NPPA ਨੇ ਸ਼ੂਗਰ ਸਮੋੇਤ 15 ਦਵਾਈਆਂ ਦੀ ਪ੍ਰਚੂਨ ਕੀਮਤ ਕੀਤੀ ਤੈਅ

Tuesday, Apr 19, 2022 - 04:20 PM (IST)

NPPA ਨੇ ਸ਼ੂਗਰ ਸਮੋੇਤ 15 ਦਵਾਈਆਂ ਦੀ ਪ੍ਰਚੂਨ ਕੀਮਤ ਕੀਤੀ ਤੈਅ

ਨਵੀਂ ਦਿੱਲੀ : ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨ.ਪੀ.ਪੀ.ਏ.) ਨੇ ਸ਼ੂਗਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 15 ਦਵਾਈਆਂ ਦੀ ਪ੍ਰਚੂਨ ਕੀਮਤ ਸੀਮਤ ਕਰ ਦਿੱਤੀ ਹੈ। NPPA ਨੇ ਮੰਗਲਵਾਰ ਨੂੰ ਕਿਹਾ ਕਿ ਮਾਰਚ ਦੇ ਆਖਰੀ ਹਫਤੇ 'ਚ ਬੈਠਕ ਤੋਂ ਬਾਅਦ ਕੀਮਤਾਂ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ਦਵਾਈਆਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਐਨਪੀਪੀਏ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਵੀਂ ਪ੍ਰਚੂਨ ਕੀਮਤ ਤੈਅ ਕਰਨੀ ਪਵੇਗੀ।

ਅਥਾਰਟੀ ਨੇ ਆਪਣੇ ਹੁਕਮ 'ਚ ਕਿਹਾ, 'ਐੱਨ.ਪੀ.ਪੀ.ਏ. ਨੇ 24 ਮਾਰਚ ਨੂੰ ਹੋਈ ਅਥਾਰਟੀ ਦੀ 96ਵੀਂ ਮੀਟਿੰਗ 'ਚ ਲਏ ਫੈਸਲੇ ਦੇ ਆਧਾਰ 'ਤੇ ਡਰੱਗਜ਼ (ਪ੍ਰਾਈਸ ਕੰਟਰੋਲ ਆਰਡਰ), 2013 ਦੇ ਤਹਿਤ 15 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ। ਐਸੋਸੀਏਟਿਡ ਬਾਇਓਟੈੱਕ ਦੇ ਅਧੀਨ ਡੇਲਜ਼ ਲੈਬਾਰਟਰੀਆਂ ਦੁਆਰਾ ਨਿਰਮਿਤ ਅਤੇ ਮਾਰਕੀਟਿੰਗ ਮੈਟਫੋਰਮਿਨ ਦੇ ਨਾਲ ਟੇਨੇਲਿਗਲਿਪਟਿਨ ਟੈਬਲੈੱਟਸ (ਮੇਟਫਾਰਮਿਨ ਟੇਨੇਲਿਗਲਿਪਟਿਨ) ਦੀ ਕੀਮਤ 7.14 ਰੁਪਏ ਪ੍ਰਤੀ ਟੈਬਲੇਟ ਰੱਖੀ ਗਈ ਹੈ।

ਇਸੇ ਤਰ੍ਹਾਂ ਡੈਪਗਲੀਫਲੋਜ਼ਿਨ ਵਾਲੀ ਮੈਟਫਾਰਮਿਨ ਹਾਈਡ੍ਰੋਕਲੋਰਾਈਡ ਟੈਬਲੇਟ ਦੀ ਪ੍ਰਚੂਨ ਕੀਮਤ 10.7 ਰੁਪਏ ਪ੍ਰਤੀ ਟੈਬਲੇਟ ਰੱਖੀ ਗਈ ਹੈ। ਇਹ ਦੋਵੇਂ ਦਵਾਈਆਂ ਸ਼ੂਗਰ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ, ਐਨਪੀਪੀਏ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਹੋਰ ਦਵਾਈਆਂ ਵਿੱਚ ਮਨੁੱਖੀ ਆਮ ਇਮਯੂਨੋਗਲੋਬੂਲਿਨ, ਮੇਡਰੋਕਸਾਈਪ੍ਰੋਜੈਸਟਰੋਨ ਐਸੀਟੇਟ ਆਦਿ ਸ਼ਾਮਲ ਹਨ। ਅਥਾਰਟੀ ਨੇ ਕਿਹਾ ਹੈ ਕਿ ਡਰੱਗ ਨਿਰਮਾਤਾ ਇੰਟੈਗਰੇਟਿਡ ਡਰੱਗ ਡਾਟਾਬੇਸ ਮੈਨੇਜਮੈਂਟ ਸਿਸਟਮ (IPDMS) ਰਾਹੀਂ ਰੈਗੂਲੇਟਰ ਨੂੰ ਕੀਮਤ ਸੂਚੀ ਜਾਰੀ ਕਰਨਗੇ ਅਤੇ ਇਸ ਦੀ ਇੱਕ ਕਾਪੀ ਰਾਜ ਡਰੱਗ ਕੰਟਰੋਲਰ ਅਤੇ ਡੀਲਰਾਂ ਨੂੰ ਸੌਂਪਣਗੇ।

ਇਹ ਵੀ ਪੜ੍ਹੋ : ਮਾਰ ਨਾ ਦੇਵੇ ਮਹਿੰਗਾਈ! ਇਕ ਸਾਲ ਤੋਂ ਦਹਾਈ ਅੰਕ ’ਚ ਹੈ ਥੋਕ ਮਹਿੰਗਾਈ ਦਰ, ਮਾਰਚ ’ਚ ਫਿਰ ਵਧੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News