ਅਮਰੀਕਾ ਅਤੇ ਚੀਨ ਤੋਂ ਲੰਡਨ ਨੂੰ ਤੇਜ਼ ਹੋਈ ਸਪਲਾਈ, ਚਾਂਦੀ 3 ਦਿਨਾਂ ’ਚ 20,000 ਟੁੱਟੀ
Wednesday, Oct 22, 2025 - 05:53 PM (IST)
ਨਵੀਂ ਦਿੱਲੀ (ਵਿਸ਼ੇਸ਼) - ਅਮਰੀਕਾ ਅਤੇ ਚੀਨ ਤੋਂ ਚਾਂਦੀ ਦੀ ਸਪਲਾਈ ਲੰਡਨ ਦੇ ਹਾਜ਼ਰ ਬਾਜ਼ਾਰ ਵੱਲ ਹੋਣ ਕਾਰਨ ਇਸ ਦੀਆਂ ਕੀਮਤਾਂ ’ਚ ਤੇਜ਼ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਭਾਰਤ ’ਚ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਦੁਪਹਿਰ ਕਰੀਬ 1 ਘੰਟੇ ਲਈ ਖੁੱਲ੍ਹਿਆ ਤਾਂ ਇਕ ਘੰਟੇ ਦੇ ਕਾਰੋਬਾਰ ਦੌਰਾਨ ਹੀ ਚਾਂਦੀ ਦੇ ਭਾਅ 4.85 ਫੀਸਦੀ (7660 ਰੁਪਏ) ਘੱਟ ਕੇ 1,50,327 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ।
ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਘਟਣਗੀਆਂ Gold ਦੀਆਂ ਕੀਮਤਾਂ ਜਾਂ ਬਣੇਗਾ ਨਵਾਂ ਰਿਕਾਰਡ? ਜਾਣੋ ਮਾਹਰਾਂ ਦੀ ਰਾਏ
17 ਅਕਤੂਬਰ ਨੂੰ ਐੱਮ. ਸੀ. ਐਕਸ. ’ਤੇ ਚਾਂਦੀ ਦੇ ਭਾਅ 1,70,415 ਰੁਪਏ ’ਤੇ ਪਹੁੰਚ ਗਏ ਸਨ ਅਤੇ ਹੁਣ ਪਿਛਲੇ 3 ਕਾਰੋਬਾਰੀ ਇਜਲਾਸਾਂ ’ਚ ਚਾਂਦੀ ਦੀਆਂ ਕੀਮਤਾਂ ਐੱਮ. ਸੀ. ਐਕਸ. ’ਤੇ ਹੀ 20,000 ਰੁਪਏ ਟੁੱਟ ਚੁੱਕੀਆਂ ਹਨ। ਚਾਂਦੀ ਦੀਆਂ ਕੀਮਤਾਂ ’ਚ ਆਈ ਇਸ ਤੇਜ਼ ਗਿਰਾਵਟ ਕਾਰਨ ਹਜ਼ਾਰਾਂ ਨਿਵੇਸ਼ਕ ਇਸ ’ਚ ਉਪਰੀ ਪੱਧਰਾਂ ’ਤੇ ਫਸ ਗਏ ਹਨ।
ਇਹ ਵੀ ਪੜ੍ਹੋ : ਜੈਨ ਸਮੁਦਾਏ ਨੇ ਖਰੀਦੀਆਂ 186 ਲਗਜ਼ਰੀ ਕਾਰਾਂ , ਕਰੋੜਾਂ ਰੁਪਏ ਦੇ ਕੀਤੀ ਮੋਟੀ ਬਚਤ, ਜਾਣੋ ਪੂਰਾ ਮਾਮਲਾ
ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ ਨੇ ਨਿਵੇਸ਼ਕਾਂ ਨੂੰ 1980 ਅਤੇ 2011 ਦੀ ਯਾਦ ਦਿਵਾ ਦਿੱਤੀ ਹੈ। 1980 ਅਤੇ 2011 ’ਚ ਵੀ ਚਾਂਦੀ ਕਾਮੈਕਸ ’ਤੇ 50 ਡਾਲਰ ਦਾ ਪੱਧਰ ਛੂਹਣ ਤੋਂ ਬਾਅਦ ਡਿੱਗ ਗਈ ਸੀ। ਲਿਹਾਜ਼ਾ ਇਸ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਹੁਣ ਡਰੇ ਹੋਏ ਹਨ। ਇਸ ਤੋਂ ਪਹਿਲਾਂ ਲਗਾਤਾਰ ਤੇਜ਼ੀ ਅਤੇ ਪ੍ਰੀਮੀਅਮ ਵਧਣ ਕਾਰਨ ਚਾਂਦੀ ਦੀਆਂ ਕੀਮਤਾਂ ਆਪਣੀ ਅਸਲ ਕੀਮਤ ਤੋਂ ਕਾਫੀ ਉੱਤੇ ਪਹੁੰਚ ਗਈਆਂ ਸਨ। ਫਿ਼ਜ਼ਿਕਲ ਸਿਲਵਰ ਦੀ ਸਪਲਾਈ ਘਟਣ ਨਾਲ ਹਾਜ਼ਰ ਬਾਜ਼ਾਰ ’ਚ ਵਾਅਦਾ ਬਾਜ਼ਾਰ ਦੇ ਮੁਕਾਬਲੇ ਚਾਂਦੀ ਦਾ ਪ੍ਰੀਮੀਅਮ 30,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਦੀਵਾਲੀ 'ਤੇ ਮੂਧੇ ਮੂੰਹ ਡਿੱਗੀਆਂ ਚਾਂਦੀ ਦੀਆਂ ਕੀਮਤਾਂ ; ਜਾਣੋ ਦਿੱਲੀ ਸਮੇਤ ਹੋਰ ਸ਼ਹਿਰਾਂ 'ਚ ਭਾਅ
ਚਾਂਦੀ ਦੀ ਸਪਲਾਈ ਘਟਣ ਕਾਰਨ ਪੈਦਾ ਹੋਏ ਇਸ ਫਰਕ ਕਾਰਨ ਕਈ ਫੰਡ ਹਾਊਸਾਂ ਨੇ ਆਪਣੇ ਸਿਲਵਰ ਫੰਡ-ਆਫ ਫੰਡਸ ’ਚ ਨਵੇਂ ਨਿਵੇਸ਼ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ ਪਰ ਹੁਣ ਇਹ ਦਬਾਅ ਘੱਟ ਹੁੰਦਾ ਦਿਸ ਰਿਹਾ ਹੈ। ਚਾਂਦੀ ਇਕ ਅਜਿਹੀ ਧਾਤੂ ਹੈ, ਜਿਸ ਦੀ ਵਰਤੋਂ ਆਧੂਨਿਕ ਇਲੈਕਟ੍ਰਾਨਿਕਸ, ਸੋਲਰ ਪਾਵਰ ਅਤੇ ਰੱਖਿਆ ਖੇਤਰ ’ਚ ਕੀਤੀ ਜਾਂਦੀ ਹੈ। ਉਦਯੋਗਿਕ ਵਰਤੋਂ ’ਚ ਲੱਗਭਗ 59 ਫੀਸਦੀ ਦੀ ਹਿੱਸੇਦਾਰੀ ਰੱਖਣ ਵਾਲੀ ਇਹ ਪ੍ਰਮੁੱਖ ਧਾਤੂ ਆਰਥਿਕ ਉਥਲ-ਪੁਥਲ ਦੌਰਾਨ ਸੁਰੱਖਿਅਤ ਸੰਪਤੀ ਦੇ ਤੌਰ ’ਤੇ ਆਪਣੀ ਮਜ਼ਬੂਤ ਮੰਗ ਬਣਾਏ ਰੱਖਦੀ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦਰਮਿਆਨ FSSAI ਦਾ ਵੱਡਾ ਖੁਲਾਸਾ: KFC, McDonald’s ਸਮੇਤ 12 ਮਸ਼ਹੂਰ ਰੈਸਟੋਰੈਂਟਾਂ ਦੇ ਸੈਂਪਲ ਫੇਲ੍ਹ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
