ਅਕਤੂਬਰ, ਨਵੰਬਰ ਦੀ ਵਿਕਰੀ ਤੋਂ ਤੈਅ ਹੋਵੇਗੀ ਆਟੋ ਖੇਤਰ ’ਚ ਸੁਧਾਰ ਦੀ ਦਿਸ਼ਾ : ਰਾਜੇਸ਼ ਗੋਇਲ

10/12/2020 1:39:58 AM

ਨਵੀਂ ਦਿੱਲੀ-ਹੋਂਡਾ ਕਾਰਸ ਇੰਡੀਆ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਭਾਰਤੀ ਆਟੋ ਉਦਯੋਗ ਇਸ ਸਮੇਂ ਵੀ-ਆਕਾਰ ਦਾ ਸੁਧਾਰ ਵੇਖ ਰਿਹਾ ਹੈ ਪਰ ਇਸ ਦੀ ਸਥਿਰਤਾ ਅਕਤੂਬਰ ਅਤੇ ਨਵੰਬਰ ਦੇ ਵਿਕਰੀ ਅੰਕੜਿਆਂ ’ਤੇ ਨਿਰਭਰ ਕਰੇਗੀ। ਵੀ-ਆਕਾਰ ਦੇ ਸੁਧਾਰ ਦਾ ਮਤਲੱਬ ਗਿਰਾਵਟ ਤੋਂ ਬਾਅਦ ਹਾਲਾਤ ਦਾ ਤੇਜ਼ੀ ਨਾਲ ਬਿਹਤਰ ਹੋਣਾ ਹੈ।

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕ ਨਿੱਜੀ ਵਾਹਨ ਨੂੰ ਤਰਜ਼ੀਹ ਦੇ ਰਹੇ ਹਨ। ਇਸ ਦੇ ਨਾਲ ਹੀ ਪੇਂਡੂ ਮੰਗ ਵਧਣ ਨਾਲ ਆਟੋ ਖੇਤਰ ’ਚ ਕੁੱਝ ਸੁਧਾਰ ਦੇਖਣ ਨੂੰ ਮਿਲਿਆ ਹੈ ਪਰ ਵੱਡਾ ਸਵਾਲ ਹੈ ਕਿ ਕੀ ਇਹ ਰੁਝੇਵਾਂ ਲੰਮੇ ਸਮੇਂ ਤੱਕ ਚੱਲੇਗਾ। ਹੋਂਡਾ ਕਾਰਸ ਇੰਡੀਆ ਲਿਮਟਿਡ (ਐੱਚ. ਸੀ. ਆਈ. ਐੱਲ.) ਦੇ ਉੱਚ ਉਪ-ਪ੍ਰਧਾਨ ਅਤੇ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਰਾਜੇਸ਼ ਗੋਇਲ ਨੇ ਦੱਸਿਆ, ‘‘ਆਟੋ ਉਦਯੋਗ ’ਚ ਕਈ ਲੋਕਾਂ ਨੇ ‘ਸਤਰਖ ਆਸ਼ਾਵਾਦ’ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਨਾਲ ਮੈਂ ਸਹਿਮਤ ਹਾਂ। ਜੇਕਰ ਤੁਸੀਂ ਵਰਕ ਵੇਖੋ ਤਾਂ ਭਾਰਤੀ ਆਟੋ ਉਦਯੋਗ ਨੇ ਵੀ-ਆਕਾਰ ਦਾ ਸੁਧਾਰ ਵੇਖਿਆ ਹੈ।’’

ਪ੍ਰਚੂਨ ਮੰਗ ’ਚ ਨਹੀਂ ਹੋਇਆ ਵਾਧਾ
ਗੋਇਲ ਨੇ ਕਿਹਾ ਕਿ ਸਤੰਬਰ ’ਚ ਥੋਕ ਮੰਗ ਤਾਂ ਤੇਜ਼ੀ ਨਾਲ ਵਧੀ ਹੈ ਪਰ ਪ੍ਰਚੂਨ ਮੰਗ ’ਚ ਉਸ ਅਨੁਪਾਤ ’ਚ ਵਾਧਾ ਨਹੀਂ ਵੇਖਿਆ ਗਿਆ ਅਤੇ ਆਟੋ ਉਦਯੋਗ ਨੇ ਤਿਉਹਾਰੀ ਮੌਸਮ ’ਚ ਮੰਗ ਨੂੰ ਪੂਰਾ ਕਰਨ ਲਈ ਸਟਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ’ਚ ਸਰਕਾਰੀ ਪੈਕੇਜ ਦੇ ਨਾਲ ਹੀ ਚੰਗੇ ਮਾਨਸੂਨ ਅਤੇ ਰਬੀ ਦੀ ਚੰਗੀ ਫਸਲ ਦੌਰਾਨ ਮੰਗ ’ਚ ਸੁਧਾਰ ਹੋਇਆ ਹੈ।


Karan Kumar

Content Editor

Related News