ਕਿਸਾਨਾਂ ਦੇ ਵਿਰੋਧ ਤੋਂ ਇਕ ਦਿਨ ਬਾਅਦ ਲਾਸਲਗਾਓਂ ’ਚ ਪਿਆਜ਼ ਦੀ ਨਿਲਾਮੀ ਸ਼ੁਰੂ

Wednesday, Mar 12, 2025 - 01:08 PM (IST)

ਕਿਸਾਨਾਂ ਦੇ ਵਿਰੋਧ ਤੋਂ ਇਕ ਦਿਨ ਬਾਅਦ ਲਾਸਲਗਾਓਂ ’ਚ ਪਿਆਜ਼ ਦੀ ਨਿਲਾਮੀ ਸ਼ੁਰੂ

ਨਾਸਿਕ (ਭਾਸ਼ਾ) - ਮਹਾਰਾਸ਼ਟਰ ਦੇ ਨਾਸਿਕ ’ਚ ਲਾਸਲਗਾਓਂ ਏ. ਪੀ. ਐੱਮ. ਸੀ. ’ਚ ਪਿਆਜ਼ ਦੀ ਨਿਲਾਮੀ ਅੱਜ ਫਿਰ ਸ਼ੁਰੂ ਹੋਈ। ਇਕ ਦਿਨ ਪਹਿਲਾਂ ਕੀਮਤਾਂ ’ਚ ਗਿਰਾਵਟ ਦੇ ਵਿਰੋਧ ’ਚ ਕਿਸਾਨਾਂ ਨੇ ਕੁਝ ਸਮੇਂ ਲਈ ਨਿਲਾਮੀ ਰੋਕ ਦਿੱਤੀ ਸੀ। ਕਿਸਾਨਾਂ ਨੇ ਕੀਮਤਾਂ ’ਚ ਗਿਰਾਵਟ ਦੇ ਵਿਰੋਧ ’ਚ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਇਹ ਵੀ ਪੜ੍ਹੋ :    Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ

ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਮੰਗ ਕੀਤੀ ਕਿ ਪਿਆਜ਼ ’ਤੇ 20 ਫ਼ੀਸਦੀ ਬਰਾਮਦ ਡਿਊਟੀ ਹਟਾਈ ਜਾਵੇ। ਉਨ੍ਹਾਂ ਦਾ ਦਾਅਵਾ ਹੈ ਕਿ ਬਰਾਮਦ ਡਿਊਟੀ ਕਾਰਨ ਕੀਮਤਾਂ ’ਚ ਗਿਰਾਵਟ ਹੋ ਰਹੀ ਹੈ।

ਲਾਸਲਗਾਓਂ ਖੇਤੀਬਾੜੀ ਪੈਦਾਵਾਰ ਮਾਰਕੀਟ ਕਮੇਟੀ (ਏ. ਪੀ. ਐੱਮ. ਸੀ.) ਏਸ਼ੀਆ ’ਚ ਪਿਆਜ਼ ਦਾ ਸਭ ਤੋਂ ਵੱਡਾ ਥੋਕ ਬਾਜ਼ਾਰ ਹੈ। ਏ. ਪੀ . ਐੱਮ. ਸੀ. ਦੇ ਇਕ ਸੂਤਰ ਨੇ ਦੱਸਿਆ ਕਿ ਸੋਮਵਾਰ ਨੂੰ ਨਿਲਾਮੀ ਲਈ 11,500 ਕੁਇੰਟਲ ਪਿਆਜ਼ ਮੰਡੀ ’ਚ ਲਿਆਂਦਾ ਗਿਆ। ਪਿਆਜ਼ ਦੀ ਗਰਮੀਆਂ ਦੀ ਫਸਲ ਲਈ ਕੀਮਤਾਂ ਘੱਟੋ-ਘੱਟ 1,000 ਰੁਪਏ ਪ੍ਰਤੀ ਕੁਇੰਟਲ, ਵੱਧ ਤੋਂ ਵੱਧ 2,201 ਰੁਪਏ ਪ੍ਰਤੀ ਕੁਇੰਟਲ ਅਤੇ ਔਸਤ 1,800 ਰੁਪਏ ਪ੍ਰਤੀ ਕੁਇੰਟਲ ਸਨ। ਦੂਜੇ ਪਾਸੇ ਲਾਲ ਪਿਆਜ਼ ਦੀਆਂ ਕੀਮਤਾਂ ਘੱਟੋ-ਘੱਟ 800 ਰੁਪਏ ਪ੍ਰਤੀ ਕੁਇੰਟਲ, ਵੱਧ ਤੋਂ ਵੱਧ 2,005 ਰੁਪਏ ਪ੍ਰਤੀ ਕੁਇੰਟਲ ਅਤੇ ਔਸਤ 1,700 ਰੁਪਏ ਪ੍ਰਤੀ ਕੁਇੰਟਲ ਸਨ।

ਇਹ ਵੀ ਪੜ੍ਹੋ :    Airtel-SpaceX ਦੀ ਵੱਡੀ ਸਾਂਝੇਦਾਰੀ; ਭਾਰਤ 'ਚ ਹਾਈ-ਸਪੀਡ ਇੰਟਰਨੈਟ ਦੀ ਤਿਆਰੀ 

ਸੂਤਰ ਨੇ ਕਿਹਾ, ‘‘ਇਹ ਕੀਮਤਾਂ ਸਿਰਫ ਪੰਜ ਦਿਨ ਪਹਿਲਾਂ 2,250-2300 ਰੁਪਏ ਸਨ। ਨਤੀਜੇ ਵਜੋਂ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।’’ ਬਾਅਦ ’ਚ ਸੂਬੇ ਦੇ ਖੇਤੀਬਾੜੀ ਮੰਤਰੀ ਮਾਣਿਕਰਾਓ ਕੋਕਾਟੇ ਨੇ ਕਿਸਾਨਾਂ ਦੀਆਂ ਸਮੱਸਿਆਵਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖ਼ਤਮ ਕਰ ਦਿੱਤਾ।

ਇਹ ਵੀ ਪੜ੍ਹੋ :     Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ

ਨਾਸਿਕ ’ਚ ਅੱਜ ਕੀ ਹਾਲਾਤ ਰਹੇ?

ਲਾਸਲਗਾਓਂ ਏ. ਪੀ. ਐੱਮ. ਸੀ. ’ਚ ਪਿਆਜ਼ ਦੀ ਨਿਲਾਮੀ ਦੁਬਾਰਾ ਸ਼ੁਰੂ ਹੋਈ। ਸਵੇਰੇ 13,000 ਕੁਇੰਟਲ ਪਿਆਜ਼ 500 ਗੱਡੀਆਂ ਰਾਹੀਂ ਮੰਡੀ ’ਚ ਪੁੱਜਾ। ਅੱਜ ਪਿਆਜ਼ ਦੇ ਮੁੱਲ ਘੱਟੋ-ਘੱਟ 600 ਰੁਪਏ ਪ੍ਰਤੀ ਕੁਇੰਟਲ, ਵੱਧ ਤੋਂ ਵੱਧ 1951 ਰੁਪਏ ਪ੍ਰਤੀ ਕੁਇੰਟਲ ਅਤੇ ਔਸਤ 1600 ਰੁਪਏ ਪ੍ਰਤੀ ਕੁਇੰਟਲ ਰਹੇ। ਉੱਥੇ ਹੀ, ਲਾਲ ਪਿਆਜ਼ ਦੀ ਨਿਲਾਮੀ ਦੁਪਹਿਰ ਤੱਕ ਸ਼ੁਰੂ ਨਹੀਂ ਹੋਈ ਸੀ।

ਇਹ ਵੀ ਪੜ੍ਹੋ :     ਨਵੇਂ ਆਮਦਨ ਕਰ ਬਿੱਲ ਤਹਿਤ ਸਿਰਫ ਛਾਪਿਆਂ ਦੌਰਾਨ ਡਿਜੀਟਲ, ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News