1 ਅਪ੍ਰੈਲ ਤੋਂ ਇਨ੍ਹਾਂ ਸੱਤ ਸਰਕਾਰੀ ਬੈਂਕਾਂ ਦੀ ਨਹੀਂ ਚੱਲੇਗੀ ਪੁਰਾਣੀ ਚੈੱਕ ਬੁੱਕ

03/29/2021 1:29:15 PM

ਨਵੀਂ ਦਿੱਲੀ- ਬੈਂਕ ਗਾਹਕਾਂ ਲਈ ਬਹੁਤ ਮਹੱਤਵਪੂਰਨ ਖ਼ਬਰ ਹੈ। 1 ਅਪ੍ਰੈਲ 2021 ਤੋਂ ਯਾਨੀ ਅਗਲੇ ਮਹੀਨੇ ਤੋਂ ਸੱਤ ਸਰਕਾਰੀ ਬੈਂਕਾਂ ਦੀ ਪੁਰਾਣੀ ਚੈੱਕ ਬੁੱਕ, ਆਈ. ਐੱਫ. ਐੱਸ. ਸੀ. ਕੋਡ ਅਤੇ ਪਾਸਬੁੱਕ ਅਯੋਗ ਹੋ ਜਾਣਗੇ, ਯਾਨੀ ਤੁਸੀਂ ਪੁਰਾਣੀ ਚੈੱਕ ਬੁੱਕ ਜ਼ਰੀਏ ਕਿਸੇ ਵੀ ਕਿਸਮ ਦੀ ਅਦਾਇਗੀ ਨਹੀਂ ਕਰ ਸਕੋਗੇ। ਇਸ ਲਈ ਜੇਕਰ ਤੁਹਾਡਾ ਖਾਤਾ ਵੀ ਇਨ੍ਹਾਂ ਸਰਕਾਰੀ ਬੈਂਕਾਂ ਵਿਚ ਹੈ ਤਾਂ ਤੁਹਾਨੂੰ ਜਲਦ ਚੈੱਕ ਬੁੱਕ ਬਦਲਣੀ ਹੋਵੇਗੀ।

ਇਨ੍ਹਾਂ ਸੱਤ ਸਰਕਾਰੀ ਬੈਂਕਾਂ ਦੀ ਰਲੇਵਾਂ ਪ੍ਰਕਿਰਿਆ ਹਾਲ ਹੀ ਵਿਚ ਪੂਰੀ ਹੋਈ ਹੈ। ਇਨ੍ਹਾਂ ਵਿਚ ਦੇਨਾ ਬੈਂਕ, ਵਿਜਯਾ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ, ਯੂਨਾਈਟਿਡ ਬੈਂਕ ਆਫ਼ ਇੰਡੀਆ, ਇਲਾਹਾਬਾਦ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਸ਼ਾਮਲ ਹਨ। ਇਨ੍ਹਾਂ ਬੈਂਕਾਂ ਦੇ ਗਾਹਕਾਂ ਕੋਲ ਜੋ ਪੁਰਾਣੀ ਚੈੱਕ ਬੁੱਕ ਹੈ ਉਸ ਵਿਚ ਪੁਰਾਣੇ ਬੈਂਕ ਦਾ ਹੀ ਆਈ. ਐੱਫ. ਐੱਸ. ਸੀ. ਕੋਡ ਅਤੇ ਐੱਮ. ਆਈ. ਸੀ. ਆਰ. ਕੋਡ ਹਨ ਪਰ ਇਹ ਹੁਣ ਬਦਲ ਜਾਵੇਗਾ। ਇਸ ਲਈ ਤੁਹਾਨੂੰ ਜਲਦ ਨਵੀਂ ਚੈੱਕ ਬੁੱਕ ਲੈਣੀ ਹੋਵੇਗੀ।

ਇਹ ਵੀ ਪੜ੍ਹੋ- ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ 'ਤੇ ਇੰਨੀ ਹੋਵੇਗੀ ਕਮਾਈ

ਗੌਰਤਲਬ ਹੈ ਕਿ ਦੇਨਾ ਬੈਂਕ ਅਤੇ ਵਿਜਯਾ ਬੈਂਕ ਦਾ ਰਲੇਵਾਂ ਬੜੌਦਾ ਬੈਂਕ ਵਿਚ ਹੋਇਆ ਸੀ। ਉੱਥੇ ਹੀ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦਾ ਰਲੇਵਾਂ ਪੰਜਾਬ ਨੈਸ਼ਨਲ ਬੈਂਕ ਵਿਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੰਡੀਅਨ ਬੈਂਕ ਦਾ ਰਲੇਵਾਂ ਇਲਾਹਾਬਾਦ ਬੈਂਕ ਵਿਚ ਕੀਤਾ ਗਿਆ ਹੈ। ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਵਿਚ ਰਲੇਵਾਂ ਹੋਇਆ ਹੈ।

ਇਹ ਵੀ ਪੜ੍ਹੋ- 15 ਸਾਲ ਪੁਰਾਣੀ ਗੱਡੀ ਰੱਖਣ ਵਾਲਿਆਂ ਲਈ ਬੁਰੀ ਖ਼ਬਰ, ਲੱਗੇਗਾ ਗ੍ਰੀਨ ਟੈਕਸ


Sanjeev

Content Editor

Related News