ਓਲਾ ਜਾਰੀ ਕਰੇਗੀ ਕ੍ਰੈਡਿਟ ਕਾਰਡ

05/16/2019 10:57:19 AM

ਬੈਂਗਲੁਰੂ — ਓਲਾ ਦੇਸ਼ ਵਿਚ ਤੇਜ਼ੀ ਨਾਲ ਉਭਰ ਰਹੇ ਡਿਜੀਟਲ ਭੁਗਤਾਨ ਬਜ਼ਾਰ ਵਿਚ ਆਪਣੀ ਪੈਠ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਲੜੀ 'ਚ ਕੰਪਨੀ ਨੇ SBI Cards ਨਾਲ ਮਿਲ ਕੇ ਓਲਾ ਮਨੀ SBI ਕ੍ਰੈਡਿਟ ਕਾਰਡ ਦੀ ਸ਼ੁਰੂਆਤ ਕੀਤੀ ਹੈ। ਇਹ ਕ੍ਰੈਡਿਟ ਕਾਰਡ ਭੁਗਤਾਨ ਤਕਨਾਲੋਜੀ ਕੰਪਨੀ ਵੀਜ਼ਾ ਦੀ ਤਕਨੀਕ ਨਾਲ ਲੈਸ ਹੋਵੇਗਾ। ਓਲਾ ਨੇ ਕਿਹਾ ਹੈ ਕਿ ਉਹ ਲੱਖਾਂ ਓਲਾ ਗਾਹਕਾਂ ਨੂੰ ਅਸਾਨ ਐਪਲੀਕੇਸ਼ਨ ਪ੍ਰਕਿਰਿਆ, ਜ਼ੀਰੋ ਮੈਂਬਰਸ਼ਿਪ ਚਾਰਜ ਅਤੇ ਬੇਰੋਕ ਅਤੇ ਸੁਵਿਧਾਜਨਕ ਭੁਗਤਾਨ ਦੀ ਪੇਸ਼ਕਸ਼ ਕੇਰਗੀ।  ਸਾਫਟ ਬੈਂਕ ਦੇ ਨਿਵੇਸ਼ ਵਾਲੀ ਇਸ ਕੰਪਨੀ ਨੇ 2022 ਤੱਕ 1 ਕਰੋੜ ਓਲਾ ਮਨੀ SBI ਕ੍ਰੈਡਿਟ ਕਾਰਡ ਜਾਰੀ ਕਰਨ ਦਾ ਟੀਚਾ ਰੱਖਿਆ ਹੈ।

ਓਲਾ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਦੱਸਿਆ, 'ਅਸੀਂ ਅਗਲੇ ਕੁਝ ਸਾਲਾਂ ਵਿਚ ਇਸ ਨੂੰ ਲੱਖਾਂ ਭਾਰਤੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਉਪਯੋਗਕਰਤਾਵਾਂ ਦੇ ਬਟੁਏ 'ਚ ਮੋਬਿਲਿਟੀ ਖਰਚ ਲਈ ਜ਼ਿਕਰਯੋਗ ਹਿੱਸੇਦਾਰੀ ਹੁੰਦੀ ਹੈ ਅਤੇ ਇਸ ਹੱਲ ਦੇ ਨਾਲ ਉਨ੍ਹਾਂ ਦੇ ਭੁਗਤਾਨ ਤਜ਼ਰਬੇ ਨੂੰ ਬਦਲਣ 'ਚ ਸਾਨੂੰ ਕਾਫੀ ਅਸਰ ਦਿਖਾਈ ਦੇ ਰਿਹਾ ਹੈ। '

ਓਲਾ ਦੇ ਉਪਯੋਗਕਰਤਾ ਓਲਾ ਐਪ ਦੇ ਜ਼ਰੀਏ ਸਿੱਧੇ ਤੌਰ 'ਤੇ ਇਸ ਕ੍ਰੈਡਿਟ ਕਾਰਡ ਨੂੰ ਦੇਖਣ ਅਤੇ ਉਸਦਾ ਪ੍ਰਬੰਧਨ ਕਰਨ 'ਚ ਸਮਰੱਥ ਹੋਣਗੇ। ਕਾਰਡ ਉਪਭੋਗਤਾਵਾਂ ਨੂੰ ਕੈਸ਼-ਬੈਕ ਅਤੇ ਰਿਵਾਰਡ ਦਾ ਵੀ ਲਾਭ ਮਿਲੇਗਾ ਜਿਹੜਾ ਕਿ ਤੁਰੰਤ ਉਨ੍ਹਾਂ ਦੇ ਓਲਾ ਮਨੀ ਖਾਤੇ ਵਿਚ ਜਮ੍ਹਾ ਹੋ ਜਾਵੇਗਾ। ਜਿਸ ਤੋਂ ਬਾਅਦ ਗਾਹਕ ਇਸ ਮਨੀ ਖਾਤੇ ਵਾਲੀ ਰਕਮ ਦਾ ਇਸਤੇਮਾਲ ਓਲਾ ਰਾਈਡਸ, ਹਵਾਈ ਟਿਕਟ ਅਤੇ ਹੋਟਲ ਬੁਕਿੰਗ ਲਈ ਕਰ ਸਕਣਗੇ। 

SBI ਕਾਰਡਸ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਕਾਰਜਕਾਰੀ ਅਧਿਕਾਰੀ ਨੇ ਦੱਸਿਆ, ' ਦੇਸ਼ ਦੇ ਮੋਬਿਲਿਟੀ ਖੇਤਰ ਵਿਚ ਆਪਣੇ  ਤਰ੍ਹਾਂ ਦਾ ਪਹਿਲਾਂ ਕ੍ਰੈਡਿਟ ਕਾਰਡ ਜਾਰੀ  ਕਰਨ ਲਈ ਓਲਾ ਨਾਲ ਸਾਂਝੇਦਾਰੀ ਕਰਕੇ ਅਸੀਂਂ ਬਹੁਤ ਉਤਸ਼ਾਹਿਤ ਹਾਂ।' ਉਨ੍ਹਾਂ ਨੇ ਕਿਹਾ ਕਿ ਇਸ ਕਾਰਡ ਦੇ ਜ਼ਰੀਏ ਕੰਪਨੀ ਆਪਣੇ ਗਾਹਕਾਂ ਦੇ ਵਧਦੇ ਮੋਬਿਲਿਟੀ ਖਰਚਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਕੰਪਨੀ ਆਪਣੇ ਗਾਹਕਾਂ ਨੂੰ ਖਾਸ ਤੌਰ 'ਤੇ ਕੈਬ ਅਧਾਰਿਤ ਸਵਾਰੀ ਲਈ ਕਈ ਹੋਰ ਲਾਭ ਵੀ ਦੇਵੇਗੀ। ਉਨ੍ਹਾਂ ਨੇ ਕਿਹਾ, 'ਸਾਡਾ ਮੰਨਣਾ ਹੈ ਕਿ ਸਾਡੇ ਕਾਰਡ ਪੋਰਟਫੋਲਿਓ ਨੂੰ ਮਜ਼ਬੂਤੀ ਦੇਣ 'ਚ ਇਸ ਸਾਂਝੇਦਾਰੀ ਦੀ ਜ਼ਿਕਰਯੋਗ ਭੂਮਿਕਾ ਹੋਵੇਗੀ।'


Related News