ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ

Saturday, Feb 24, 2024 - 06:24 PM (IST)

ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ

ਬਿਜ਼ਨੈੱਸ ਡੈਸਕ : ਹੁਣ ਆਉਣ ਵਾਲੇ ਸਮੇਂ ਵਿੱਚ ਤੁਸੀਂ ਅਣਚਾਹੇ ਕਾਲਾਂ (ਸਪੈਮ ਕਾਲਾਂ) ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਕਾਲਰ ਨੇਮ ਪ੍ਰੈਜ਼ੈਂਟੇਸ਼ਨ (CNP) ਦੀ ਸਿਫ਼ਾਰਿਸ਼ ਕੀਤੀ ਹੈ। ਇਸ ਵਿੱਚ ਤੁਹਾਨੂੰ Truecaller ਵਰਗੀ ਸਹੂਲਤ ਮਿਲੇਗੀ। ਇਹ ਸੇਵਾ ਸ਼ੁਰੂ ਹੋਣ ਤੋਂ ਬਾਅਦ ਗਾਹਕ ਆਪਣੇ ਫੋਨ ਦੀ ਸਕਰੀਨ 'ਤੇ ਕਾਲਰ ਦਾ ਨਾਂ ਦੇਖ ਸਕਦੇ ਹਨ। 

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ

ਇਸ ਦੇ ਨਾਲ ਹੀ ਟਰਾਈ ਨੇ ਕਿਹਾ ਹੈ ਕਿ ਸਰਕਾਰ ਨੂੰ ਇੱਕ ਨਿਸ਼ਚਿਤ ਮਿਤੀ ਤੋਂ ਬਾਅਦ ਭਾਰਤ ਵਿੱਚ ਵੇਚੇ ਜਾਣ ਵਾਲੇ ਸਾਰੇ ਫੋਨਾਂ ਵਿੱਚ ਸੀਐੱਨਏਪੀ ਯਾਨੀ ਕਾਲਰ ਨੇਮ ਪ੍ਰੈਜ਼ੈਂਟੇਸ਼ਨ ਦੀ ਸਹੂਲਤ ਪ੍ਰਦਾਨ ਕਰਨ ਲਈ ਟੈਲੀਕਾਮ ਕੰਪਨੀਆਂ ਨੂੰ ਉਚਿਤ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਮੋਬਾਈਲ ਫ਼ੋਨ ਕਨੈਕਸ਼ਨ ਪ੍ਰਾਪਤ ਕਰਨ ਸਮੇਂ ਭਰੇ ਜਾਣ ਵਾਲੇ ਗਾਹਕ ਅਰਜ਼ੀ ਫਾਰਮ (CAF) ਵਿੱਚ ਦਿੱਤੇ ਗਏ ਨਾਮ ਅਤੇ ਪਛਾਣ ਜਾਣਕਾਰੀ ਦੀ ਵਰਤੋਂ CNAP ਸੇਵਾ ਦੌਰਾਨ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਮੌਜੂਦਾ ਸਮੇਂ 'ਚ ਦੇਸ਼ 'ਚ Truecaller, Smartphone Tool ਅਤੇ Bharat Caller ਵਰਗੀਆਂ ਐਪਸ ਕਾਲਰ ਦੀ ਪਛਾਣ ਕਰਨ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ ਪਰ ਇਹ ਸੇਵਾ ਲੋਕਾਂ ਤੋਂ ਇਕੱਠੇ ਕੀਤੇ ਡੇਟਾ 'ਤੇ ਆਧਾਰਿਤ ਹੈ। ਇਹ ਹਮੇਸ਼ਾ ਭਰੋਸੇਮੰਦ ਨਹੀਂ ਹੁੰਦੀ ਹੈ ਪਰ ਕਾਲਰ ਨਾਮ ਪੇਸ਼ਕਾਰੀ ਅਣਚਾਹੇ ਕਾਲਾਂ ਤੋਂ ਛੁਟਕਾਰਾ ਪਾਉਣ ਵਿੱਚ ਲੋਕਾਂ ਦੀ ਕਾਫ਼ੀ ਮਦਦ ਕਰੇਗੀ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ

ਦੱਸ ਦੇਈਏ ਕਿ ਇਹ ਸਹੂਲਤ ਸਾਰੀਆਂ ਟੈਲੀਕਾਮ ਕੰਪਨੀਆਂ ਗਾਹਕ ਦੀ ਬੇਨਤੀ 'ਤੇ ਹੀ ਪ੍ਰਦਾਨ ਕਰਵਾਏਗੀ। ਅਜੇ ਤੱਕ ਮੋਬਾਈਲ 'ਤੇ ਕਾਲ ਕਰਨ ਵਾਲੇ ਵਿਅਕਤੀ ਦਾ ਨਾਂ ਲਿੱਖ ਕੇ ਨਹੀਂ ਆ ਰਿਹਾ। ਫਿਲਹਾਲ ਸਿਰਫ਼ ਨੰਬਰ ਹੀ ਦਿਖਾਈ ਦੇ ਰਿਹਾ ਹੈ ਪਰ ਕਾਲਰ ਨੇਮ ਪ੍ਰੈਜੈਂਟੇਸ਼ਨ ਦੀ ਸੁਵਿਧਾ ਤੋਂ ਬਾਅਦ ਕਾਲ ਕਰਨ ਵਾਲੇ ਹਰ ਵਿਅਕਤੀ ਦਾ ਨਾਮ ਲੋਕਾਂ ਦੇ ਮੋਬਾਈਲ 'ਤੇ ਦਿਖਾਈ ਦੇਵੇਗਾ। ਅਜਿਹੇ 'ਚ ਲੋਕਾਂ ਨੂੰ ਅਣਚਾਹੇ ਕਾਲਾਂ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ।

ਇਹ ਵੀ ਪੜ੍ਹੋ - ਸੋਨਾ ਹੋਇਆ ਸਸਤਾ, ਚਾਂਦੀ ਦੀਆਂ ਕੀਮਤਾਂ ਵਿਚ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਰੇਟ

CNAP ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਗਾਹਕ ਆਪਣੇ ਫੋਨ ਦੀ ਸਕਰੀਨ 'ਤੇ ਕਾਲਰ ਦਾ ਨਾਮ ਦੇਖ ਸਕਣਗੇ। ਟੈਲੀਕਾਮ ਰੈਗੂਲੇਟਰ ਨੇ ਸਿਫਾਰਿਸ਼ ਕੀਤੀ ਕਿ ਸਾਰੇ ਐਕਸੈਸ ਸਰਵਿਸ ਪ੍ਰੋਵਾਈਡਰ ਬੇਨਤੀ 'ਤੇ ਆਪਣੇ ਟੈਲੀਫੋਨ ਗਾਹਕਾਂ ਨੂੰ CNAP ਸੇਵਾ ਪ੍ਰਦਾਨ ਕਰਨ। ਟਰਾਈ ਨੇ ਨਵੰਬਰ 2022 ਵਿੱਚ ਇਸ ਸਬੰਧ ਵਿੱਚ ਇੱਕ ਸਲਾਹ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਹਿੱਸੇਦਾਰਾਂ, ਜਨਤਾ ਅਤੇ ਉਦਯੋਗ ਤੋਂ ਟਿੱਪਣੀਆਂ ਮੰਗੀਆਂ ਗਈਆਂ ਸਨ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News