1 ਜੂਨ ਤੋਂ 'ਇਕ ਦੇਸ਼, ਇਕ ਰਾਸ਼ਨ ਕਾਰਡ', ਜਾਣੋ ਕੀ ਹੋਵੇਗਾ ਫਾਇਦਾ?

05/31/2020 3:18:47 PM

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਸੰਕਟ ਵਿਚਕਾਰ 1 ਜੂਨ ਤੋਂ ਦੇਸ਼ 'ਚ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 20 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਗਰੀਬਾਂ ਨੂੰ ਸਸਤੀ ਕੀਮਤ 'ਤੇ ਦੇਸ਼ ਦੇ ਕਿਸੇ ਵੀ ਕੋਨੇ 'ਚ ਰਾਸ਼ਨ ਮਿਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮਨਿਰਭਰ ਰਾਹਤ ਪੈਕੇਜ ਦੇ ਐਲਾਨ ਦੌਰਾਨ ਇਸ ਦਾ ਜ਼ਿਕਰ ਕੀਤਾ ਸੀ।

ਇਹ ਯੋਜਨਾ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਿਮਾਚਲ ਪ੍ਰਦੇਸ਼, ਦਾਦਰ ਤੇ ਨਾਗਰ ਹਵੇਲੀ ਅਤੇ ਦਮਨ ਤੇ ਦਿਉ। ਆਂਧਰਾ ਪ੍ਰਦੇਸ਼, ਗੋਆ, ਗੁਜਰਾਤ, ਹਰਿਆਣਾ, ਝਾਰਖੰਡ, ਕੇਰਲ, ਕਰਨਾਟਕ ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤੇਲੰਗਾਨਾ ਅਤੇ ਤ੍ਰਿਪੁਰਾ 'ਚ ਲਾਗੂ ਹੋਵੇਗੀ।

ਮੌਜੂਦਾ ਸਮੇਂ ਕੀ ਹੈ ਨਿਯਮ?
ਹੁਣ ਤੱਕ ਨਿਯਮ ਇਹ ਹੈ ਕਿ ਤੁਹਾਡਾ ਰਾਸ਼ਨ ਕਾਰਡ ਜਿਸ ਜ਼ਿਲ੍ਹੇ ਦਾ ਬਣਿਆ ਹੈ ਉਸੇ ਜ਼ਿਲੇ 'ਚ ਰਾਸ਼ਨ ਮਿਲ ਸਕਦਾ ਹੈ। ਜ਼ਿਲ੍ਹਾ ਬਦਲਣ 'ਤੇ ਵੀ ਇਸ ਦਾ ਫਾਇਦਾ ਨਹੀਂ ਮਿਲਦਾ। ਕੋਰੋਨਾ ਸੰਕਟ ਦੇ ਸਮੇਂ ਗਰੀਬਾਂ ਤੱਕ ਰਾਹਤ ਪਹੁੰਚਾਉਣਾ ਇਸ ਨਿਯਮ ਕਾਰਨ ਵੱਡੀ ਚੁਣੌਤੀ ਸੀ। ਇਸ ਲਈ ਸਰਕਾਰ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਰਾਸ਼ਨ ਕਾਰਡ ਨਾ ਹੋਣ 'ਤੇ ਵੀ ਇਸ ਦਾ ਫਾਇਦਾ ਫਿਲਹਾਲ ਮਿਲੇਗਾ। ਰਾਸ਼ਨ ਕਾਰਡ ਦਾ ਫਾਇਦਾ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਨੂੰ ਮਿਲਦਾ ਹੈ। ਇਸ ਤਹਿਤ ਉਨ੍ਹਾਂ ਨੂੰ ਸਸਤੀ ਕੀਮਤ 'ਤੇ ਅਨਾਜ ਮਿਲਦਾ ਹੈ। ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਲਾਗੂ ਹੋਣ ਤੋਂ ਬਾਅਦ ਗਰੀਬੀ ਰੇਖਾ ਤੋਂ ਹੇਠਾਂ ਦੇ ਲੋਕ ਸਸਤੀ ਕੀਮਤ 'ਤੇ ਦੇਸ਼ ਦੇ ਕਿਸੇ ਵੀ ਕੋਨੇ 'ਚ ਸਰਕਾਰ ਵੱਲੋਂ ਮਿਲਦਾ ਰਾਸ਼ਨ ਖਰੀਦ ਸਕਦੇ ਹਨ। ਇਸ ਯੋਜਨਾ ਤਹਿਤ ਸ਼ੁਰੂ 'ਚ 67 ਕਰੋੜ ਲੋਕਾਂ ਨੂੰ ਫਾਇਦਾ ਮਿਲੇਗਾ।


Sanjeev

Content Editor

Related News