KARVY 'ਤੇ NSE, BSE ਦੀ ਕਾਰਵਾਈ, ਟ੍ਰੇਡਿੰਗ ਲਾਇਸੈਂਸ ਕੀਤਾ ਸਸਪੈਂਡ

Monday, Dec 02, 2019 - 11:45 AM (IST)

KARVY 'ਤੇ NSE, BSE ਦੀ ਕਾਰਵਾਈ, ਟ੍ਰੇਡਿੰਗ ਲਾਇਸੈਂਸ ਕੀਤਾ ਸਸਪੈਂਡ

ਮੁੰਬਈ— ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ 'ਕਾਰਵੀ ਸਟਾਕ ਬ੍ਰੋਕਿੰਗ ਲਿਮਟਿਡ' ਦਾ ਸਾਰੇ ਸੈਂਗਮੈਂਟਸ ਲਈ ਟ੍ਰੇਡਿੰਗ ਲਾਇਸੈਂਸ ਸਸਪੈਂਡ ਕਰ ਦਿੱਤਾ ਹੈ। NSE ਨੇ ਸੋਮਵਾਰ ਨੂੰ ਇਕ ਸਰਕੂਲਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਕਾਰਵੀ ਸਟਾਕ ਬ੍ਰੋਕਿੰਗ ਲਿਮਟਿਡ 'ਤੇ ਇਹ ਕਾਰਵਾਈ ਕੀਤੀ ਗਈ ਹੈ।

 


NSE ਤੋਂ ਇਲਾਵਾ BSE, ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਤੇ ਐੱਮ. ਐੱਸ. ਈ. ਆਈ. ਨੇ ਵੀ ਬ੍ਰੋਕਰੇਜ ਫਰਮ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਹੈ। ਕਾਰਵੀ 'ਤੇ ਇਹ ਕਾਰਵਾਈ ਸੇਬੀ ਦੇ 22 ਨਵੰਬਰ ਦੇ ਉਸ ਆਰਡਰ ਮਗਰੋਂ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਸੀ ਕਿ ਕਾਰਵੀ ਬ੍ਰੋਕਰੇਜ ਫਰਮ ਨੇ ਗਾਹਕਾਂ ਦੀ ਸਕਿਓਰਿਟੀਜ਼ ਦੀ ਦੁਰਵਰਤੋਂ ਕੀਤੀ ਹੈ ਤੇ ਇਸ ਨੂੰ ਹੋਰ ਉਦੇਸ਼ਾਂ ਲਈ ਇਸਤੇਮਾਲ ਕੀਤਾ ਹੈ।
ਕਾਰਵੀ ਨੇ ਗਾਹਕਾਂ ਦੀ ਸਕਿਓਰਿਟੀਜ਼ ਵੇਚ ਕੇ ਇਨ੍ਹਾਂ ਦੀ ਕਮਾਈ ਸਬੰਧਤ ਪਾਰਟੀ ਕਾਰੋਬਾਰਾਂ, ਜਿਵੇਂ 'ਕਾਰਵੀ ਰੀਅਲਟੀ ਲਿਮਟਿਡ' 'ਚ ਟਰਾਂਸਫਰ ਕਰ ਦਿੱਤੀ ਸੀ। ਇਸ 'ਤੇ ਗੰਭੀਰਤਾ ਲੈਂਦੇ ਹੋਏ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ ਨੇ ਫਰਮ ਨੂੰ ਨਵੇਂ ਗਾਹਕਾਂ ਨੂੰ ਜੋੜਨ ਤੋਂ ਰੋਕ ਦਿੱਤਾ ਸੀ ਤੇ ਨਾਲ ਹੀ ਸਟਾਕਸ ਐਕਸਚੇਂਜਾਂ ਨੂੰ ਫਰਮ ਖਿਲਾਫ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ।


Related News