ਕੱਚਾ ਤੇਲ ਮਹਿੰਗਾ ਹੋਣ ’ਤੇ ਵੀ 9-10 ਡਾਲਰ ਦਾ ਮੁਨਾਫਾ ਕਮਾ ਸਕਦੀਆਂ ਹਨ ਕੰਪਨੀਆਂ
Tuesday, Sep 12, 2023 - 10:43 AM (IST)

ਨਵੀਂ ਦਿੱਲੀ (ਭਾਸ਼ਾ) – ਪਿਛਲੇ 10 ਮਹੀਨਿਆਂ ਵਿਚ ਕੱਚੇ ਤੇਲ ਦੀ ਕੀਮਤ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋਣ ਦੇ ਬਾਵਜੂਦ ਘਰੇਲੂ ਪੈਟਰੋਲੀਅਮ ਰਿਫਾਈਨਿੰਗ ਕੰਪਨੀਆਂ ਚਾਲੂ ਵਿੱਤੀ ਸਾਲ ਵਿਚ 9-10 ਡਾਲਰ ਪ੍ਰਤੀ ਬੈਰਲ ਦਾ ਮੁਨਾਫਾ ਕਮਾ ਸਕਦੀਆਂ ਹਨ। ਇਕ ਰਿਪੋਰਟ ’ਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ।
ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO
ਕੇਅਰਇਜ਼ ਰੇਟਿੰਗਸ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਕੱਚੇ ਤੇਲ ਦੀ ਗਲੋਬਲ ਕੀਮਤ 90 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋਣ ਦੇ ਨਾਲ ਹੀ ਰੂਸੀ ਕੱਚੇ ਤੇਲ ‘ਯੂਰਾਲ’ ਅਤੇ ਕੌਮਾਂਤਰੀ ਕੀਮਤਾਂ ਦਰਮਿਆਨ ਪਾੜਾ ਵਧ ਗਿਆ ਹੈ। ਵੱਡੇ ਪੈਮਾਨੇ ’ਤੇ ਰੂਸੀ ਤੇਲ ’ਤੇ ਨਿਰਭਰ ਭਾਰਤੀ ਤੇਲ ਕੰਪਨੀਆਂ ਇਸ ਨੂੰ 60 ਡਾਲਰ ਪ੍ਰਤੀ ਬੈਰਲ ਦੇ ਅੰਦਰ ਹੀ ਖਰੀਦ ਸਕਦੀਆਂ ਹਨ। ਜੀ-7 ਸਮੂਹ ਨੇ ਰੂਸੀ ਤੇਲ ਲਈ ਇਹ ਪ੍ਰਾਈਸ ਬੈਂਡ ਤੈਅ ਕੀਤਾ ਹੋਇਆ ਹੈ। ਰਿਪੋਰਟ ਕਹਿੰਦੀ ਹੈ ਕਿ ਰੂਸੀ ਤੇਲ 60 ਡਾਲਰ ਪ੍ਰਤੀ ਬੈਰਲ ਦੀ ਲਿਮਟ ਤੋਂ ਘੱਟ ਭਾਅ ’ਤੇ ਹੀ ਵਿਕਦਾ ਰਿਹਾ ਹੈ ਪਰ ਪਿਛਲੇ ਕੁੱਝ ਹਫਤਿਆਂ ਵਿਚ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਆਉਣ ਨਾਲ ਹੁਣ ਇਹ 69 ਡਾਲਰ ਪ੍ਰਤੀ ਬੈਰਲ ਦੇ ਪੱਧਰ ’ਤੇ ਪੁੱਜ ਗਿਆ ਹੈ। ਇਸ ਕਾਰਨ ਭਾਰਤ ਦੀ ਕੁੱਲ ਕੱਚਾ ਤੇਲ ਦੀ ਖਪਤ ’ਚ ਰੂਸੀ ਤੇਲ ਦੀ ਹਿੱਸੇਦਾਰੀ 40 ਫੀਸਦੀ ਤੋਂ ਘਟ ਕੇ 34 ਫੀਸਦੀ ’ਤੇ ਆ ਗਈ ਹੈ।
ਇਹ ਵੀ ਪੜ੍ਹੋ : G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ
ਰੂਸ ਅਤੇ ਸਾਊਦੀ ਅਰਬ ਨੇ ਕੱਚੇ ਤੇਲ ਦੇ ਉਤਪਾਦਨ ’ਚ 10 ਲੱਖ ਬੈਰਲ ਰੋਜ਼ਾਨਾ ਦੀ ਕਟੌਤੀ ਦਾ ਫੈਸਲਾ ਦਸੰਬਰ ਤੱਕ ਵਧਾਉਣ ਦੇ ਹਾਲ ਹੀ ਦੇ ਐਲਾਨ ਵਿਚ ਕੀਤਾ ਹੈ। ਇਸ ਸਥਿਤੀ ’ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਦੀ ਸੰਭਾਵਨਾ ਬਹੁਤ ਘੱਟ ਦਿਖਾਈ ਦਿੰਦੀ ਹੈ। ਕੇਅਰਇਜ਼ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਇਸ ਪਿਛੋਕੜ ਵਿਚ ਵੀ ਰੂਸ ਦੇ ਸਸਤੇ ਤੇਲ ਨਾਲ ਵੱਡੇ ਪੱਧਰ ’ਤੇ ਲਾਭ ਉਠਾ ਰਹੀਆਂ ਭਾਰਤੀ ਰਿਫਾਈਨਿੰਗ ਕੰਪਨੀਆਂ ਵਿੱਤੀ ਸਾਲ 2023-24 ’ਚ 9-10 ਡਾਲਰ ਪ੍ਰਤੀ ਬੈਰਲ ਦਾ ਰਿਫਾਈਨਿੰਗ ਮੁਨਾਫਾ ਕਮਾ ਸਕਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਰੂਸੀ ਕੱਚੇ ਤੇਲ ਦੀ ਸਪਲਾਈ ਘੱਟ ਹੋਣ ’ਤੇ ਵੀ ਉਸ ਤੇਲ ਨੂੰ ਰਿਫਾਈਨ ਕਰਨ ’ਤੇ ਇਨ੍ਹਾਂ ਕੰਪਨੀਆਂ ਦਾ ਮੁਨਾਫਾ ਚੰਗਾ ਰਹੇਗਾ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8