਸ ਮਹੀਨੇ ਦੇ ਅੰਤ ਤੱਕ ਪ੍ਰਚੂਨ ਬਾਜ਼ਾਰ 'ਚ ਗੰਢਿਆਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ ਅਤੇ ਅਗਲੇ ਮਹੀਨੇ ਇਹ 60-70 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਅਕਤੂਬਰ ਤੋਂ ਸਾਉਣੀ ਦੀ ਆਮਦ ਸ਼ੁਰੂ ਹੋਣ ਨਾਲ ਗੰਢਿਆਂ ਦੀ ਸਪਲਾਈ 'ਚ ਸੁਧਾਰ ਹੋਵੇਗਾ, ਜਿਸ ਕਾਰਨ ਕੀਮਤਾਂ 'ਚ ਨਰਮੀ ਆਉਣ ਦੀ ਉਮੀਦ ਹੈ। ਸ਼ੁੱਕਰਵਾਰ ਨੂੰ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ।

ਇਹ ਵੀ ਪੜ੍ਹੋ: ਸ਼ਿਵ ਭਗਤਾਂ ਲਈ ਵੱਡੀ ਖ਼ਬਰ, ਅੱਜ ਮੁਅੱਤਲ ਰਹੇਗੀ ਅਮਰਨਾਥ ਯਾਤਰਾ, ਇਹ ਹੈ ਕਾਰਨ

ਕ੍ਰਿਸਿਲ ਮਾਰਕਿਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਰਿਪੋਰਟ ਦੇ ਅਨੁਸਾਰ, 'ਮੰਗ-ਸਪਲਾਈ ਵਿਚ ਅਸੰਤੁਲਨ ਦਾ ਅਸਰ ਅਗਸਤ ਦੇ ਅਖੀਰ ਵਿੱਚ ਗੰਢਿਆਂ ਦੀਆਂ ਕੀਮਤਾਂ 'ਤੇ ਦਿਖਣ ਦੀ ਸੰਭਾਵਨਾ ਹੈ। ਜ਼ਮੀਨੀ ਪੱਧਰ ਦੀ ਗੱਲਬਾਤ ਤੋਂ ਪ੍ਰਾਪਤ ਇਨਪੁਟਸ ਦੇ ਅਨੁਸਾਰ, ਸਤੰਬਰ ਦੀ ਸ਼ੁਰੂਆਤ ਤੋਂ ਪ੍ਰਚੂਨ ਬਾਜ਼ਾਰ ਵਿੱਚ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ ਅਤੇ ਇਹ 60-70 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, ਕੀਮਤ 2020 ਦੇ ਉੱਚ ਪੱਧਰ ਤੋਂ ਹੇਠਾਂ ਰਹੇਗੀ।'

ਇਹ ਵੀ ਪੜ੍ਹੋ: ਸਿੱਖ ਭਾਈਚਾਰੇ ਲਈ ਅਹਿਮ ਖ਼ਬਰ: ਸਿਰੀ ਸਾਹਿਬ ਨੂੰ ਲੈ ਕੇ ਇਸ ਦੇਸ਼ ਦੀ ਅਦਾਲਤ ਦਾ ਵੱਡਾ ਫ਼ੈਸਲਾ

ਰਿਪੋਰਟ 'ਚ ਕਿਹਾ ਗਿਆ ਹੈ ਕਿ ਅਕਤੂਬਰ ਤੋਂ ਸਾਉਣੀ ਦੀ ਆਮਦ ਸ਼ੁਰੂ ਹੋਣ ਨਾਲ ਗੰਢਿਆਂ ਦੀ ਸਪਲਾਈ ਬਿਹਤਰ ਹੋਵੇਗੀ, ਜਿਸ ਕਾਰਨ ਕੀਮਤਾਂ 'ਚ ਨਰਮੀ ਆਉਣ ਦੀ ਉਮੀਦ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਿਉਹਾਰੀ ਮਹੀਨਿਆਂ (ਅਕਤੂਬਰ-ਦਸੰਬਰ) ਵਿਚ ਕੀਮਤਾਂ ਵਿਚ ਉਤਾਰ-ਚੜ੍ਹਾਅ ਦੂਰ ਹੋਣ ਦੀ ਉਮੀਦ ਹੈ। ਇਸ ਸਾਲ ਜਨਵਰੀ-ਮਈ ਦੌਰਾਨ ਗੰਢਿਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਖਪਤਕਾਰਾਂ ਨੂੰ ਕੁਝ ਰਾਹਤ ਦਿੱਤੀ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 18 ਲੋਕਾਂ ਦੀ ਦਰਦਨਾਕ ਮੌਤ, ਕਈ ਭਾਰਤੀ ਵੀ ਸਨ ਸਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News