ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ

Wednesday, Mar 01, 2023 - 11:09 AM (IST)

ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ

ਬਿਜ਼ਨੈੱਸ ਡੈਸਕ- ਦੁਨੀਆ ਦੇ ਕਈ ਦੇਸ਼ ਇਸ ਸਮੇਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਜਨਤਾ 'ਤੇ ਇਸ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੀਲੰਕਾ ਅਤੇ ਪਾਕਿਸਤਾਨ ਤੋਂ ਬਾਅਦ ਹੁਣ ਫਿਲੀਪੀਨਜ਼ ਦਾ ਨਾਮ ਵੀ ਮਹਿੰਗਾਈ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਫਿਲੀਪੀਨਜ਼ 'ਚ ਇਸ ਸਮੇਂ ਸਭ ਤੋਂ ਜ਼ਿਆਦਾ ਗੰਢੇ ਲੋਕਾਂ ਦੇ ਹੰਝੂ ਕੱਢ ਰਿਹਾ ਹੈ। ਫਿਲੀਪੀਨਜ਼ 'ਚ ਅਪ੍ਰੈਲ 2022 ਦੇ ਮੁਕਾਬਲੇ ਗੰਢਿਆਂ ਦੀ ਕੀਮਤ ਹੁਣ 1000 ਰੁਪਏ ਤੋਂ ਵੱਧ ਹੋ ਗਈ ਹੈ। ਇੰਨਾ ਹੀ ਨਹੀਂ ਦੇਸ਼ 'ਚ ਮਹਿੰਗਾਈ ਦਰ 14 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਹੰਝੂ ਕਢਵਾ ਰਿਹੇ ਨੇ ਗੰਢੇ
ਫਿਲੀਪੀਨਜ਼ 'ਚ ਇਕ ਕਿਲੋ ਗੰਢਿਆਂ ਦੀ ਕੀਮਤ ਹੁਣ 800 ਪੇਸੋ ਤੱਕ ਪਹੁੰਚ ਗਈ ਹੈ। ਜੇਕਰ ਭਾਰਤੀ ਰੁਪਏ 'ਚ ਤੁਸੀਂ ਇਸ ਨੂੰ ਦੇਖਦੇ ਹੋ ਤਾਂ ਇਹ ਲਗਭਗ 1200 ਰੁਪਏ ਹੋ ਜਾਂਦੀ ਹੈ। ਫਿਲੀਪੀਨਜ਼ 'ਚ ਗੰਢਿਆਂ ਦੀਆਂ ਕੀਮਤਾਂ 'ਚ ਇਹ ਵਾਧਾ 10 ਮਹੀਨਿਆਂ 'ਚ ਦੇਖਿਆ ਗਿਆ ਹੈ। ਅਪ੍ਰੈਲ 2022 'ਚ ਇੱਕ ਕਿਲੋ ਗੰਢੇ 70 ਪੇਸੋ (105 ਰੁਪਏ) 'ਚ ਉਪਲੱਬਧ ਸੀ। ਇਥੇ ਗੰਢਿਆਂ ਦੇ ਭਾਅ ਚਿਕਨ ਅਤੇ ਮਟਨ ਨਾਲੋਂ ਵੱਧ ਹੋਣ ਕਾਰਨ ਲੋਕਾਂ ਦਾ ਸਵਾਦ ਵਿਗੜ ਗਿਆ ਹੈ। ਲੋਕਾਂ ਨੇ ਗੰਢੇ ਖਾਣੇ ਘੱਟ ਕਰ ਦਿੱਤੇ ਹਨ। ਸਰਕਾਰ ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਿਪੋਰਟਾਂ ਮੁਤਾਬਕ ਫਿਲੀਪੀਨਜ਼ ਸਰਕਾਰ ਨੇ 21,000 ਟਨ ਗੰਢਿਆਂ ਦੀ ਦਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਇਨ੍ਹਾਂ ਦੇਸ਼ਾਂ 'ਚ ਵੀ ਗੰਢੇ ਮਹਿੰਗੇ 
ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ 'ਚ ਵੀ ਗੰਢਿਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਪਾਕਿਸਤਾਨ 'ਚ ਗੰਢੇ 250 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ, ਜਦਕਿ ਸ਼੍ਰੀਲੰਕਾ 'ਚ ਦਸੰਬਰ 2022 'ਚ ਇਹ 320 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਸੀ। ਅਮਰੀਕਾ 'ਚ ਗੰਢਿਆਂ ਦੀ ਕੀਮਤ 240 ਰੁਪਏ ਪ੍ਰਤੀ ਕਿਲੋ ਅਤੇ ਕੈਨੇਡਾ 'ਚ 190 ਰੁਪਏ ਪ੍ਰਤੀ ਕਿਲੋ ਦੇ ਕਰੀਬ ਪਹੁੰਚ ਗਈ ਹੈ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਭਾਰਤ 'ਚ ਡਿੱਗ ਰਹੀਆਂ ਹਨ ਗੰਢਿਆਂ ਦੀਆਂ ਕੀਮਤਾਂ
ਜਿੱਥੇ ਦੂਜੇ ਦੇਸ਼ਾਂ 'ਚ ਗੰਢਿਆਂ ਦੀਆਂ ਕੀਮਤਾਂ ਵੱਧ ਰਹੀਆਂ ਹਨ, ਉੱਥੇ ਹੀ ਭਾਰਤ 'ਚ ਗੰਢਿਆਂ ਦੀਆਂ ਕੀਮਤਾਂ 'ਚ ਗਿਰਾਵਟ ਆ ਰਹੀ ਹੈ। ਮਹਾਰਾਸ਼ਟਰ 'ਚ ਸ਼ਨੀਵਾਰ ਨੂੰ ਏ.ਪੀ.ਐੱਮ.ਸੀ 'ਚ 2,404 ਕੁਇੰਟਲ ਗੰਢੇ ਪਹੁੰਚੇ ਅਤੇ ਇਸ ਦੀ ਕੀਮਤ ਘੱਟੋ-ਘੱਟ 351 ਰੁਪਏ, ਵੱਧ ਤੋਂ ਵੱਧ 1,231 ਰੁਪਏ ਅਤੇ ਔਸਤਨ 625 ਰੁਪਏ ਪ੍ਰਤੀ ਕੁਇੰਟਲ ਸੀ। ਮਹਾਰਾਸ਼ਟਰ 'ਚ ਗੰਢਿਆਂ ਦੀਆਂ ਡਿੱਗਦੀਆਂ ਕੀਮਤਾਂ ਤੋਂ ਕਿਸਾਨ ਕਾਫ਼ੀ ਪਰੇਸ਼ਾਨ ਹਨ ਅਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਤੁਰੰਤ ਗੰਢਿਆਂ 'ਤੇ 1500 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਉਪਜ 15 ਤੋਂ 20 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖਰੀਦਣਾ ਚਾਹੀਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News