3500 ਡਾਲਰ ਤੋਂ 4000 ਡਾਲਰ ਪ੍ਰਤੀ ਔਂਸ : ਸੋਨੇ ਦਾ 36 ਦਿਨਾ 500 ਡਾਲਰ ਦਾ ਪੱਧਰ ਇਤਿਹਾਸ ’ਚ ਸਭ ਤੋਂ ਤੇਜ਼ : WGC
Saturday, Oct 18, 2025 - 02:16 PM (IST)

ਨਵੀਂ ਦਿੱਲੀ (ਇੰਟ.) - ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਤਾਜ਼ਾ ਰਿਪੋਰਟ ਮੁਤਾਬਕ ਸੋਨੇ ਦੀਆਂ ਕੀਮਤਾਂ ’ਚ ਹਾਲੀਆ ਤੇਜ਼ੀ ਇਤਿਹਾਸ ਦੀ ਸਭ ਤੋਂ ਤੇਜ਼ ਰਫਤਾਰ ’ਚੋਂ ਇਕ ਹੈ। 9 ਅਕਤੂਬਰ ਨੂੰ ਸੋਨੇ ਦੀ ਕੀਮਤ 4,000 ਡਾਲਰ ਪ੍ਰਤੀ ਔਂਸ ਦੇ ਪੱਧਰ ’ਤੇ ਪਹੁੰਚ ਗਈ। ਇਹ ਵਾਧਾ ਰਿਕਾਰਡ ਸਮੇਂ ’ਚ ਹੋਇਆ ਹੈ।
ਇਹ ਵੀ ਪੜ੍ਹੋ : ਗਹਿਣੇ ਛੱਡੋ... ਧਨਤੇਰਸ 'ਤੇ ਚਾਂਦੀ ਦੀਆਂ ਇਹ ਚੀਜ਼ਾਂ ਖਰੀਦਣ ਦੇ ਹੋਣਗੇ ਬਹੁਤ ਸਾਰੇ ਫ਼ਾਇਦੇ, ਜਾਣੋ ਕਿਵੇਂ
ਰਿਪੋਰਟ ’ਚ ਕਿਹਾ ਗਿਆ ਕਿ 3,500 ਤੋਂ 4,000 ਡਾਲਰ ਪ੍ਰਤੀ ਔਂਸ ਤੱਕ ਦਾ ਸਫਰ ਸਿਰਫ 36 ਦਿਨਾਂ ’ਚ ਪੂਰਾ ਹੋਇਆ, ਜਦੋਂ ਕਿ ਆਮ ਤੌਰ ’ਤੇ ਇਸ ਤਰ੍ਹਾਂ 500 ਡਾਲਰ ਦੇ ਉਛਾਲ ’ਚ ਲੱਗਭਗ 1,036 ਦਿਨ ਲੱਗਦੇ ਹਨ। ਸਿਰਫ ਇਕ ਹਫਤੇ ਬਾਅਦ ਹੀ ਸੋਨਾ 4,200 ਡਾਲਰ ਪ੍ਰਤੀ ਔਂਸ ਦਾ ਨਵਾਂ ਰਿਕਾਰਡ ਛੂਹ ਗਿਆ।
ਕੀ ਇਸ ਵਾਰ ਦੀ ਰੈਲੀ ਪਹਿਲਾਂ ਨਾਲੋਂ ਵੱਖ ਹੈ?
ਡਬਲਿਊ. ਜੀ. ਸੀ. ਮੁਤਾਬਕ, ਇਸ ਵਾਰ ਸੋਨੇ ਦੀਆਂ ਕੀਮਤਾਂ ’ਚ ਆਈ ਤੇਜ਼ੀ ਪਹਿਲਾਂ ਦੇ ਮੁਕਾਬਲੇ ਘੱਟ ਸਮੇਂ ’ਚ ਹੋਈ ਹੈ। ਪਹਿਲਾਂ ਦੇ ਦੌਰ ’ਚ ਸੋਨੇ ਨੂੰ ਉੱਚੇ ਪੱਧਰ ਤੱਕ ਪੁੱਜਣ ’ਚ ਕਈ ਸਾਲ ਲੱਗਦੇ ਸਨ। ਜਿਵੇਂ 1976 ਤੋਂ 1980 ਦੇ ਵਿਚਾਲੇ ਇਹ ਸਫਰ 856 ਦਿਨਾਂ ’ਚ ਪੂਰਾ ਹੋਇਆ ਸੀ, 2007 ਤੋਂ 2011 ਦੇ ਵਿਚਾਲੇ 1,168 ਦਿਨ ਲੱਗੇ ਸਨ ਅਤੇ 2015 ਤੋਂ 2020 ਦੇ ਵਿਚਾਲੇ 1,162 ਦਿਨ ਲੱਗੇ। ਇਸ ਦੇ ਮੁਕਾਬਲੇ ਇਸ ਵਾਰ ਸੋਨੇ ਦਾ ਭਾਅ ਬਹੁਤ ਤੇਜ਼ੀ ਨਾਲ ਅਤੇ ਘੱਟ ਸਮੇਂ ’ਚ ਵਧਿਆ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ
ਸੋਨੇ ਦੇ ਬੁਲ ਰਨ ਅਤੇ ਬ੍ਰੇਕਆਊਟ ਤਰੀਕਾਂ ਦਾ ਟੇਬਲ
ਬ੍ਰੇਕਆਊਟ ਤਰੀਕ ਸੋਨੇ ਦੀ ਕੀਮਤ (ਡਾਲਰ ਪ੍ਰਤੀ ਔਂਸ)
1 ਦਸੰਬਰ 2005 500
14 ਮਾਰਚ 2008 1,000
20 ਅਪ੍ਰੈਲ 2011 1,500
4 ਅਗਸਤ 2020 2,000
16 ਅਗਸਤ 2024 2,500
17 ਮਾਰਚ 2025 3,000
9 ਸਤੰਬਰ 2025 3,500
8 ਅਕਤੂਬਰ 2025 4,000
ਇਹ ਵੀ ਪੜ੍ਹੋ : ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ
1.50 ਲੱਖ ਰੁਪਏ ਪਹੁੰਚੇਗਾ ਸੋਨਾ! ਭਾਰਤੀ ਪਰਿਵਾਰਾਂ ਕੋਲ ਪਹਿਲਾਂ ਤੋਂ 25 ਲੱਖ ਕਰੋਡ਼ ਰੁਪਏ ਦਾ ਭੰਡਾਰ
ਨਵੀਂ ਦਿੱਲੀ, 17 ਅਕਤੂਬਰ (ਏਜੰਸੀਆਂ)-ਐਕਸਿਸ ਸਕਿਓਰਿਟੀਜ਼ ਨੇ ਆਪਣੀ ‘ਧਨਤੇਰਸ 2025 ਗੋਲਡ ਰਿਪੋਰਟ’ ’ਚ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਸੋਨੇ ’ਚ ਹਰ ਗਿਰਾਵਟ ਨੂੰ ਖਰੀਦ ਦਾ ਮੌਕਾ ਮੰਨਣਾ ਚਾਹੀਦਾ ਹੈ। ਰਿਪੋਰਟ ਅਨੁਸਾਰ ਜੇਕਰ ਸੋਨੇ ਦੀ ਕੀਮਤ 1.05 ਲੱਖ ਤੋਂ 1.15 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਘੇਰੇ ’ਚ ਆਉਂਦੀ ਹੈ, ਤਾਂ ਇਹ ਨਿਵੇਸ਼ ਦਾ ਸਹੀ ਸਮਾਂ ਹੋਵੇਗਾ। ਬ੍ਰੋਕਰੇਜ ਹਾਊਸ ਦਾ ਅੰਦਾਜ਼ਾ ਹੈ ਕਿ ਅਗਲੇ ਸਾਲ ਦੀਵਾਲੀ ਤੱਕ ਸੋਨੇ ਦੀ ਕੀਮਤ 1.45 ਲੱਖ ਤੋਂ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ’ਚ ਸੋਨਾ ਸਿਰਫ ਇਕ ਨਿਵੇਸ਼ ਨਹੀਂ, ਸਗੋਂ ਸਾਡੀ ਪ੍ਰੰਪਰਾ ਅਤੇ ਸੱਭਿਆਚਾਰ ਦਾ ਹਿੱਸਾ ਹੈ। ਭਾਰਤੀ ਪਰਿਵਾਰਾਂ ਕੋਲ ਲੱਗਭਗ 3 ਟ੍ਰਿਲੀਅਨ ਡਾਲਰ (ਲੱਗਭਗ 250 ਲੱਖ ਕਰੋਡ਼ ਰੁਪਏ) ਮੁੱਲ ਦਾ ਸੋਨਾ ਹੈ, ਜੋ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ। ਇਹ ਸੋਨੇ ’ਤੇ ਭਾਰਤੀਆਂ ਦਾ ਪੁਰਾਣਾ ਭਰੋਸਾ ਅੱਜ ਦੇ ਅਨਿਸ਼ਚਿਤਤਾ ਵਾਲੇ ਸਮੇਂ ’ਚ ਉਨ੍ਹਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ।
ਚਾਂਦੀ ਦੀ ਕੀਮਤ 75 ਡਾਲਰ ਪ੍ਰਤੀ ਔਂਸ ਤੱਕ ਪੁੱਜਣ ਦਾ ਅੰਦਾਜ਼ਾ
ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਗਲੋਬਲ ਕੇਂਦਰੀ ਬੈਂਕਾਂ ਦੀ ਲਗਾਤਾਰ ਖਰੀਦਦਾਰੀ, ਲਗਾਤਾਰ ਭੂ-ਸਿਆਸੀ ਤਣਾਅ ਅਤੇ ਮਜ਼ਬੂਤ ਏਸ਼ੀਆਈ ਮੰਗ ਕਾਰਨ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਾ ਰੁਖ਼ ਜਾਰੀ ਰਹਿਣ ਦੀ ਉਮੀਦ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ਛੇਤੀ ਹੀ 4,500 ਡਾਲਰ ਪ੍ਰਤੀ ਔਂਸ ਦੇ ਪੱਧਰ ਤੱਕ ਪਹੁੰਚ ਸਕਦੀਆਂ ਹਨ।
ਇਹ ਵੀ ਪੜ੍ਹੋ : ਅਸਮਾਨੇ ਚੜ੍ਹੇ Gold-Silver ਦੇ ਭਾਅ, ਚਾਂਦੀ ਲਈ ਮਿਲ ਰਹੀ ਮੂੰਹ ਮੰਗੀ ਕੀਮਤ, US-China ਤੱਕ ਵਧਿਆ ਤਣਾਅ
ਰਿਪੋਰਟ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਸ ਸਾਲ ਹੁਣ ਤੱਕ ਚਾਂਦੀ ਨੇ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਮਜ਼ਬੂਤ ਉਦਯੋਗਕ ਮੰਗ ਅਤੇ ਵਧਦੇ ਸਪਲਾਈ ਘਾਟੇ ਕਾਰਨ ਚਾਂਦੀ ਦੀਆਂ ਕੀਮਤਾਂ ਲੱਗਭਗ 75 ਡਾਲਰ ਪ੍ਰਤੀ ਔਂਸ ਤੱਕ ਪਹੁੰਚਣ ਦਾ ਅੰਦਾਜ਼ਾ ਹੈ। 2025 ’ਚ ਸੋਨੇ ਦੀਆਂ ਕੀਮਤਾਂ ’ਚ ਲੱਗਭਗ 50 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜਿਸ ਨਾਲ ਸੋਨੇ ਦਾ ਭਾਅ 4,000 ਡਾਲਰ ਪ੍ਰਤੀ ਔਂਸ ਦੇ ਮਹੱਤਵਪੂਰਨ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਸਾਲ ਸੋਨੇ ਨੇ 35 ਤੋਂ ਜ਼ਿਆਦਾ ਵਾਰ ਰਿਕਾਰਡ ਊਚਾਈਆਂ ਨੂੰ ਛੂਹਿਆ ਹੈ, ਜੋ ਇਸ ਦੀ ਮਜ਼ਬੂਤੀ ਦਾ ਸੰਕੇਤ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8