1 ਜੂਨ 2020 ਤੋਂ ਸ਼ੁਰੂ ਹੋਵੇਗੀ ''ਵਨ ਨੈਸ਼ਨ, ਵਨ ਰਾਸ਼ਨਕਾਰਡ'' ਦੀ ਸੁਵਿਧਾ
Wednesday, Dec 04, 2019 - 02:44 PM (IST)

ਨਵੀਂ ਦਿੱਲੀ—ਅਗਲੇ ਸਾਲ 1 ਜੂਨ ਤੋਂ ਦੇਸ਼ ਦੇ ਸਾਰੇ ਸੂਬਿਆਂ 'ਚ ਵਨ ਨੈਸ਼ਨ ਵਨ ਰਾਸ਼ਨਕਾਰਡ ਭਾਵ ਇਕ ਰਾਸ਼ਟਰ ਇਕ ਰਾਸ਼ਨਕਾਰਡ ਦੀ ਸੁਵਿਧਾ ਸ਼ੁਰੂ ਹੋ ਜਾਵੇਗੀ। ਇਸ ਨਾਲ ਕਿਸੇ ਵੀ ਸੂਬੇ ਦਾ ਰਾਸ਼ਨ ਕਾਰਡਧਾਰਕ ਕਿਸੇ ਵੀ ਹੋਰ ਸੂਬੇ 'ਚੋਂ ਰਾਸ਼ਨ ਦੀਆਂ ਦੁਕਾਨਾਂ ਤੋਂ ਸਸਤੀ ਕੀਮਤ 'ਚ ਚੌਲ ਅਤੇ ਕਣਕ ਖਰੀਦ ਸਕੇਗਾ।
ਉਪਭੋਕਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਲੋਕ ਸਭਾ 'ਚ ਮੰਗਲਵਾਰ ਨੂੰ ਦੱਸਿਆ ਕਿ ਅਗਲੀ ਇਕ ਜੂਨ ਤੋਂ 'ਇਕ ਰਾਸ਼ਟਰ, ਇਕ ਰਾਸ਼ਨਕਾਰਡ' ਦੀ ਵਿਵਸਥਾ ਪੂਰੇ ਦੇਸ਼ 'ਚ ਲਾਗੂ ਹੋ ਜਾਵੇਗੀ। ਪ੍ਰਸ਼ਨਕਾਲ ਦੌਰਾਨ ਗਣੇਸ਼ ਸਿੰਘ ਅਤੇ ਕੁਝ ਹੋਰ ਮੈਂਬਰਾਂ ਦੇ ਪੂਰਕ ਪ੍ਰਸ਼ਨਾਂ ਦੇ ਉੱਤਰ 'ਚ ਪਾਸਵਾਨ ਨੇ ਕਿਹਾ ਕਿ ਰਾਸ਼ਨ ਕਾਰਡ ਲਈ 14 ਸੂਬਿਆਂ 'ਚ ਪਾਸ ਮਸ਼ੀਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਛੇਤੀ ਹੀ 20 ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ 'ਚ ਵੀ ਇਹ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਲ ਇਕ 1 ਜੂਨ ਤੱਕ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਦੀ ਵਿਵਸਥਾ ਸ਼ੁਰੂ ਕਰਨ ਦਾ ਟੀਚਾ ਬਣਾਇਆ ਹੈ।