ਹੁਣ ਬੈਂਕ ਨਾਲ ਨਹੀਂ ਹੋ ਸਕੇਗਾ ਫਰਾਡ

Friday, Mar 16, 2018 - 03:49 PM (IST)

ਹੁਣ ਬੈਂਕ ਨਾਲ ਨਹੀਂ ਹੋ ਸਕੇਗਾ ਫਰਾਡ

ਨਵੀਂ ਦਿੱਲੀ— ਹੁਣ ਬੈਂਕਾਂ ਨਾਲ ਫਰਾਡ ਕਰਨਾ ਆਸਾਨ ਨਹੀਂ ਹੋਵੇਗਾ। ਬੈਂਕਾਂ 'ਚ ਕਈ ਅਹਿਮ ਬਦਲਾਅ ਕੀਤੇ ਜਾਣ ਵਾਲੇ ਹਨ। ਇਸ 'ਚ ਜ਼ਿਆਦਾ ਕਰਜ਼ਾ ਲੈਣ ਵਾਲੇ ਕਾਰਪੋਰੇਟਸ ਦੀ ਨਿਗਰਾਨੀ ਵਧਾਉਣ ਤੋਂ ਲੈ ਕੇ ਆਈ. ਟੀ. ਲੇਵਲ ਤਕ ਸਕਿਓਰਿਟੀ ਚੈੱਕ ਲਾਉਣ ਦਾ ਖਾਕਾ ਤਿਆਰ ਕੀਤਾ ਗਿਆ ਹੈ। ਵੀਰਵਾਰ ਨੂੰ ਐੱਸ. ਬੀ. ਆਈ. ਅਤੇ ਦੂਜੇ ਬੈਂਕਾਂ ਦੀ ਬੈਠਕ 'ਚ ਪੂਰੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।
ਅਜੇ ਤਕ ਫੰਡ ਟਰਾਂਸਫਰ ਲਈ ਇਸਤੇਮਾਲ ਹੋ ਰਹੇ ਸਵਿਫਟ ਸਿਸਟਮ ਨੂੰ ਕੋਰ ਬੈਂਕਿੰਗ ਸਲਿਊਸ਼ਨ ਨਾਲ ਜੋੜਿਆ ਨਹੀਂ ਗਿਆ ਸੀ, ਜਿਸ ਦਾ ਫਾਇਦਾ ਉਠਾ ਕੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਐੱਲ. ਓ. ਯੂ. ਜ਼ਰੀਏ ਬੈਂਕ ਨੂੰ 13,000 ਕਰੋੜ ਦਾ ਚੂਨਾ ਲਾਇਆ। ਹੁਣ ਸਾਰੇ ਬੈਂਕਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਅਪ੍ਰੈਲ 2018 ਯਾਨੀ ਅਗਲੇ ਮਹੀਨੇ ਤਕ ਸਵਿਫਟ ਸਿਸਟਮ ਨੂੰ ਕੋਰ ਬੈਂਕਿੰਗ ਸਲਿਊਸ਼ਨ ਨਾਲ ਲਿੰਕ ਕਰਨ, ਜਿਸ ਨਾਲ ਫੰਡ ਟਰਾਂਸਫਰ ਦੀ ਰੀਅਲ ਟਾਈਮ ਟ੍ਰੈਕਿੰਗ ਹੋ ਸਕੇ। ਇਸ ਦੇ ਨਾਲ ਹੀ ਸਵਿਫਟ ਆਪ੍ਰੇਸ਼ਨ ਸਿਰਫ ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤਕ ਹੀ ਸਕਣਗੇ। ਉੱਥੇ ਹੀ ਹੁਣ ਕੋਈ ਵੀ ਟ੍ਰਾਂਜੈਕਸ਼ਨ ਐੱਨ. ਈ. ਐੱਫ. ਟੀ. ਅਤੇ ਆਰ. ਟੀ. ਜੀ. ਐੱਸ. ਜ਼ਰੀਏ ਉਦੋਂ ਹੋਵੇਗਾ, ਜਦੋਂ ਉਸ ਦੀ ਐਂਟਰੀ ਕੋਰ ਬੈਂਕਿੰਗ ਸਿਸਟਮ 'ਚ ਹੋਵੇਗੀ।


Related News