ਅਗਲੀਆਂ ਦੋ ਤਿਮਾਹੀਆਂ ’ਚ ਵੱਧ ਸਕਦੈ ਐੱਨ. ਪੀ. ਏ. : ਫੈੱਡਰਲ ਬੈਂਕ

Friday, Oct 23, 2020 - 11:12 PM (IST)

ਮੁੰਬਈ– ਫੈੱਡਰਲ ਬੈਂਕ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਆਰਥਕ ਹਾਲਾਤਾਂ ’ਚ ਸੁਧਾਰ ਨਾ ਹੋਇਆ ਤਾਂ ਅਗਲੀਆਂ ਦੋ ਤਿਮਾਹੀਆਂ ਦੌਰਾਨ ਛੋਟੇ ਕਾਰੋਬਾਰਾਂ ਅਤੇ ਪ੍ਰਚੂਨ ਉਧਾਰ ਲੈਣ ਵਾਲਿਆਂ ਦੇ ਫਸੇ ਹੋਏ ਕਰਜ਼ਿਆਂ (ਐੱਨ. ਪੀ. ਏ.) ਵਿਚ ਆਮ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ।

ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਸ਼ਿਆਮ ਸ਼੍ਰੀਨਿਵਾਸ ਨੇ ਦੱਸਿਆ ਕਿ ਜੇਕਰ ਅਰਥਵਿਵਸਥਾ ਦੀ ਸਥਿਤੀ ਚੁਣੌਤੀਪੂਰਣ ਬਣੀ ਰਹੀ ਤਾਂ ਆਮ ਤੌਰ ’ਤੇ ਪ੍ਰਤੀ ਤਿਮਾਹੀ 300-350 ਕਰੋੜ ਰੁਪਏ ਦੇ ਤਾਜ਼ਾ ਡਿਫਾਲਟਸ ਦੇ ਮੁਕਾਬਲੇ ਇਹ ਦਰ 30 ਫੀਸਦੀ ਤੋਂ ਵੱਧ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ 300 ਕਰੋੜ ਰੁਪਏ ਦੇ ਡਿਫਾਲਟਸ ਦਾ ਇਹ ਅੰਕੜਾ ਕਾਰਪੋਰੇਟ ਕਰਜ਼ਿਆਂ ਦੇ ਇਲਾਵਾ ਹੈ ਅਤੇ ਇਹ ਸਪੱਸ਼ਟ ਕੀਤਾ ਕਿ ਅਜਿਹਾ ਕੋਈ ਵੀ ਵੱਡਾ ਕਾਰਪੋਰੇਟ ਕਰਜ਼ਾ ਨਹੀਂ ਹੈ, ਜਿਸ ਦੇ ਐੱਨ. ਪੀ. ’ਚ ਜਾਣ ਦਾ ਖਦਸ਼ਾ ਹੋਵੇ।

ਬੈਂਕ ਨੇ ਸਤੰਬਰ ਤਿਮਾਹੀ ਦੌਰਾਨ 3 ਕਰੋੜ ਰੁਪਏ ਦੇ ਡਿਫਾਲਟਸ ਦਾ ਐਲਾਨ ਕੀਤਾ ਸੀ, ਨਾਲ ਹੀ ਉਸ ਨੇ ਕਿਹਾ ਕਿ ਜੇ ਰਾਹਤ ਉਪਾਅ ਨਾ ਕੀਤੇ ਗਏ ਹੁੰਦੇ ਤਾਂ ਇਹ ਅੰਕੜਾ 237 ਕਰੋੜ ਰੁਪਏ ਦਾ ਹੁੰਦਾ। ਬੈਂਕ ਨੇ ਵੱਧ ਐੱਨ. ਪੀ. ਏ. ਹੋਣ ਦੀ ਸਥਿਤੀ ’ਚ ਵਿਵਸਥਾ ਲਈ ਵੱਖ ਤੋਂ ਧਨ ਦਾ ਇੰਤਜ਼ਾਮ ਵੀ ਕੀਤਾ ਸੀ। ਡਿਫਾਲਟਸ ’ਚ ਵਾਧੇ ਦੇ ਖਦਸ਼ੇ ’ਤੇ ਸ਼੍ਰੀਨਿਵਾਸਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਪ੍ਰਚੂਨ, ਖੇਤੀਬਾੜੀ ਖੇਤਰ ਅਤੇ ਛੋਟੇ ਕਾਰੋਬਾਰਾਂ ’ਚ ਕਈ ਖਾਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਐਲਾਨ ਇਕਮੁਸ਼ਤ ਪੁਨਰਗਠਨ ਢਾਂਚੇ ਤਹਿਤ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ’ਚ ਸਮਰੱਥ ਨਾ ਹੋਣ। ਉਨ੍ਹਾਂ ਕਿਹਾ ਕਿ ਬੈਂਕ ਇਸ ਤਰ੍ਹਾਂ ਦੇ ਡਿਫਾਲਟਸ ਦੀ ਪਛਾਣ ਕਰਨ ’ਚ ਰਹੇਗਾ ਅਤੇ ਐੱਨ. ਪੀ. ਏ. ਵਧਣ ਦੇ ਨਾਲ ਹੀ ਵਿਵਸਥਾ ਦੇ ਰੂਪ ’ਚ ਧਨ ਵੱਖ ਰੱਖੇਗਾ, ਜਿਸ ਕਾਰਣ ਕਰਜ਼ੇ ਦੀ ਲਾਗਤ ’ਚ ਵਾਧਾ ਹੋ ਸਕਦਾ ਹੈ।


Sanjeev

Content Editor

Related News