ਐਨਵੀਡੀਆ ਦੇ ਤਿਮਾਹੀ ਨਤੀਜੇ ਉਮੀਦ ਨਾਲੋਂ ਬਿਹਤਰ, ਏ. ਆਈ. ਚਿੱਪ ਮੰਗ ਦਾ ਅਸਰ

Thursday, May 21, 2026 - 06:54 PM (IST)

ਐਨਵੀਡੀਆ ਦੇ ਤਿਮਾਹੀ ਨਤੀਜੇ ਉਮੀਦ ਨਾਲੋਂ ਬਿਹਤਰ, ਏ. ਆਈ. ਚਿੱਪ ਮੰਗ ਦਾ ਅਸਰ

ਬਿਜ਼ਨੈੱਸ ਡੈਸਕ - ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਚਿੱਪ ਨਿਰਮਾਤਾ ਐਨਵੀਡੀਆ ਦੇ ਤਿਮਾਹੀ ਨਤੀਜਿਆਂ ਨੇ ਇਕ ਵਾਰ ਫਿਰ ਵਾਲ ਸਟ੍ਰੀਟ ਦੇ ਅੰਦਾਜ਼ਿਆਂ ਨੂੰ ਪਾਰ ਕਰ ਲਿਆ। ਇਸ ਦੀ ਮੁੱਖ ਵਜ੍ਹਾ ਉੱਚ-ਪੱਧਰੀ ਏ. ਆਈ. ਚਿੱਪ ਦੀ ਭਾਰੀ ਮੰਗ ਰਹੀ। ਕੰਪਨੀ ਨੇ ਕਿਹਾ ਕਿ ਫਰਵਰੀ-ਅਪ੍ਰੈਲ ਤਿਮਾਹੀ ’ਚ ਉਸ ਨੇ 58.32 ਅਰਬ ਅਮਰੀਕੀ ਡਾਲਰ ਜਾਂ ਪ੍ਰਤੀ ਸ਼ੇਅਰ 2.39 ਡਾਲਰ ਦੀ ਕਮਾਈ ਕੀਤੀ। ਇਹ ਇਕ ਸਾਲ ਪਹਿਲਾਂ ਇਸੇ ਮਿਆਦ ’ਚ 18.78 ਅਰਬ ਅਮਰੀਕੀ ਡਾਲਰ ਜਾਂ 76 ਸੈਂਟ ਪ੍ਰਤੀ ਸ਼ੇਅਰ ਸੀ।

ਇਹ ਵੀ ਪੜ੍ਹੋ :    ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ

ਇਹ ਵੀ ਪੜ੍ਹੋ :  ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ

ਇਕਮੁਸ਼ਤ ਲੈਣ-ਦੇਣ ਨੂੰ ਛੱਡ ਕੇ, ਐਨਵੀਡੀਆ ਦੀ ਪ੍ਰਤੀ ਸ਼ੇਅਰ ਆਮਦਨ 1.76 ਡਾਲਰ ਰਹੀ। ਐਨਵੀਡੀਆ ਦਾ ਵਿੱਤੀ ਸਾਲ 1 ਫਰਵਰੀ ਤੋਂ 31 ਜਨਵਰੀ ਤੱਕ ਹੁੰਦਾ ਹੈ। ਪਹਿਲੀ ਤਿਮਾਹੀ ’ਚ ਮਾਲੀਆ 85 ਫੀਸਦੀ ਵਧ ਕੇ 81.62 ਅਰਬ ਅਮਰੀਕੀ ਡਾਲਰ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 44.01 ਅਰਬ ਅਮਰੀਕੀ ਡਾਲਰ ਸੀ। ਵਿੱਤੀ ਡਾਟਾ ਕੰਪਨੀ ਫੈਕਟਸੈੱਟ ਦੇ ਸਰਵੇਖਣ ਅਨੁਸਾਰ ਵਿਸ਼ਲੇਸ਼ਕਾਂ ਨੂੰ ਔਸਤਨ 1.75 ਡਾਲਰ ਪ੍ਰਤੀ ਸ਼ੇਅਰ ਦੀ ਆਮਦਨ ਅਤੇ 78.91 ਅਰਬ ਅਮਰੀਕੀ ਡਾਲਰ ਦੇ ਮਾਲੀਆ ਦੀ ਉਮੀਦ ਸੀ।

ਇਹ ਵੀ ਪੜ੍ਹੋ :  SBI ਗਾਹਕਾਂ ਲਈ ਅਹਿਮ ਖ਼ਬਰ : ਲਗਾਤਾਰ 6 ਦਿਨ ਬੰਦ ਰਹਿਣਗੀਆਂ ਬੈਂਕਿੰਗ ਸ਼ਾਖਾਵਾਂ, ਜਾਣੋ ਵਜ੍ਹਾ
ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News