ਸ਼ੇਅਰ ਬਾਜ਼ਾਰ 'ਚ ਇਕ ਘੰਟੇ 'ਚ ਨਿਵੇਸ਼ਕਾਂ ਦੇ 10 ਲੱਖ ਕਰੋੜ ਸੁਆਹ

03/23/2020 5:34:36 PM

ਨਵੀਂ ਦਿੱਲੀ — ਸ਼ੇਅਰ ਬਾਜ਼ਾਰ 'ਚ ਸੋਮਵਾਰ ਨੂੰ ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਦੌਰਾਨ ਨਿਵੇਸ਼ਕਾਂ ਦੀ 10 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਡੁੱਬ ਗਈ। ਇਸ ਦੌਰਾਨ ਬਾਜ਼ਾਰ 'ਚ ਭਾਰੀ ਵਿਕਰੀ ਦੇਖਣ ਨੂੰ ਮਿਲੀ ਅਤੇ ਪ੍ਰਮੁੱਖ ਸੂਚਕ ਅੰਕ 10 ਫੀਸਦੀ ਤੋਂ ਵਧ ਟੁੱਟ ਗਿਆ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੇ ਬਾਜ਼ਾਰ ਦੀ ਧਾਰਨਾ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਇਸ ਦੇ ਕਾਰਨ ਇਕੁਇਟੀ ਬਾਜ਼ਾਰਾਂ ਵਿਚ ਹਫਤੇ ਦੀ ਸ਼ੁਰੂਆਤ ਵੱਡੇ ਪੈਮਾਨੇ 'ਤੇ ਵਿਕਰੀ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਕਾਰੋਬਾਰ ਨੂੰ 45 ਮਿੰਟ ਲਈ ਰੋਕੇ ਜਾਣ ਤੋਂ ਠੀਕ ਪਹਿਲਾਂ 10,29,847.17 ਕਰੋੜ ਰੁਪਏ ਤੋਂ ਘੱਟ ਕੇ 1,05,79,296.12 ਕਰੋੜ ਰੁਪਏ ਰਹਿ ਗਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੈਂਸੈਕਸ ਸੂਚਕ ਅੰਕ 2,991.85 ਅੰਕ ਜਾਂ 10 ਫੀਸਦੀ ਦੀ ਗਿਰਾਵਟ ਹੋਈ, ਜਿਸ ਤੋਂ ਬਾਅਦ ਕਾਰੋਬਾਰ ਨੂੰ 45 ਮਿੰਟ ਲਈ ਰੋਕ ਦਿੱਤਾ ਗਿਆ। ਬੰਬਈ ਸਟਾਕ ਐਕਸਚੇਂਜ ਸੈਂਸੈਕਸ ਦੇ ਸਾਰੇ ਸ਼ੇਅਰ ਘਾਟੇ 'ਚ ਸਨ। ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ ਅਤੇ ਬਜਾਜ ਫਾਇਨਾਂਸ 'ਚ ਜ਼ੋਰਦਾਰ ਗਿਰਾਵਟ ਹੋਈ। ਬੈਂਕ, ਰੀਅਲਟੀ ਅਤੇ ਵਿੱਤੀ ਖੇਤਰ ਦੇ ਸ਼ੇਅਰਾਂ 'ਚ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਸੂਚਕਅੰਕ 'ਚ ਵੱਡੀ ਹਿੱਸੇਦਾਰੀ ਰੱਖਣ ਵਾਲੇ ਆਰ.ਆਈ.ਐੱਲ. 'ਚ 11.57 ਫੀਸਦੀ ਅਤੇ ਟੀ.ਸੀ.ਐਸ. 'ਚ 5.84 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ : Lockdown ਕਾਰਨ ਰੇਲਵੇ ਵਿਭਾਗ ਨੂੰ ਹੋਵੇਗਾ 9 ਦਿਨਾਂ 'ਚ 13 ਹਜ਼ਾਰ ਕਰੋੜ ਦਾ ਨੁਕਸਾਨ


Harinder Kaur

Content Editor

Related News