ਤ੍ਰਿਨੀਦਾਦ-ਟੋਬੈਗੋ ’ਚ UPI ਵਾਂਗ ਤੁਰੰਤ ਭੁਗਤਾਨ ਮੰਚ ਤਿਆਰ ਕਰੇਗਾ NPCI ਇੰਟਰਨੈਸ਼ਨਲ

Saturday, Sep 28, 2024 - 05:46 PM (IST)

ਨਵੀਂ ਦਿੱਲੀ (ਭਾਸ਼ਾ) – ਐੱਨ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.) ਨੇ ਭਾਰਤ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ. ਪੀ. ਆਈ.) ਵਾਂਗ ਤੁਰੰਤ ਭੁਗਤਾਨ ਮੰਚ ਤਿਆਰ ਕਰਨ ਲਈ ਤ੍ਰਿਨੀਦਾਦ ਅਤੇ ਟੋਬੈਗੋ ਦੇ ਡਿਜੀਟਲ ਟ੍ਰਾਂਸਫਰ ਮੰਤਰਾਲਾ (ਐੱਮ. ਡੀ. ਟੀ.) ਨਾਲ ਰਣਨੀਤਕ ਸਾਂਝੇਦਾਰੀ ਕੀਤੀ ਹੈ।

ਇਹ ਵੀ ਪੜ੍ਹੋ :     ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

ਐੱਨ. ਪੀ. ਸੀ. ਆਈ. ਨੇ ਕਿਹਾ ਕਿ ਇਹ ਇਕ ਮੀਲ ਦਾ ਪੱਥਰ ਹੈ, ਜਿਸ ਨਾਲ ਤ੍ਰਿਨੀਦਾਦ ਅਤੇ ਟੋਬੈਗੋ ਵਿਸ਼ਵ ਪੱਧਰ ’ਤੇ ਲੋਕਪ੍ਰਿਯ ਯੂ. ਪੀ. ਆਈ. ਨੂੰ ਅਪਨਾਉਣ ਵਾਲਾ ਪਹਿਲਾ ਕੈਰੇਬਿਆਈ ਦੇਸ਼ ਬਣ ਗਿਆ ਹੈ। ਬਿਆਨ ਅਨੁਸਾਰ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ, ਲੰਬੇ ਸਮੇਂ ਦੇ ਦੋ-ਪੱਖੀ ਸਬੰਧਾਂ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ :     ਆਸਾਨ ਕਿਸ਼ਤਾਂ 'ਤੇ ਮਿਲੇਗਾ ਸੋਨਾ, ਇਹ ਸਕੀਮ ਕਰੇਗੀ ਲੋਕਾਂ ਦੇ ਸੁਪਨੇ ਪੂਰੇ  

ਇਸ ਰਣਨੀਤਕ ਸਾਂਝੇਦਾਰੀ ਦਾ ਮਕਸਦ ਤ੍ਰਿਨੀਦਾਦ ਅਤੇ ਟੋਬੈਗੋ ਨੂੰ ਵਿਅਕਤੀ-ਤੋਂ-ਵਿਅਕਤੀ (ਪੀ2ਪੀ) ਅਤੇ ਵਿਅਕਤੀ-ਤੋਂ-ਵਪਾਰੀ (ਪੀ2ਐੱਮ) ਲੈਣ-ਦੇਣ ਲਈ ਇਕ ਭਰੋਸੇਯੋਗ ਅਤੇ ਤੁਰੰਤ ਭੁਗਤਾਨ ਮੰਚ ਸਥਾਪਿਤ ਕਰਨ ’ਚ ਮਦਦ ਕਰਨਾ ਹੈ। ਇਸ ਨਾਲ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਅਤੇ ਵਿੱਤੀ ਹੱਲ ਨੂੰ ਵਧਾਉਣ ’ਚ ਮਦਦ ਮਿਲੇਗੀ। ਭਾਰਤ ਦੇ ਯੂ. ਪੀ. ਆਈ. ਤੋਂ ਤਕਨੀਕ ਅਤੇ ਤਜਰਬਿਆਂ ਦਾ ਲਾਭ ਉਠਾ ਕੇ ਤ੍ਰਿਨੀਦਾਦ ਅਤੇ ਟੋਬੈਗੋ ਇਸ ਸਾਂਝੇਦਾਰੀ ਰਾਹੀਂ ਆਪਣੇ ਵਿੱਤੀ ਮਾਹੌਲ ਨੂੰ ਆਧੁਨਿਕ ਬਣਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ :     Hiked wage: ਦੀਵਾਲੀ ਤੋਂ ਪਹਿਲਾਂ ਖੁਸ਼ਖ਼ਬਰੀ, ਸਰਕਾਰ ਨੇ ਘੱਟੋ-ਘੱਟ ਤਨਖ਼ਾਹ 'ਚ ਕੀਤਾ ਵਾਧਾ

ਇਹ ਵੀ ਪੜ੍ਹੋ :    ​​​​​​​ ਤਿਉਹਾਰੀ ਤੋਂ ਪਹਿਲਾਂ Edible Oil ਹੋਏ ਮਹਿੰਗੇ, ਇਕ ਮਹੀਨੇ ’ਚ 27 ਫੀਸਦੀ ਵਧੇ ਸਰ੍ਹੋਂ ਤੇਲ ਦੇ ਮੁੱਲ

ਇਹ ਵੀ ਪੜ੍ਹੋ :     Bank Holiday: ਕਰ ਲਓ ਤਿਆਰੀ, ਅਕਤੂਬਰ 'ਚ ਅੱਧਾ ਮਹੀਨਾ ਬੰਦ ਰਹਿਣ ਵਾਲੇ ਹਨ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News