FSSAI ਦੀ ਕਾਰਵਾਈ ਤੋਂ ਬਾਅਦ 'Old Monk' Rum ਨੂੰ ਝਟਕਾ; CSD ਨੇ ਕੈਂਸਲ ਕੀਤੇ 3 ਵੇਰੀਐਂਟ ਦੇ ਆਰਡਰ

Monday, Oct 19, 2026 - 11:58 AM (IST)

FSSAI ਦੀ ਕਾਰਵਾਈ ਤੋਂ ਬਾਅਦ 'Old Monk' Rum ਨੂੰ ਝਟਕਾ;  CSD ਨੇ ਕੈਂਸਲ ਕੀਤੇ 3 ਵੇਰੀਐਂਟ ਦੇ ਆਰਡਰ

ਬਿਜ਼ਨੈੱਸ ਡੈਸਕ : ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਦੀ ਕਾਰਵਾਈ ਤੋਂ ਬਾਅਦ ਓਲਡ ਮੌਂਕ ਰਮ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਮਹਾਰਾਸ਼ਟਰ ਵਿੱਚ ਫੂਡ ਸੇਫਟੀ ਰੈਗੂਲੇਟਰ ਦੀ ਕਾਰਵਾਈ ਤੋਂ ਬਾਅਦ, ਰੱਖਿਆ ਮੰਤਰਾਲੇ ਦੇ ਕੈਂਟੀਨ ਸਟੋਰ ਵਿਭਾਗ(CSD) ਨੇ ਓਲਡ ਮੌਂਕ ਰਮ ਦੇ ਤਿੰਨ ਵੇਰੀਐਂਟ ਦੇ ਆਰਡਰ ਮੁਅੱਤਲ ਕਰ ਦਿੱਤੇ ਹਨ। CSD ਕਥਿਤ ਤੌਰ 'ਤੇ ਲੰਮੇ ਸਮੇਂ ਤੋਂ ਪੀਣ ਵਾਲੇ ਪਦਾਰਥ ਬਣਾਉਣ ਵਾਲੀ ਕੰਪਨੀ ਮੋਹਨ ਮੀਕਿਨਸ ਦਾ ਸਭ ਤੋਂ ਵੱਡਾ ਗਾਹਕ ਰਹੀ ਹੈ।

ਇਹ ਵੀ ਪੜ੍ਹੋ :  Gold ਦੀਆਂ ਕੀਮਤਾਂ 'ਚ ਆਉਣ ਵਾਲਾ ਹੈ ਵੱਡਾ ਬਦਲਾਅ, ਮਾਹਰਾ ਨੇ ਕੀਮਤਾਂ ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ

ਜਾਣੋ ਕਿਉਂ ਕੀਤੀ ਗਈ ਕਾਰਵਾਈ

FSSAI ਨੇ ਲਗਭਗ ਦੋ ਮਹੀਨੇ ਪਹਿਲਾਂ ਮਹਾਰਾਸ਼ਟਰ ਵਿੱਚ ਕੰਪਨੀ ਦੇ ਖੋਪੋਲੀ ਪਲਾਂਟ ਦਾ ਨਿਰੀਖਣ ਕੀਤਾ ਸੀ। ਉਸ ਸਮੇਂ, ਇਸਦੇ ਉਤਪਾਦ, ਓਲਡ ਮੌਂਕ ਦੀ ਰਚਨਾ ਅਤੇ ਲੇਬਲਿੰਗ ਬਾਰੇ ਇਤਰਾਜ਼ ਉਠਾਏ ਗਏ ਸਨ ਅਤੇ ਮਹਾਰਾਸ਼ਟਰ ਵਿੱਚ ਇਸਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। FSSAI ਨੇ ਰਮ ਦੇ ਲੇਬਲ 'ਤੇ "7 ਸਾਲ ਪੁਰਾਣਾ ਬਲੈਂਡਡ" ਅਤੇ "ਬਹੁਤ ਪੁਰਾਣਾ ਵੈਟੇਡ" ਸ਼ਬਦਾਂ 'ਤੇ ਇਤਰਾਜ਼ ਕੀਤਾ ਸੀ। ਇਸ ਤੋਂ ਇਲਾਵਾ ਰਮ ਵਿਚ ਮਿਲਾਏ ਗਏ ਸੁਆਦਾਂ ਬਾਰੇ ਸਪੱਸ਼ਟ ਜਾਣਕਾਰੀ ਦੀ ਘਾਟ ਬਾਰੇ ਸਵਾਲ ਉਠਾਏ ਗਏ ਸਨ।

ਇਹ ਵੀ ਪੜ੍ਹੋ : ਗੰਨੇ ਦੇ ਰਸ ਤੇ ਖੰਡ ਤੋਂ Ethanol ਬਣਾਉਣ 'ਤੇ ਲੱਗੀ ਰੋਕ; ਸਰਕਾਰ ਨੇ ਜਾਰੀ ਕੀਤੇ ਟੈਂਡਰ ਲਈ ਨਿਯਮ

CSD ਨੇ ਕੈਂਸਲ ਕੀਤੇ ਆਰਡਰ

ਕੈਂਟੀਨ ਸਟੋਰ ਵਿਭਾਗ(CSD) ਨੇ ਓਲਡ ਮੌਂਕ ਰਮ ਦੇ ਆਰਡਰ ਰੱਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ CSD ਰੱਖਿਆ ਮੰਤਰਾਲੇ ਦੇ ਲੱਖਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੰਪਨੀ ਲੰਮੇ ਸਮੇਂ ਤੋਂ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਅਤੇ ਘਰੇਲੂ ਸਮਾਨ ਵੇਚਦਾ ਆ ਰਿਹਾ ਹੈ। ਰਿਪੋਰਟ ਅਨੁਸਾਰ, CSD ਦੇ ਖੇਤਰੀ ਪ੍ਰਬੰਧਕਾਂ ਅਤੇ CSD ਡਿਪੂਆਂ ਨੂੰ 11 ਅਗਸਤ ਨੂੰ ਲਿਖੇ ਇੱਕ ਪੱਤਰ ਵਿੱਚ, ਵਿਭਾਗ ਨੇ ਓਲਡ ਮੌਂਕ ਗੋਲਡ ਰਿਜ਼ਰਵ ਰਮ, ਓਲਡ ਮੌਂਕ ਦ ਲੈਜੇਂਡ ਰਮ, ਅਤੇ ਓਲਡ ਮੌਂਕ XXX ਮੈਚਿਓਰਡ ਰਮ ਦੇ ਆਰਡਰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : 20 ਅਕਤੂਬਰ ਤੋਂ ਸਸਤੇ ਹੋ ਜਾਣਗੇ NZ ਦੇ ਸ਼ਰਾਬ , ਸ਼ਹਿਦ ਤੇ ਕੀਵੀ ਸਮੇਤ ਇਹ 20 ਉਤਪਾਦ

ਰੱਦ ਕੀਤੇ ਤਿੰਨ ਉਤਪਾਦ

ਤਿੰਨ ਓਲਡ ਮੌਂਕ ਉਤਪਾਦਾਂ ਦੇ ਆਰਡਰ ਮੁਅੱਤਲ ਕਰਨ ਤੋਂ ਇਲਾਵਾ, CSD ਨੇ ਆਰਡਰ ਵਿੱਚ ਤਿੰਨ ਹੋਰ ਉਤਪਾਦ ਵੀ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚ ਮੈਕਡੌਵੇਲ ਦਾ ਨੰਬਰ 1 ਸੈਲੀਬ੍ਰੇਸ਼ਨ ਮੈਚਿਓਰਡ XXX ਰਮ, ਐਂਟੀਕੁਇਟੀ ਬਲੂ ਵਿਸਕੀ ਅਤੇ ਰਾਇਲ ਚੈਲੇਂਜ ਵਿਸਕੀ ਸ਼ਾਮਲ ਹਨ।

ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ
ਇਹ ਵੀ ਪੜ੍ਹੋ :  FSSAI ਨੇ Gemini Edibles , Bigbasket ਤੇ FlipKart ਨੂੰ ਜਾਰੀ ਕੀਤੇ ਨੋਟਿਸ
ਇਹ ਵੀ ਪੜ੍ਹੋ : ਹੈਂ! 4,500 ਰੁਪਏ 'ਚ ਵਿਕ ਰਹੀ 200 ਰੁਪਏ ਦੀ ਦਵਾਈ, MRP ਦੇ ਨਾਂ 'ਤੇ ਖੇਡੀ ਜਾ ਰਹੀ ਵੱਡੀ ਗੇਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News