Nykaa ਨੂੰ ਸਤੰਬਰ ਤਿਮਾਹੀ 'ਚ ਲੱਗਾ ਵੱਡਾ ਝਟਕਾ, ਕੰਪਨੀ ਦਾ ਮੁਨਾਫਾ 96% ਘਟਿਆ
Monday, Nov 15, 2021 - 03:28 PM (IST)
ਮੁੰਬਈ : Nykaa ਦਾ ਸਟਾਕ ਹਾਲ ਹੀ 'ਚ ਸ਼ੇਅਰ ਬਾਜ਼ਾਰ 'ਚ ਲਿਸਟ ਹੋਇਆ ਸੀ ਅਤੇ ਪਹਿਲੇ ਹੀ ਦਿਨ ਨਿਵੇਸ਼ਕਾਂ ਦੀ ਬੰਪਰ ਕਮਾਈ ਹੋਈ ਸੀ ਪਰ ਸਤੰਬਰ ਤਿਮਾਹੀ 'ਚ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੌਰਾਨ ਕੰਪਨੀ ਦਾ ਸ਼ੁੱਧ ਲਾਭ 96 ਫੀਸਦੀ ਡਿੱਗ ਕੇ 1.1 ਕਰੋੜ ਰੁਪਏ ਰਹਿ ਗਿਆ। ਕੰਪਨੀ ਦਾ ਮੁਨਾਫਾ ਜੂਨ ਤਿਮਾਹੀ ਦੇ ਮੁਕਾਬਲੇ 69 ਫੀਸਦੀ ਘਟਿਆ ਹੈ।
ਹਾਲਾਂਕਿ, ਸਾਲ ਦਰ ਸਾਲ ਆਧਾਰ 'ਤੇ, ਸੰਚਾਲਨ ਤੋਂ ਕੰਪਨੀ ਦੀ ਆਮਦਨ 47 ਫੀਸਦੀ ਵਧ ਕੇ 885 ਕਰੋੜ ਰੁਪਏ ਹੋ ਗਈ। ਸਤੰਬਰ ਤਿਮਾਹੀ 'ਚ Nykaa ਦਾ ਮਾਰਕੀਟਿੰਗ ਅਤੇ ਵਿਗਿਆਪਨ ਖਰਚ 286 ਫੀਸਦੀ ਵਧ ਕੇ 121 ਕਰੋੜ ਰੁਪਏ ਹੋ ਗਿਆ। ਇੱਕ ਸਾਲ ਪਹਿਲਾਂ ਇਹ 31.5 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਮੁਨਾਫਾ 345 ਆਧਾਰ ਅੰਕ ਸੁਧਰ ਕੇ 39.3 ਫੀਸਦੀ ਹੋ ਗਿਆ।
ਇਹ ਵੀ ਪੜ੍ਹੋ: ਇਸ ਔਰਤ ਨੂੰ ਥੱਪੜ ਮਾਰਨ ਦੇ ਮਿਲਦੇ ਹਨ 600 ਰੁਪਏ ਪ੍ਰਤੀ ਘੰਟਾ, ਜਾਣੋ ਵਜ੍ਹਾ
ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਫਾਲਗੁਨੀ ਨਾਇਰ ਨੇ ਕਿਹਾ, “ਅਸੀਂ ਆਪਣੇ ਸੁੰਦਰਤਾ ਕਾਰੋਬਾਰ ਵਿੱਚ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਿਆ ਹੈ, ਫੈਸ਼ਨ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ ਅਤੇ ਸਾਡਾ ਧਿਆਨ ਇੱਕ ਮਜ਼ਬੂਤ ਮਾਰਕੀਟਿੰਗ ਮੁਹਿੰਮ ਰਾਹੀਂ ਇੱਕ ਬ੍ਰਾਂਡ ਬਣਾਉਣ 'ਤੇ ਹੈ। ਉਨ੍ਹਾਂ ਕਿਹਾ ਕਿ ਮਾਰਕੀਟਿੰਗ 'ਤੇ ਵਧਦੇ ਖਰਚੇ ਕਾਰਨ ਗਾਹਕਾਂ ਨੂੰ ਜੋੜਨ ਦੀ ਰਫ਼ਤਾਰ ਵਧੀ ਹੈ। ਕੰਪਨੀ ਰਿਟੇਲ ਸਟੋਰਾਂ ਦੇ ਵਿਸਥਾਰ ਅਤੇ ਪੂਰਤੀ ਸਮਰੱਥਾ ਵਿੱਚ ਨਿਵੇਸ਼ ਕਰ ਰਹੀ ਹੈ।
Nykaa ਦੀ ਮੂਲ ਕੰਪਨੀ FSN ਈ-ਕਾਮਰਸ ਵੈਂਚਰਸ ਲਿਮਟਿਡ ਦੇ ਸ਼ੇਅਰ ਛਠ ਦੇ ਦਿਨ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੋਏ। ਕੰਪਨੀ ਦਾ ਸਟਾਕ ਬੀਐਸਈ 'ਤੇ 82.58 ਫੀਸਦੀ ਦੇ ਵਾਧੇ ਨਾਲ ਲਿਸਟ ਹੋਇਆ। ਕੰਪਨੀ ਦੀ ਇਸ਼ੂ ਕੀਮਤ 1125 ਰੁਪਏ ਸੀ ਜਦੋਂ ਕਿ ਇਹ 929.05 ਰੁਪਏ ਦੇ ਪ੍ਰੀਮੀਅਮ ਦੇ ਨਾਲ 2054.05 ਰੁਪਏ 'ਤੇ ਸੂਚੀਬੱਧ ਹੋਈ। ਇਸ ਨੂੰ NSE 'ਤੇ 82 ਫੀਸਦੀ ਦੇ ਪ੍ਰੀਮੀਅਮ ਨਾਲ 2,054 ਰੁਪਏ 'ਤੇ ਸੂਚੀਬੱਧ ਕੀਤਾ ਗਿਆ ਸੀ। ਲਿਸਟਿੰਗ 'ਤੇ ਹੀ ਕੰਪਨੀ ਦਾ ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ: ਜਾਣੋ Nykaa ਦੀ 'ਨਾਇਕਾ' ਫਾਲਗੁਨੀ ਦਾ ਸੈਲਫ-ਮੇਡ ਅਰਬਪਤੀ ਬਣਨ ਤੱਕ ਦਾ ਸਫ਼ਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।