ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਪਹਿਲੀ ਵਾਰ 1 ਕਰੋੜ ਤੋਂ ਪਾਰ : ਅਲਫੋਂਸ

Wednesday, Jan 24, 2018 - 04:36 AM (IST)

ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਪਹਿਲੀ ਵਾਰ 1 ਕਰੋੜ ਤੋਂ ਪਾਰ : ਅਲਫੋਂਸ

ਨਵੀਂ ਦਿੱਲੀ-ਸੈਰ-ਸਪਾਟਾ ਮੰਤਰੀ ਕੇ. ਜੇ. ਅਲਫੋਂਸ ਨੇ ਕਿਹਾ ਕਿ ਭਾਰਤ ਪੁੱਜਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਪਹਿਲੀ ਵਾਰ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਨ੍ਹਾਂ ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੋਜੀ (ਐੱਨ. ਸੀ. ਐੱਚ. ਐੱਮ. ਸੀ. ਟੀ.) ਨੋਇਡਾ ਵੱਲੋਂ ਆਯੋਜਿਤ ਇਕ ਸਮਾਰੋਹ 'ਚ ਕਿਹਾ ਕਿ ਇਸ ਖੇਤਰ 'ਚ ਸਾਲ 2017 ਵਿਚ 15.6 ਫ਼ੀਸਦੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਇਕੱਲੇ ਸੈਰ-ਸਪਾਟਾ ਖੇਤਰ ਨੇ ਸਾਲ 2017 'ਚ 27.7 ਅਰਬ ਅਮਰੀਕੀ ਡਾਲਰ (1,80,379 ਕਰੋੜ ਰੁਪਏ) ਇਕੱਠੱ ਕੀਤੇ ਤੇ ਜੀ. ਡੀ. ਪੀ.  'ਚ 6.88 ਫ਼ੀਸਦੀ ਦਾ ਯੋਗਦਾਨ ਦਿੱਤਾ। ਇਸ ਖੇਤਰ ਨੇ ਕੁਲ ਰੋਜ਼ਗਾਰ ਦੇ ਰੂਪ 'ਚ 12.36 ਫ਼ੀਸਦੀ ਦਾ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਗ਼ੈਰ-ਮਾਮੂਲੀ ਸੱਭਿਆਚਾਰਕ ਆਲਾ-ਦੁਆਲਾ, ਸੁੰਦਰ ਕੁਦਰਤੀ ਸਥਾਨਾਂ, ਜੰਗਲੀ ਜੀਵ ਅਤੇ ਅਧਿਆਤਮਕ ਸਰਕਟ ਕਾਰਨ ਵਿਦੇਸ਼ੀ ਨਾਗਰਿਕ ਹੁਣ ਵੱਡੀ ਗਿਣਤੀ 'ਚ ਭਾਰਤ ਵੱਲ ਖਿੱਚੇ ਆ ਰਹੇ ਹਨ।


Related News