ਆਇਲ ਇੰਡੀਆ ਦਾ ਤਿਮਾਹੀ ਲਾਭ 27 ਫੀਸਦੀ ਡਿੱਗ ਕੇ 627 ਕਰੋੜ ਰੁਪਏ
Sunday, Nov 10, 2019 - 09:31 AM (IST)
ਨਵੀਂ ਦਿੱਲੀ—ਸਰਕਾਰੀ ਖੇਤਰ ਦੀ ਤੇਲ ਕੰਪਨੀ ਆਇਲ ਇੰਡੀਆ ਲਿਮਟਿਡ ਨੂੰ ਸਤੰਬਰ ਤਿਮਾਹੀ 'ਚ 627.23 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਹ ਪਿਛਲੇ ਸਾਲ ਇਸ ਤਿਮਾਹੀ ਦੇ ਲਾਭ ਤੋਂ 27.2 ਫੀਸਦੀ ਘੱਟ ਹੈ। ਪਿਛਲੇ ਸਾਲ ਦੂਜੀ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 862.01 ਕਰੋੜ ਰੁਪਏ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਸ਼ਨੀਵਾਰ ਨੂੰ ਦਿੱਤੀ ਗਈ ਸੂਚਨਾ 'ਚ ਕਿਹਾ ਕਿ ਪਿਛਲੀ ਮਿਆਦ 'ਚ ਉਸ ਦੀ ਕੁੱਲ ਆਮਦਨ ਘੱਟ ਕੇ 3,481.52 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਦੌਰਾਨ 4,031.41 ਕਰੋੜ ਰੁਪਏ ਸੀ। ਇਸ ਦੌਰਾਨ ਕੰਪਨੀ ਦੀ ਕਾਰੋਬਾਰ ਨਾਲ ਆਮਦਨ 3,213.61 ਕਰੋੜ ਰੁਪਏ ਰਹੀ। ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੰਪਨੀ ਦੀ ਆਮਦਨ 3,743.58 ਕਰੋੜ ਰੁਪਏ ਸੀ। ਇਸ ਦੌਰਾਨ ਟੈਕਸ ਅਤੇ ਹੋਰ ਪ੍ਰਬੰਧਾਂ ਤੋਂ ਪਹਿਲਾਂ ਦਾ ਮਾਰਜਨ ਇਕ ਸਾਲ ਪਹਿਲਾਂ ਦੇ 44 ਫੀਸਦੀ ਤੋਂ ਘੱਟ ਕੇ 43 ਫੀਸਦੀ ਰਿਹਾ। ਕੰਪਨੀ ਨੂੰ ਪਿਛਲੀ ਤਿਮਾਹੀ 'ਚ ਕੱਚੇ ਤੇਲ ਨਾਲ ਔਸਤ ਆਮਦਨੀ ਪ੍ਰਤੀ ਬੈਰਲ 61.30 ਡਾਲਰ ਰਹੀ। ਇਕ ਸਾਲ ਪਹਿਲਾਂ ਇਸ ਦੌਰਾਨ ਪ੍ਰਤੀ ਬੈਰਲ ਪ੍ਰਾਪਤੀ 73.42 ਡਾਲਰ ਦੀ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਛਮਾਹੀ 'ਚ ਕੰਪਨੀ ਨੇ 16.3 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ।