NTPC ਨੇ ਕੋਵਿਡ ਦੇਖਭਾਲ ਕੇਂਦਰਾਂ ’ਚ 500 ਆਕਸੀਜਨ ਬੈੱਡ ਜੋੜੇ

Saturday, May 15, 2021 - 05:49 PM (IST)

NTPC ਨੇ ਕੋਵਿਡ ਦੇਖਭਾਲ ਕੇਂਦਰਾਂ ’ਚ 500 ਆਕਸੀਜਨ ਬੈੱਡ ਜੋੜੇ

ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮ. (ਐੱਨ. ਟੀ. ਪੀ.ਸੀ.) ਨੇ ਕੋਵਿਡ-19 ਖਿਲਾਫ ਲੜਾਈ ’ਚ ਆਪਣਾ ਭਰਪੂਰ ਯੋਗਦਾਨ ਦਿੰਦੇ ਹੋਏ ਦੇਸ਼ ਭਰ ਦੇ ਵੱਖ-ਵੱਖ ਕੋਵਿਡ ਦੇਖਭਾਲ ਕੇਂਦਰਾਂ ’ਚ 500 ਤੋਂ ਵੱਧ ਆਕਸੀਜਨ ਸਮਰਥਿਤ ਬੈੱਡ ਅਤੇ 1,100 ਆਈਸੋਲੇਸ਼ਨ ਬੈੱਡ ਜੋੜੇ ਹਨ।

ਐੱਨ. ਟੀ. ਪੀ. ਸੀ. ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਉਸ ਨੇ ਬਦਰਪੁਰ, ਨੋਇਡਾ ਅਤੇ ਦਾਦਰੀ ਦੇ ਕੋਵਿਡ ਦੇਖਭਾਲ ਕੇਂਦਰਾਂ ’ਚ 200 ਆਕਸੀਜਨ ਸਮਰਥਿਤ ਹੋਰ 140 ਆਈਸੋਲੇਸ਼ਨ ਬੈੱਡ ਲਗਾਏ ਹਨ। ਕੰਪਨੀ ਨੇ ਕਿਹਾ ਕਿ ਓਡਿਸ਼ਾ ਦੇ ਸੁੰਦਰਗੜ੍ਹ ’ਚ 500 ਬੈੱਡ ਦੀ ਸਮਰੱਥਾ ਅਤੇ 20 ਵੈਂਟੀਲੇਟਰ ਨਾਲ ਕੋਵਿਡ ਦੇਖਭਾਲ ਕੇਂਦਰ ਤਿਆਰ ਕੀਤੇ ਗਏ ਹਨ। ਐੱਨ. ਟੀ. ਪੀ. ਸੀ. ਨੇ ਅਹਿਮ ਕੋਵਿਡ ਦੇਖਭਾਲ ਕੇਂਦਰਾਂ ’ਚ ਮਦਦ ਪ੍ਰਦਾਨ ਕਰਨ ਲਈ ਵੱਖ-ਵੱਖ ਸੂਬਿਆਂ ’ਚ 500 ਤੋਂ ਵੱਧ ਆਕਸੀਜਨ ਸਮਰਥਿਤ ਬੈੱਡ ਅਤੇ 1100 ਤੋਂ ਵੱਧ ਆਈਸੋਲੇਸ਼ਨ ਬੈੱਡ ਜੋੜੇ ਹਨ।

ਉਨ੍ਹਾਂ ਦੱਸਿਆ ਕਿ ਦਾਦਰੀ, ਕੋਰਬਾ, ਕਨ੍ਹਿਹਾ, ਰਾਮਾਗੁੰਡਮ, ਵਿੰਧਿਆਚਲ ਅਤੇ ਬਦਰਪੁਰ ਦੇ ਨਾਲ-ਨਾਲ ਹੁਣ ਉੱਤਰੀ ਕਰਨਪੁਰਾ, ਬੋਂਗਾਗਾਓਂ ਅਤੇ ਸੋਲਾਪੁਰ ਵਿਚ ਕੋਵਿਡ ਕੇਅਰ ਸੈਂਟਰਾਂ ਵਿਚ ਵਾਧੂ ਸਹੂਲਤਾਂ ਸਥਾਪਤ ਕੀਤੀਆਂ ਜਾਣਗੀਆਂ। ਇਸ ਦੌਰਾਨ, ਐਨਟੀਪੀਸੀ ਨੇ ਹੁਣ ਤੱਕ ਆਪਣੇ ਕੰਮਾਂ ਵਿਚ 70,000 ਤੋਂ ਵੱਧ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਟੀਕੇ ਲਗਾਏ ਹਨ। ਪਲਾਂਟ ਦੇ ਟਿਕਾਣਿਆਂ 'ਤੇ ਟੀਕਾਕਰਨ ਦੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਉਸਨੇ 18 ਤੋਂ 44 ਸਾਲ ਦੇ ਕਰਮਚਾਰੀਆਂ ਨੂੰ ਕੋਰੋਨਾ ਦਾ ਟੀਕਾ ਲਗਵਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
 


author

Harinder Kaur

Content Editor

Related News