600 ਸਾਲ ਪਹਿਲਾਂ ਹੋਈ ਸੀ ਖੋਜ, ਹੁਣ ਇਸ ਇਲਾਕੇ ’ਚ ਬਣੇਗਾ ਦੁਨੀਆ ਦਾ ਦੂਜਾ ਵੱਡਾ ਸਟੀਲ ਹੱਬ!

Monday, May 26, 2025 - 03:08 PM (IST)

600 ਸਾਲ ਪਹਿਲਾਂ ਹੋਈ ਸੀ ਖੋਜ, ਹੁਣ ਇਸ ਇਲਾਕੇ ’ਚ ਬਣੇਗਾ ਦੁਨੀਆ ਦਾ ਦੂਜਾ ਵੱਡਾ ਸਟੀਲ ਹੱਬ!

ਨਵੀਂ ਦਿੱਲੀ (ਇੰਟ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੋਗਰਾਮ ‘ਮਨ ਦੀ ਬਾਤ’ ’ਚ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ਦੇ ਕਾਟੇਝਰੀ ਪਿੰਡ ਦਾ ਜ਼ਿਕਰ ਕੀਤਾ, ਜਿੱਥੇ ਪਹਿਲੀ ਵਾਰ ਬੱਸ ਪਹੁੰਚੀ ਹੈ।

ਇਹ ਵੀ ਪੜ੍ਹੋ :     Gold ਖ਼ਰੀਦਣ ਸਮੇਂ Hallmark logo ਦੀ ਥਾਂ ਦੇਖੋ ਇਹ Govt. App, ਨਹੀਂ ਤਾਂ ਸੋਨੇ ਦੀ ਥਾਂ ਖਰੀਦ ਲਓਗੇ ਪਿੱਤਲ!

ਇਹ ਉਹੀ ਜ਼ਿਲਾ ਹੈ, ਜੋ ਭਾਰਤ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਆਇਰਨ ਓਰ ਪ੍ਰੋਡਿਊਸਰ ਬਣਾ ਸਕਦਾ ਹੈ। ਇੱਥੇ ਜੇ. ਐੱਸ. ਡਲਬਯੂ. ਗਰੁੱਪ ਨੇ ਫਰਵਰੀ-2025 ’ਚ ਦੁਨੀਆ ਦੇ ਸਭ ਤੋਂ ਵੱਡੇ ਸਟੀਲ ਪਲਾਂਟ ਦਾ ਐਲਾਨ ਕੀਤਾ ਹੈ। ਇਸ ਦੀ ਸਮਰੱਥਾ 25 ਮਿਲੀਅਨ ਟਨ ਹੋਵੇਗੀ।

ਧਿਆਨਯੋਗ ਹੋ ਕਿ ਇੱਥੇ ਆਇਰਨ ਓਰ ਦੀ ਖੋਜ ਸਭ ਤੋਂ ਪਹਿਲਾਂ 1900 ਦੇ ਦਹਾਕੇ ’ਚ ਜਮਸ਼ੇਦਜੀ ਟਾਟਾ ਨੇ ਕੀਤੀ ਸੀ। ਹਾਲਾਂਕਿ ਉਸ ਸਮੇਂ ਕੋਕਿੰਗ ਕੋਲ ਦੀ ਕਮੀ ਕਾਰਨ ਟਾਟਾ ਨੇ ਜਮਸ਼ੇਦਪੁਰ ਨੂੰ ਚੁਣਿਆ। ਗੜ੍ਹਚਿਰੌਲੀ ’ਚ ਮਾਓਵਾਦੀ ਪ੍ਰਭਾਵ ਕਾਰਨ ਮਾਈਨਿੰਗ ਗਤੀਵਿਧੀਆਂ ਸ਼ੁਰੂ ਨਹੀਂ ਹੋ ਸਕੀਆਂ ਸਨ ਪਰ 5 ਸਾਲ ਪਹਿਲਾਂ ਲਾਇਡ ਮੈਟਲਸ ਐਂਡ ਐਨਰਜੀ ਲਿਮਟਿਡ (ਐੱਲ. ਐੱਮ. ਈ. ਐਲ.) ਨੇ ਪਹਿਲੀ ਵਾਰ ਇੱਥੇ ਮਾਈਨਿੰਗ ਸ਼ੁਰੂ ਕੀਤੀ। ਐੱਲ. ਐੱਮ. ਈ. ਐੱਲ. ਕੋਲ ਇਕ ਬਿਲੀਅਨ ਟਨ ਦਾ ਆਇਰਨ ਓਰ ਭੰਡਾਰ ਹੈ। ਹੁਣ ਜੇ. ਐੱਸ. ਡਬਲਯੂ. ਅਤੇ ਸੂਰਜਗੜ੍ਹ ਇਸਪਾਤ ਵਰਗੀਆਂ ਕੰਪਨੀਆਂ ਵੀ ਇਸ ਖੇਤਰ ’ਚ ਨਿਵੇਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ :     LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ

ਗੜ੍ਹਚਿਰੌਲੀ, ਮਹਾਰਾਸ਼ਟਰ ਦਾ ਇਕ ਜ਼ਿਲਾ, ਜੋ ਆਪਣੇ ਘਨੇ ਜੰਗਲਾਂ ਅਤੇ ਮਾਓਵਾਦੀ ਪ੍ਰਭਾਵ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਹੁਣ ਇੱਥੇ ਮਾਓਵਾਦੀ ਪ੍ਰਭਾਵ ਘੱਟ ਹੋ ਚੁੱਕਾ ਹੈ ਅਤੇ ਇਹ ਜ਼ਿਲਾ ਹੁਣ ਆਇਰਨ ਓਰ ਮਾਈਨਿੰਗ ਦਾ ਇਕ ਮੇਜਰ ਸੈਂਟਰ ਬਣ ਰਿਹਾ ਹੈ। ਐੱਲ. ਐੱਮ. ਈ. ਐੱਲ. ਨੂੰ ਹਾਲ ਹੀ ’ਚ 23 ਮਈ ਨੂੰ ਵਾਤਾਵਰਣ ਮੰਤਰਾਲਾ ਵੱਲੋਂ 937 ਹੈਕਟੇਅਰ ’ਚ ਇਕ ਆਇਰਨ ਓਰ ਪਲਾਂਟ ਸਥਾਪਤ ਕਰਨ ਲਈ ਵਣ ਮਨਜ਼ੂਰੀ ਮਿਲੀ ਹੈ।

ਇਸ ਤੋਂ ਇਲਾਵਾ, ਜੇ. ਐੱਸ. ਡਬਲਯੂ. ਗਰੁੱਪ ਨੇ ਫਰਵਰੀ ’ਚ ਗੜ੍ਹਚਿਰੌਲੀ ’ਚ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਪਲਾਂਟ (25 ਮਿਲੀਅਨ ਟਨ ਸਮਰੱਥਾ) ਬਣਾਉਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ :     ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ

ਇਸ ਪ੍ਰਾਜੈਕਟ ’ਚ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਇਹ 7 ਸਾਲਾਂ ’ਚ ਪੂਰਾ ਹੋਵੇਗਾ। ਪਹਿਲਾ ਪੜਾਅ 4 ਸਾਲਾਂ ’ਚ ਤਿਆਰ ਹੋ ਜਾਵੇਗਾ। ਗੜ੍ਹਚਿਰੌਲੀ ਦੀ ਹਾਈ ਕੁਆਲਿਟੀ ਆਇਰਨ ਓਰ (64 ਫੀਸਦੀ ਰਿਅਲਾਈਜ਼ੇਸ਼ਨ) ਭਾਰਤ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਆਇਰਨ ਓਰ ਪ੍ਰੋਡਿਊਸਰ ਬਣਨ ’ਚ ਮਦਦ ਕਰ ਸਕਦਾ ਹੈ। ਇਹ ਭਾਰਤ ਦੀ ਇਸਪਾਤ ਉਤਪਾਦਨ ਸਮਰੱਥਾ ਨੂੰ ਵਧਾਏਗਾ, ਜਿਸ ਨਾਲ ਦਰਾਮਦ ’ਤੇ ਨਿਰਭਰਤਾ ਘੱਟ ਹੋਵੇਗੀ। ਹਾਈ ਕੁਆਲਿਟੀ ਆਇਰਨ ਓਰ ਕੋਕਿੰਗ ਕੋਲ ਦੀ ਜ਼ਰੂਰਤ ਨੂੰ ਘੱਟ ਕਰਦੀ ਹੈ। 2024-25 ’ਚ ਭਾਰਤ ਦਾ ਆਇਰਨ ਓਰ ਉਤਪਾਦਨ 3 ਫੀਸਦੀ ਵਧ ਕੇ 182.6 ਮਿਲੀਅਨ ਟਨ ਹੋ ਗਿਆ। ਗੜ੍ਹਚਿਰੌਲੀ ’ਚ ਮਾਈਨਿੰਗ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਇਹ ਭਾਰਤ ਦੀ ਹਾਲ ਦੀ ਉਪਲੱਬਧੀ ਜਾਪਾਨ ਨੂੰ ਪਿੱਛੇ ਛੱਡ ਕੇ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਨੂੰ ਹੋਰ ਮਜ਼ਬੂਤ ਕਰੇਗਾ।

ਇਹ ਵੀ ਪੜ੍ਹੋ :     ED ਦੀ ਵੱਡੀ ਕਾਰਵਾਈ, UCO Bank ਦੇ ਸਾਬਕਾ MD ਕੋਲੋਂ ਮਿਲੀ 75 ਕਰੋੜ ਦੀ ਜਾਇਦਾਦ

ਖੇਤਰ ’ਚ ਚੱਲ ਰਹੇ ਇਨਫਰਾਸਟਰੱਕਚਰ ਪ੍ਰਾਜੈਕਟ

ਐੱਲ. ਐੱਮ. ਈ. ਐੱਲ. ਨੇ 1 ਮਈ ਨੂੰ 85 ਕਿਲੋਮੀਟਰ ਲੰਮੀ ਇਕ ਅਾਇਰਨ ਓਰ ਸਲਰੀ ਪਾਈਪਲਾਈਨ ਸ਼ੁਰੂ ਕੀਤੀ, ਜੋ ਰੋਜ਼ਾਨਾ 30,000 ਟਨ ਆਇਰਨ ਨੂੰ ਸੂਰਜਗੜ੍ਹ ਤੋਂ ਕੋਂਸਾਰੀ ਪਿੰਡ ਤੱਕ ਲੈ ਜਾਵੇਗੀ। ਇਸ ਤੋਂ ਇਲਾਵਾ ਜੂਨ ਤੱਕ ਇਕ ਪੇਲੇਟ-ਮੇਕਿੰਗ ਯੂਨਿਟ ਵੀ ਸ਼ੁਰੂ ਹੋਵੇਗਾ। ਜੇ. ਐੱਸ. ਡਬਲਯੂ. ਗਰੁੱਪ ਦੀ ਸਮਰੱਥਾ 25 ਮਿਲੀਅਨ ਟਨ, ਐੱਲ. ਐੱਮ. ਈ. ਐੱਲ. ਦੀ ਸਮਰੱਥਾ 6 ਮਿਲੀਅਨ ਟਨ ਅਤੇ ਸੂਰਜਗੜ੍ਹ ਇਸਪਾਤ ਦੀ ਸਮਰੱਥਾ 2 ਮਿਲੀਅਨ ਟਨ ਹੈ। ਇਨ੍ਹਾਂ ਤਿੰਨਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਤੋਂ ਬਾਅਦ ਗੜ੍ਹਚਿਰੌਲੀ ਦੀ ਕੁਲ ਇਸਪਾਤ ਉਤਪਾਦਨ ਸਮਰੱਥਾ 33 ਮਿਲੀਅਨ ਟਨ ਹੋਵੇਗੀ, ਜੋ ਇਸ ਨੂੰ ਭਾਰਤ ਦਾ ਇਕ ਪ੍ਰਮੁੱਖ ਇਸਪਾਤ ਕੇਂਦਰ ਬਣਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News