ਕੰਪਨੀ ਨੇ ਕੱਢਿਆ ਅਜੀਬ ਆਫਰ, ਨੌਕਰੀ ਛੱਡਣ ਉੱਤੇ ਮਿਲਣਗੇ 3.40 ਲੱਖ ਰੁਪਏ

05/22/2018 6:54:58 PM

Xਨਵੀਂ ਦਿੱਲੀ—ਕੋਈ ਵੀ ਕੰਪਨੀ ਆਪਣੇ ਅਨੁਭਵੀ ਕਰਮਚਾਰੀਆਂ ਨੂੰ ਆਪਣੇ ਨਾਲ ਬਣਾਏ ਰੱਖਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੀ ਹੈ ਪਰ ਇਸ ਮਾਮਲੇ 'ਚ ਈ-ਕਾਮਰਸ ਕੰਪਨੀ ਐਮਾਜ਼ਾਨ ਥੋੜੀ ਵੱਖ ਹੈ। 
ਦਰਅਸਲ ਐਮਾਜ਼ਾਨ ਹਰ ਸਾਲ ਇਕ ਪ੍ਰੋਗਰਾਮ ਚਲਾਦੀ ਹੈ ਜਿਸ ਦਾ ਨਾਂ ਹੈ 'ਪੇ ਟੂ ਕਵਿਟ'। ਇਸ ਪ੍ਰੋਗਰਾਮ ਤਹਿਤ ਕੰਪਨੀ ਤੁਹਾਨੂੰ ਨੌਕਰੀ ਛੱਡਣ 'ਤੇ 5 ਹਜ਼ਾਰ ਡਾਲਰ (ਤਕਰੀਬਨ 3.40 ਲੱਖ ਰੁਪਏ) ਤਕ ਦਾ ਆਫਰ ਕਰਦੀ ਹੈ। ਇਸ ਆਫਰ ਨੂੰ ਸਵੀਕਾਰ ਕਰਦੇ ਹੋਏ ਤੁਸੀਂ ਐਮਾਜ਼ਾਨ ਨਾਲ ਕਦੇ ਵੀ ਕੰਮ ਨਹੀਂ ਕਰ ਸਕਦੇ ਹੋ। 


ਇਕ ਰਿਪੋਰਟ ਮੁਤਾਬਕ ਐਮਾਜ਼ਾਨ ਦਾ ਇਹ ਪ੍ਰੋਗਰਾਮ ਕੰਪਨੀ ਦੇ ਫੁਲਫਿਲਮੈਂਟ ਸੈਂਟਰ 'ਚ ਕੰਮ ਕਰਨ ਵਾਲੇ ਫੁੱਲ ਟਾਈਮ ਕਰਮਚਾਰੀਆਂ ਲਈ ਹੈ ਅਤੇ ਹਰ ਸਾਲ ਇਕ ਵਾਰ ਪ੍ਰੋਗਰਾਮ ਹੁੰਦਾ ਹੈ। ਇਸ ਦੌਰਾਨ ਕਰਮਚਾਰੀਆਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਕੰਪਨੀ ਛੱਡਣਾ ਚਾਹੁੰਦੇ ਹੋ ਤਾਂ ਤੁਸੀਂ ਪੈਸੇ ਲੈ ਕੇ ਛੱਡ ਸਕਦੇ ਹੋ। ਇਸ ਆਫਰ ਦਾ ਫਾਇਦਾ ਉਹ ਲੋਕ ਲੈ ਸਕਦੇ ਹਨ ਜਿਨ੍ਹਾਂ ਨੂੰ ਕੰਪਨੀ 'ਚ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੋਵੇ। ਪਹਿਲਾ ਆਫਰ 2 ਹਜ਼ਾਰ ਡਾਲਰ (ਕਰੀਬਨ 1.36 ਲੱਖ ਰੁਪਏ) ਦਾ ਹੁੰਦਾ ਹੈ। ਇਸ ਤੋਂ ਬਾਅਦ ਇਸ 'ਚ ਹਰ ਸਾਲ 1000-1000 ਡਾਲਰ ਦਾ ਵਾਧਾ ਹੁੰਦਾ ਹੈ। ਇਸ ਤਹਿਤ ਜ਼ਿਆਦਾਤਰ 5 ਹਜ਼ਾਰ ਡਾਲਰ ਦਾ ਆਫਰ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ। 

PunjabKesari
ਜੈੱਪੋਸ ਨੇ ਸ਼ੁਰੂ ਕੀਤਾ ਸੀ 'ਪੇ ਟੂ ਕਵਿਟ'
'ਪੇ ਟੂ ਕਵਿਟ' ਨਾਂ ਦੇ ਇਸ ਪ੍ਰਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਨਲਾਈਨ ਸ਼ੂ ਰਿਟੇਲਰ ਜੈੱਪੋਸ ਨੇ ਕੀਤੀ ਸੀ। ਐਮਾਜ਼ਾਨ ਨੇ 2009 'ਚ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਸੀ। ਜੇਫ ਬੇਜੋਸ ਨੇ 2014 'ਚ ਸ਼ੇਅਰਹੋਲਡਰਸ ਨੂੰ ਲਿਖੇ ਪੱਤਰ 'ਚ ਇਸ ਪ੍ਰੋਗਰਾਮ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਪ੍ਰੋਗਰਾਮ ਦਾ ਮਕਸੱਦ ਕਰਮਚਾਰੀਆਂ ਨੂੰ ਇਹ ਤੈਅ ਕਰਨ 'ਚ ਮਦਦ ਕਰਨਾ ਹੈ ਕਿ ਉਹ ਅਸਲ 'ਚ ਕੀ ਚਾਹੁੰਦੇ ਹਨ। ਬੇਜੋਸ ਨੇ ਕਿਹਾ ਸੀ ਕਿ ਕੰਪਨੀ ਕਦੇ ਨਹੀਂ ਚਾਹੁੰਦੀ ਉਸ ਦੇ ਕਰਮਚਾਰੀ ਉਸ ਨੂੰ ਛੱਡ ਜਾਣ। ਇਸ ਦੇ ਲਈ ਆਫਰ ਨਾਲ ਹੀ ਇਕ ਟੈਗਲਾਈਨ ਵੀ ਲਿਖੀ ਹੁੰਦੀ ਹੈ ਕਿ ਇਸ ਆਫਰ ਨੂੰ ਸਵੀਕਾਰ ਨਾ ਕਰੋ। ਕੰਪਨੀ ਮੁਤਾਬਕ ਬਹੁਤ ਘੱਟ ਹੀ ਲੋਕ ਇਸ ਆਫਰ ਨੂੰ ਸਵੀਕਾਰ ਕਰਦੇ ਹਨ।


Related News