ਈਂਧਣ ਦੇ ਮੁੱਲ ਘਟਾਏ ਜਾਣ ਨਾਲ ਤੇਲ ਕੰਪਨੀਆਂ  ਦੇ ਸ਼ੇਅਰ ਡਿੱਗੇ

Saturday, Oct 06, 2018 - 02:58 PM (IST)

ਈਂਧਣ ਦੇ ਮੁੱਲ ਘਟਾਏ ਜਾਣ ਨਾਲ ਤੇਲ ਕੰਪਨੀਆਂ  ਦੇ ਸ਼ੇਅਰ ਡਿੱਗੇ

ਨਵੀਂ ਦਿੱਲੀ - ਸਰਕਾਰ ਦੀ ਪੈਟਰੋਲ ਅਤੇ ਡੀਜ਼ਲ  ਦੇ ਮੁੱਲ ’ਚ 2.50 ਰੁਪਏ ਲਿਟਰ ਦੀ ਕਟੌਤੀ ਦੇ ਐਲਾਨ ਨਾਲ ਤੇਲ ਮਾਰਕੀਟਿੰਗ ਕੰਪਨੀਆਂ  ਦੇ ਸ਼ੇਅਰ 25 ਫੀਸਦੀ ਤੋਂ ਜ਼ਿਆਦਾ ਟੁੱਟ ਗਏ।  ਬੀ. ਐੱਸ. ਈ.  ’ਚ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ.   (ਐੱਚ. ਪੀ. ਸੀ. ਐੱਲ.)  25.18 ਫੀਸਦੀ ਡਿੱਗ ਕੇ 165.05 ਰੁਪਏ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ 21. 11 ਫੀਸਦੀ ਟੁੱਟ ਕੇ 265.35 ’ਤੇ ਪਹੁੰਚ ਗਿਆ।  

ਇੰਡੀਅਨ ਆਇਲ ਕਾਰਪੋਰੇਸ਼ਨ 16.19 ਫੀਸਦੀ ਫਿਸਲ  ਕੇ 118.05 ਰੁਪਏ ਤੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ  (ਓ. ਐੱਨ. ਜੀ. ਸੀ.)  15.93 ਰੁਪਏ ਟੁੱਟ ਕੇ 146.95 ’ਤੇ ਬੰਦ ਹੋਇਆ।  ਸੈਂਸੈਕਸ ’ਚ ਓ. ਐੱਨ. ਜੀ. ਸੀ.  ’ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।  ਕਾਰੋਬਾਰ ਦੌਰਾਨ ਬੀ. ਐੱਸ. ਈ.  ’ਚ ਓ. ਐੱਨ. ਜੀ. ਸੀ.,  ਐੱਚ. ਪੀ. ਸੀ. ਐੱਲ.,  ਆਈ. ਓ. ਸੀ.  ਤੇ ਬੀ. ਪੀ. ਸੀ. ਐੱਲ.  52 ਹਫਤਿਅਾਂ  ਦੇ ਹੇਠਲੇ ਪੱਧਰ ’ਤੇ ਆ ਗਏ।  ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ’ਚ ਵੀ ਕਾਰੋਬਾਰ ਦੌਰਾਨ ਇਹ ਸ਼ੇਅਰ 52 ਹਫਤਿਅਾਂ  ਦੇ ਹੇਠਲੇ ਪੱਧਰ ’ਤੇ ਚਲੇ ਗਏ।

RBI ਨੇ FPI ਦੇ ਨਿਯਮਾਂ ’ਚ ਦਿੱਤੀ ਢਿੱਲ

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਉਨ੍ਹਾਂ ਨੂੰ ਘੱਟ ਮਿਆਦ ਦੇ ਕਰਜ਼ਾ ਪੱਤਰਾਂ ’ਚ ਨਿਵੇਸ਼ ਦੀ ਹੱਦ ਵਰਗੇ ਨਿਯਮਾਂ ’ਚ ਢਿੱਲ ਦੇਣ ਦਾ ਐਲਾਨ ਕੀਤਾ ।
ਰਿਜ਼ਰਵ ਬੈਂਕ ਨੇ ਕਿਹਾ,‘‘ਪ੍ਰਸਤਾਵਿਤ ਤਰੀਕੇ ਵੀ. ਆਰ. ਆਰ. ਤਹਿਤ ਐੱਫ. ਪੀ. ਆਈ. ਨੂੰ ਨਿਵੇਸ਼ ਦੇ ਮਾਮਲੇ ’ਚ ਸੰਚਾਲਨ ’ਚ ਜ਼ਿਆਦਾ ਲਚੀਲਾਪਨ ਮਿਲੇਗਾ। ਉਨ੍ਹਾਂ ਨੂੰ ਇਕ ਸਾਲ ਤੋਂ ਘੱਟ ਮਿਆਦ ਦੇ ਨਿਵੇਸ਼ ਦੀ ਹੱਦ, ਕਿਸੇ ਕਾਰਪੋਰੇਟ ਸਮੂਹ ’ਚ ਨਿਵੇਸ਼ ਦੀ ਹੱਦ ਆਦਿ ਵਰਗੇ ਰੈਗੂਲੇਟਰੀ ਪ੍ਰਬੰਧਾਂ ’ਚ ਛੋਟ ਮਿਲੇਗੀ।’’


Related News