ਪਿਆਜ਼ ਦੀਆਂ ਕੀਮਤਾਂ ਡਿੱਗੀਆਂ, ਹੁਣ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ
Tuesday, Jan 02, 2024 - 03:17 PM (IST)
ਨਵੀਂ ਦਿੱਲੀ — ਬਾਜ਼ਾਰ 'ਚ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਪਿਛਲੇ ਸਾਲ ਪਿਆਜ਼ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਸੀ। ਇਹ ਫੈਸਲਾ 31 ਮਾਰਚ ਤੱਕ ਲਾਗੂ ਰਹੇਗਾ ਪਰ ਹੁਣ ਕੀਮਤਾਂ ਕਾਬੂ ਹੇਠ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਇਸ ਪਾਬੰਦੀ ਨੂੰ ਹਟਾ ਦੇਵੇਗੀ। ਪਿਛਲੇ ਕੁਝ ਦਿਨਾਂ ਦੌਰਾਨ ਪਿਆਜ਼ ਦੀਆਂ ਕੀਮਤਾਂ 1870 ਰੁਪਏ ਤੋਂ ਘੱਟ ਕੇ 1500 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈਆਂ ਹਨ, ਯਾਨੀ ਕੁਝ ਹੀ ਦਿਨਾਂ 'ਚ ਪਿਆਜ਼ 20 ਫੀਸਦੀ ਤੋਂ ਜ਼ਿਆਦਾ ਸਸਤਾ ਹੋ ਗਿਆ ਹੈ।
ਇਹ ਵੀ ਪੜ੍ਹੋ : RBI ਦੀ ਵਧੀ ਚਿੰਤਾ, ਮੋਟਾ ਕਰਜ਼ਾ ਲੈਣਗੀਆਂ ਇਨ੍ਹਾਂ ਸੂਬਿਆਂ ਦੀਆਂ ਨਵੀਂਆਂ ਸਰਕਾਰਾਂ
ਇਸ ਦੇ ਨਾਲ ਹੀ ਜੇਕਰ ਨਿਰਯਾਤ ਪਾਬੰਦੀ 'ਤੇ ਨਜ਼ਰ ਮਾਰੀਏ ਤਾਂ ਕੀਮਤਾਂ 'ਚ 60 ਫੀਸਦੀ ਦੀ ਗਿਰਾਵਟ ਆਈ ਹੈ। ਸਰਕਾਰ ਦੇ ਨਜ਼ਰੀਏ ਤੋਂ ਚੰਗੀ ਗੱਲ ਇਹ ਹੈ ਕਿ ਨਵੀਂ ਫ਼ਸਲ ਮੰਡੀਆਂ ਵਿੱਚ ਦਸਤਕ ਦੇ ਰਹੀ ਹੈ।
ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਨੇ ਬਫਰ ਸਟਾਕ ਨੂੰ ਬਣਾਈ ਰੱਖਣ ਲਈ 2023 ਦੇ ਸਾਉਣੀ ਸੀਜ਼ਨ ਵਿੱਚ ਹੁਣ ਤੱਕ 25,000 ਟਨ ਪਿਆਜ਼ ਦੀ ਖਰੀਦ ਕੀਤੀ ਹੈ। ਸਰਕਾਰ ਬਫਰ ਸਟਾਕ ਨੂੰ ਬਣਾਈ ਰੱਖਣ ਅਤੇ ਘਰੇਲੂ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ ਬਾਜ਼ਾਰ ਵਿਚ ਦਖਲ ਦੇਣ ਲਈ ਪਿਆਜ਼ ਦੀ ਖਰੀਦ ਕਰ ਰਹੀ ਹੈ। ਸਰਕਾਰ ਨੇ ਵਿੱਤੀ ਸਾਲ 2023-24 ਲਈ ਬਫਰ ਸਟਾਕ ਦਾ ਟੀਚਾ ਵਧਾ ਕੇ ਸੱਤ ਲੱਖ ਟਨ ਕਰ ਦਿੱਤਾ ਹੈ, ਜਦੋਂ ਕਿ ਪਿਛਲੇ ਸਾਲ ਅਸਲ ਸਟਾਕ ਤਿੰਨ ਲੱਖ ਟਨ ਸੀ।
ਇਹ ਵੀ ਪੜ੍ਹੋ : ਇਹ ਵੱਡੇ ਬਦਲਾਅ ਘਟਾ ਦੇਣਗੇ EV ਦੀਆਂ ਕੀਮਤਾਂ, ਈਂਧਣ ਵਾਹਨਾਂ ਨਾਲੋਂ ਹੋਣਗੀਆਂ ਸਿਰਫ਼ 15 ਫ਼ੀਸਦੀ ਮਹਿੰਗੀਆਂ
ਸਕੱਤਰ ਅਨੁਸਾਰ ਸਰਕਾਰ ਨੇ ਪਿਛਲੇ ਸਾਲ ਹਾੜੀ ਦੇ ਸੀਜ਼ਨ ਵਿੱਚ ਪੰਜ ਲੱਖ ਟਨ ਪਿਆਜ਼ ਦੀ ਖਰੀਦ ਕੀਤੀ ਸੀ ਅਤੇ ਬਫਰ ਸਟਾਕ ਦਾ ਟੀਚਾ ਵਧਾਉਣ ਕਾਰਨ ਦੋ ਲੱਖ ਟਨ ਸਾਉਣੀ ਪਿਆਜ਼ ਖਰੀਦ ਰਹੀ ਹੈ। ਉਨ੍ਹਾਂ ਨੇ ਪੀਟੀਆਈ ਨੂੰ ਦੱਸਿਆ, “ਹੁਣ ਤੱਕ, ਮੰਡੀਆਂ ਵਿੱਚੋਂ ਲਗਭਗ 25,000 ਟਨ ਸਾਉਣੀ ਦੇ ਪਿਆਜ਼ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਹੋਰ ਖਰੀਦ ਜਾਰੀ ਹੈ।” ਬਫਰ ਸਟਾਕ ਵਿੱਚ ਪਏ 5 ਲੱਖ ਟਨ ਹਾੜੀ ਪਿਆਜ਼ ਵਿੱਚੋਂ, ਸਰਕਾਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਹਿਕਾਰੀ ਸੰਗਠਨਾਂ NAFED ਅਤੇ NCCF ਰਾਹੀਂ 3.04 ਲੱਖ ਟਨ ਪਿਆਜ਼ ਮੰਡੀ ਵਿੱਚ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8