ਰੂਸ ਕੋਲੋਂ ਤੇਲ ਆਯਾਤ ਰਿਕਾਰਡ ਪੱਧਰ ''ਤੇ, ਪੱਛਮੀ ਦੇਸ਼ਾਂ ਦੇ ਦਬਾਅ ਅੱਗੇ ਨਹੀਂ ਝੁਕਿਆ ਭਾਰਤ

Sunday, Feb 19, 2023 - 05:37 PM (IST)

ਰੂਸ ਕੋਲੋਂ ਤੇਲ ਆਯਾਤ ਰਿਕਾਰਡ ਪੱਧਰ ''ਤੇ, ਪੱਛਮੀ ਦੇਸ਼ਾਂ ਦੇ ਦਬਾਅ ਅੱਗੇ ਨਹੀਂ ਝੁਕਿਆ ਭਾਰਤ

ਨਵੀਂ ਦਿੱਲੀ - ਯੁਕ੍ਰੇਨ-ਰੂਸ ਜੰਗ ਦਰਮਿਆਨ ਭਾਰਤ ਰੂਸ ਕੋਲੋਂ ਘੱਟ ਭਾਅ 'ਚ ਤੇਲ ਖਰੀਦ ਰਿਹਾ ਹੈ। ਭਾਰਤ ਦਾ ਰੂਸੀ ਤੇਲ ਆਯਾਤ ਜਨਵਰੀ ਵਿਚ ਵਧ ਕੇ ਰਿਕਾਰਡ 14 ਲੱਖ ਬੈਰਲ ਪ੍ਰਤੀ ਦਿਨ ਪਹੁੰਚ ਗਿਆ ਹੈ। ਇਸ ਵਿਚ ਦਸੰਬਰ ਤੋਂ 9.2 ਫ਼ੀਸਦੀ ਦਾ ਵਾਧਾ ਹੋਇਆ ਹੈ। ਜਨਵਰੀ 'ਚ ਭਾਰਤ ਦੇ ਤੇਲ ਆਯਾਤ ਵਿਚ ਰੂਸੀ ਕਰੂਡ ਦੀ ਹਿੱਸੇਦਾਰੀ ਵਧ ਕੇ 28 ਫ਼ੀਸਦੀ ਤੱਕ ਜਾ ਪਹੁੰਚੀ। ਭਾਰਤ ਪੱਛਮੀ ਦੇਸ਼ਾਂ ਦੇ ਖ਼ਿਲਾਫ਼ ਜਾ ਕੇ ਅਜਿਹਾ ਕਰ ਰਿਹਾ ਹੈ। ਪੱਛਮੀ ਸ਼ਕਤੀਆਂ ਤੇਲ 'ਤੇ ਰੋਕ ਲਗਾ ਕੇ ਰੂਸੀ ਅਰਥਵਿਵਸਥਾ ਨੂੰ ਸੱਟ ਪਹੁੰਚਾਉਣਾ ਚਾਹੁੰਦੀਆਂ ਹਨ। ਹਾਲਾਂਕਿ ਭਾਰਤ ਸਰਕਾਰ ਨੇ ਸਪੱਸ਼ਟ ਰੂਪ ਨਾ ਕਿਹਾ ਹੈ ਕਿ ਉਹ ਆਪਣੀ ਜ਼ਰੂਰਤ ਦੀ ਚੀਜ਼ ਉਥੋਂ ਹੀ ਮੰਗਵਾਏਗਾ ਜਿਥੋਂ ਕੀਮਤ ਫ਼ਾਇਦੇਮੰਦ ਹੋਵੇਗੀ।

ਸਰਕਾਰ ਨੇ ਇਹ ਵੀ ਕਿਹਾ ਕਿ ਉਸ ਦੀਆਂ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ ਰੂਸ ਤੋਂ ਕੱਚਾ ਤੇਲ ਨਹੀਂ ਖਰੀਦ ਰਹੀਆਂ ਹਨ ਪਰ ਨਿੱਜੀ ਕੰਪਨੀਆਂ ਖਰੀਦ, ਰਿਫਾਈਨਿੰਗ ਅਤੇ ਸ਼ਿਪਿੰਗ ਕਰ ਰਹੀਆਂ ਹਨ। ਰਿਪੋਰਟਾਂ ਅਨੁਸਾਰ, ਅਪ੍ਰੈਲ 2022 ਤੋਂ ਜਨਵਰੀ 2023 ਦੀ ਮਿਆਦ ਵਿੱਚ ਭਾਰਤ ਦਾ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ 78.58 ਅਰਬ ਡਾਲਰ ਤੱਕ ਹੋ ਗਿਆ ਹੈ। ਜੋ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 50.77 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਸਸਤੇ ਅਤੇ ਘਟੀਆ ਖਿਡੌਣਿਆਂ ਦੀ ਦਰਾਮਦ ਦੇ ਨਿਯਮ ਹੋਣਗੇ ਸਖ਼ਤ, ਪੁਰਜਿਆਂ ਲਈ BIS ਮਾਰਕਡ ਜ਼ਰੂਰੀ

ਰੂਸ ਤੋਂ ਦਰਾਮਦ 384% ਵਧੀ

ਅਪ੍ਰੈਲ 2022 ਤੋਂ ਜਨਵਰੀ 2023 ਦੇ ਦੌਰਾਨ, ਰੂਸ ਤੋਂ ਭਾਰਤ ਦੀ ਦਰਾਮਦ ਕੱਚੇ ਤੇਲ ਦੀ ਦਰਾਮਦ ਤੋਂ ਲਗਭਗ 384 ਪ੍ਰਤੀਸ਼ਤ ਵਧ ਕੇ 37.31 ਬਿਲੀਅਨ ਡਾਲਰ ਹੋ ਗਈ। ਨਤੀਜੇ ਵਜੋਂ, ਰੂਸ 18ਵੇਂ ਸਥਾਨ ਤੋਂ 2021-22 ਵਿੱਚ ਭਾਰਤ ਦਾ ਚੌਥਾ ਸਭ ਤੋਂ ਵੱਡਾ ਆਯਾਤ ਭਾਈਵਾਲ ਬਣ ਗਿਆ ਹੈ। ਰੂਸ ਤੋਂ ਵਧਦੇ ਤੇਲ ਦੀ ਦਰਾਮਦ ਨੇ ਭਾਰਤ ਨੂੰ ਰੁਪਏ ਵਿੱਚ ਖਰੀਦੀਆਂ ਗਈਆਂ ਵਸਤਾਂ ਦਾ ਭੁਗਤਾਨ ਕਰਨ ਤੋਂ ਰੋਕ ਦਿੱਤਾ ਹੈ।

ਜੰਗ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧੀਆਂ

ਭਾਰਤੀ ਤੇਲ ਖੇਤਰ 'ਤੇ ਰੂਸ-ਯੂਕਰੇਨ ਯੁੱਧ ਦੇ ਪ੍ਰਭਾਵ ਬਾਰੇ ਪੁੱਛੇ ਜਾਣ 'ਤੇ ਮੂਡੀਜ਼ ਇਨਵੈਸਟਰਸ ਸਰਵਿਸ ਦੀ ਏਵੀਪੀ ਵਿਸ਼ਲੇਸ਼ਕ ਸਵੇਤਾ ਪਟੋਡੀਆ ਨੇ ਕਿਹਾ, "ਰੂਸ-ਯੂਕਰੇਨ ਯੁੱਧ ਤੋਂ ਬਾਅਦ ਕੱਚੇ ਤੇਲ ਅਤੇ ਅੰਤਰਰਾਸ਼ਟਰੀ ਈਂਧਨ ਦੀਆਂ ਕੀਮਤਾਂ ਵਧੀਆਂ ਹਨ। ਹਾਲਾਂਕਿ, ਭਾਰਤ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਲਈ ਸ਼ੁੱਧ ਪ੍ਰਾਪਤ ਕੀਮਤਾਂ ਉਸ ਰਫ਼ਤਾਰ ਨਾਲ ਨਹੀਂ ਵਧੀਆਂ ਹਨ। ਨਤੀਜੇ ਵਜੋਂ ਉਹਨਾਂ ਲਈ ਮਹੱਤਵਪੂਰਨ ਮਾਰਕੀਟਿੰਗ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਚੀਨ ’ਚ ਅਰਬਪਤੀ ਬੈਂਕਰ ਬਾਓ ਫੈਨ ਵੀ ਗਾਇਬ, ਕੰਪਨੀ ਦੇ ਸ਼ੇਅਰਾਂ ’ਚ 50 ਫੀਸਦੀ ਗਿਰਾਵਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News