ONGC ਨੇ ਤੇਲ ਉਤਪਾਦਨ ਵਧਾਉਣ ਲਈ KG ਫੀਲਡ ’ਚ ਖੂਹ ਖੋਲ੍ਹਿਆ

Monday, Aug 26, 2024 - 12:49 PM (IST)

ONGC ਨੇ ਤੇਲ ਉਤਪਾਦਨ ਵਧਾਉਣ ਲਈ KG ਫੀਲਡ ’ਚ ਖੂਹ ਖੋਲ੍ਹਿਆ

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਨੇ ਕਿਹਾ ਕਿ ਉਸ ਨੇ ਬੰਗਾਲ ਦੀ ਖਾੜੀ ’ਚ ਕ੍ਰਿਸ਼ਣਾ ਗੋਦਾਵਰੀ ਬੇਸਿਨ ’ਚ ਆਪਣੇ ਪ੍ਰਮੁੱਖ ਡੂੰਘੇ ਸਮੁੰਦਰ ਦੇ ਪ੍ਰਾਜੈਕਟ ਦਾ ਇਕ ਹੋਰ ਖੂਹ ਖੋਲ੍ਹਿਆ ਹੈ। ਕੰਪਨੀ ਨੇ ਕਿਹਾ ਕਿ ਇਸ ਨਾਲ ਉਸ ਨੂੰ ਕੱਚੇ ਤੇਲ ਅਤੇ ਕੁਦਰਤੀ ਗੈਸ ਦਾ ਉਤਪਾਦਨ ਵਧਾਉਣ ’ਚ ਮਦਦ ਮਿਲੇਗੀ।

ਇਸ ਸਾਲ ਜਨਵਰੀ ’ਚ ਓ. ਐੱਨ. ਜੀ. ਸੀ. ਨੇ ਕੇ. ਜੀ.-ਡੀ. ਡਬਲਯੂ. ਐੱਨ-98/2 ਜਾਂ ਕੇ. ਜੀ.-ਡੀ5 ਬਲਾਕ ਤੋਂ ਤੇਲ ਦਾ ਉਤਪਾਦਨ ਸ਼ੁਰੂ ਕੀਤਾ ਸੀ। ਇਸ ਨੂੰ ਰਿਫਾਇਨਰੀਆਂ ’ਚ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ ’ਚ ਤਬਦੀਲ ਕੀਤਾ ਜਾਂਦਾ ਹੈ। ਕੰਪਨੀ ਨੇ ਐਤਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ, 24 ਅਗਸਤ, 2024 ਨੂੰ ਓ. ਐੱਨ. ਜੀ. ਸੀ. ਨੇ ਬਲਾਕ ਕੇ. ਜੀ.-ਡੀ. ਡਬਲਯੂ. ਐੱਨ.-98/2 ਸੰਕੁਲ-2 ਜਾਇਦਾਦਾਂ ’ਚ ਆਪਣੇ 5ਵੇਂ ਤੇਲ ਖੂਹ ਤੋਂ ਉਤਪਾਦਨ ਸ਼ੁਰੂ ਕਰ ਕੇ ਇਕ ਮਹਤਵਪੂਰਨ ਮੀਲ ਪੱਥਰ ਹਾਸਲ ਕੀਤਾ।


author

Harinder Kaur

Content Editor

Related News