ਅਕਸ਼ੈ ਤ੍ਰਿਤੀਆ 'ਤੇ ਦਿੱਲੀ 'ਚ ਇਕ ਦਿਨ 'ਚ ਵਿਕਿਆ 250 ਕਰੋੜ ਰੁਪਏ ਦਾ ਸੋਨਾ

Sunday, Apr 23, 2023 - 06:00 PM (IST)

ਨਵੀਂ ਦਿੱਲੀ — ਅਕਸ਼ੈ ਤ੍ਰਿਤੀਆ ਤਿਉਹਾਰ ਦੇ ਮੌਕੇ 'ਤੇ ਦੇਸ਼ ਭਰ 'ਚ ਲੋਕਾਂ ਨੇ ਸੋਨੇ ਦੀ ਭਾਰੀ ਖ਼ਰੀਦਦਾਰੀ ਕੀਤੀ। ਰਾਜਧਾਨੀ ਦਿੱਲੀ 'ਚ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਨਾਲ ਸਰਾਫਾ ਬਾਜ਼ਾਰ ਚਮਕ ਗਿਆ। ਅੰਦਾਜ਼ਾ ਹੈ ਕਿ ਇਕ ਦਿਨ 'ਚ ਕਰੀਬ 250 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਹਾਲਾਂਕਿ ਵਪਾਰੀਆਂ ਦਾ ਮੰਨਣਾ ਹੈ ਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਕੀਮਤਾਂ ਵਿਚ ਲਗਭਗ 10,000 ਰੁਪਏ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਿਹੜੇ ਲੋਕ ਅਕਸ਼ੈ ਤ੍ਰਿਤੀਆ 'ਤੇ ਗਹਿਣੇ ਅਤੇ ਸਿੱਕੇ ਖਰੀਦਣਾ ਸ਼ੁੱਭ ਮੰਨਦੇ ਹਨ ਉਨ੍ਹਾਂ ਨੇ ਸੀਮਤ ਅਨੁਪਾਤ ਵਿਚ ਖ਼ਰੀਦਦਾਰੀ ਕੀਤੀ ਹੈ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ: ਦੁਨੀਆ 'ਚ ਸਭ ਤੋਂ ਵੱਧ ਮਹਿਲਾ ਪਾਇਲਟ ਭਾਰਤ 'ਚ

ਦਿੱਲੀ ਵਿੱਚ ਗਹਿਣਿਆਂ ਅਤੇ ਸੋਨੇ ਦੀ ਥੋਕ ਅਤੇ ਪ੍ਰਚੂਨ ਵਿਕਰੀ ਲਈ ਲਗਭਗ 10,000 ਦੁਕਾਨਾਂ ਹਨ। ਇਨ੍ਹਾਂ ਵਿੱਚੋਂ ਚਾਂਦਨੀ ਚੌਕ ਦਾ ਕੂਚਾ ਮਹਾਜਨੀ ਸਭ ਤੋਂ ਵੱਡਾ ਬਾਜ਼ਾਰ ਹੈ। ਇਸ ਤੋਂ ਬਾਅਦ ਲਾਜਪਤ ਨਗਰ, ਕਰੋਲ ਬਾਗ ਅਤੇ ਹੋਰ ਬਾਜ਼ਾਰ ਹਨ। ਸ਼ਨੀਵਾਰ ਨੂੰ ਸਵੇਰ ਤੋਂ ਹੀ ਕੂਚਾ ਮਹਾਜਨੀ ਅਤੇ ਹੋਰ ਬਾਜ਼ਾਰਾਂ 'ਚ ਗਹਿਣਿਆਂ ਦੀਆਂ ਦੁਕਾਨਾਂ 'ਤੇ ਗਾਹਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਵਿੱਚ ਹਲਕੇ ਗਹਿਣਿਆਂ ਨੂੰ ਤਰਜੀਹ ਦੇਣ ਵਾਲੇ ਗਾਹਕਾਂ ਦੀ ਗਿਣਤੀ ਸਭ ਤੋਂ ਵੱਧ ਸੀ।

ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੇਂ ਡਿਜ਼ਾਈਨ ਕੀਤੇ ਗਹਿਣੇ ਜ਼ਿਆਦਾ ਪਸੰਦ ਆਏ। ਇਸ ਦਾ ਮੁੱਖ ਕਾਰਨ ਇਹ ਹੈ ਕਿ ਹੁਣ ਲੋਕ ਅਜਿਹੇ ਗਹਿਣੇ ਖਰੀਦਣਾ ਚਾਹੁੰਦੇ ਹਨ ਜੋ ਕਿਫਾਇਤੀ ਹੋਵੇ। ਜਦੋਂ ਕਿ ਪਹਿਲਾਂ ਲੋਕ ਗਹਿਣਿਆਂ ਦੇ ਨਾਲ ਨਿਵੇਸ਼ ਵਜੋਂ ਸੋਨੇ ਦੇ ਸਿੱਕੇ, ਗਿੰਨੀ ਖਰੀਦਦੇ ਸਨ।

ਹਰ ਸਾਲ ਖਰੀਦਦਾਰੀ ਨੂੰ ਲੈ ਕੇ ਲੋਕਾਂ ਦਾ ਰੁਝਾਨ ਬਦਲ ਰਿਹਾ ਹੈ। ਤਿਉਹਾਰ ਦੇ ਮੌਕੇ 'ਤੇ ਲੋਕ ਆਪਣੀਆਂ ਜ਼ਰੂਰਤਾਂ ਅਨੁਸਾਰ ਖਰੀਦਦਾਰੀ ਦੇ ਵਿਕਲਪ ਲੱਭਦੇ ਹਨ। ਇਸ ਵਾਰ ਵੀ ਲੋਕਾਂ ਨੇ ਹਲਕੇ ਗਹਿਣੇ ਖਰੀਦ ਕੇ ਆਪਣੀ ਲੋੜ ਪੂਰੀ ਕੀਤੀ ਹੈ।

ਇਸ ਦੇ ਨਾਲ ਹੀ ਐਨਸੀਆਰ ਸ਼ਹਿਰਾਂ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਖਰੀਦਦਾਰਾਂ ਦੀ ਭੀੜ ਰਹੀ। ਗੁਰੂਗ੍ਰਾਮ ਦੇ ਸਰਾਫਾ ਬਾਜ਼ਾਰ 'ਚ ਵੀ 100 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਅਜਿਹਾ ਹੀ ਕੁਝ ਫਰੀਦਾਬਾਦ 'ਚ ਵੀ ਹੋਇਆ।

ਇਹ ਵੀ ਪੜ੍ਹੋ : CocaCola ਸਰਕਾਰ ਨੂੰ ਵਾਪਸ ਕਰੇਗੀ 35 ਏਕੜ ਜ਼ਮੀਨ, ਪਲਾਟ ’ਤੇ ਖਰਚ ਹੋ ਚੁੱਕੇ ਹਨ 1.1 ਕਰੋੜ ਰੁਪਏ

ਵਧਦੀਆਂ ਕੀਮਤਾਂ ਦਾ ਅਸਰ

ਦਿ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਯੋਗੇਸ਼ ਸਿੰਘਲ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਕਸ਼ੈ ਤ੍ਰਿਤੀਆ 'ਤੇ 24 ਕੈਰੇਟ ਸੋਨੇ ਦੀ ਕੀਮਤ 51,000 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਇਸ ਵਾਰ 62,000 ਰੁਪਏ ਤੱਕ ਪਹੁੰਚ ਗਈ ਹੈ। ਇਸ ਦਾ ਅਸਰ ਕਾਰੋਬਾਰ 'ਤੇ ਜ਼ਰੂਰ ਪਿਆ ਹੈ। ਪਿਛਲੇ ਸਾਲ ਕਰੀਬ 400 ਤੋਂ 500 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ, ਪਰ ਇਸ ਵਾਰ ਕਾਰੋਬਾਰ 250 ਕਰੋੜ ਦੇ ਆਸਪਾਸ ਰਿਹਾ ਹੈ।

ਇਸ ਵਾਰ ਬਦਲ ਗਿਆ ਖਰੀਦਦਾਰੀ ਦਾ ਰੁਝਾਨ 

ਦਰੀਬਾ ਜਵੈਲਰਜ਼ ਐਸੋਸੀਏਸ਼ਨ ਦੇ ਮੁਖੀ ਤਰੁਣ ਗੁਪਤਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਗਾਹਕਾਂ ਦੀ ਗਿਣਤੀ ਬੇਸ਼ੱਕ ਘੱਟ ਸੀ ਪਰ ਸਿੱਕਿਆਂ ਦੇ ਨਾਲ-ਨਾਲ ਇਸ ਵਾਰ ਗਹਿਣੇ ਖਰੀਦਣ ਵਾਲਿਆਂ ਦੀ ਵੀ ਕਾਫੀ ਭੀੜ ਦੇਖਣ ਨੂੰ ਮਿਲੀ। ਜਦੋਂ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਅਕਸ਼ੈ ਤ੍ਰਿਤੀਆ 'ਤੇ ਸ਼ੁੱਧ ਸੋਨਾ, ਸੋਨੇ ਦੇ ਸਿੱਕੇ ਦੀ ਸਭ ਤੋਂ ਵਧ ਖ਼ਰੀਦ ਹੁੰਦੀ ਹੈ। ਸੀਮਤ ਦਾਇਰੇ ਦੇ ਬਾਵਜੂਦ ਖਰੀਦਦਾਰੀ ਲਈ ਲੋਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : IMF ਨੇ ਵਿਕਾਸ ਅਨੁਮਾਨ 'ਚ ਕੀਤੀ ਗਲਤੀ, RBI ਨੇ ਕਿਹਾ- ਘੱਟ ਹੋ ਰਹੀਆਂ ਹਨ ਚੁਣੌਤੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News