ਵੱਡੀ ਖ਼ੁਸ਼ਖ਼ਬਰੀ! ਪਾਸਪੋਰਟ ਲਈ ਸਰਕਾਰ ਨੇ ਲਾਂਚ ਕੀਤੀ ਇਹ ਨਵੀਂ ਸਕੀਮ

Saturday, Feb 20, 2021 - 12:18 PM (IST)

ਨਵੀਂ ਦਿੱਲੀ- ਸਰਕਾਰ ਨੇ ਪਾਸਪੋਰਟ ਬਣਾਉਣਾ ਹੋਰ ਵੀ ਸੌਖਾ ਕਰ ਦਿੱਤਾ ਹੈ। ਹੁਣ ਤੋਂ ਪਾਸਪੋਰਟ ਬਿਨੈਕਾਰ 'ਡਿਜੀਲਾਕਰ' ਵਿਚ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈ. ਡੀ. ਕਾਰਡ ਲੈ ਕੇ ਜਾ ਸਕਦੇ ਹਨ ਅਤੇ ਇਨ੍ਹਾਂ ਦਸਤਾਵੇਜ਼ਾਂ ਨੂੰ ਫਿਜੀਕਲ ਰੂਪ ਵਿਚ ਪਾਸਪੋਰਟ ਦਫ਼ਤਰ ਵਿਚ ਲਿਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

ਹੁਣ ਤੱਕ ਬਿਨੈਕਾਰਾਂ ਨੂੰ ਸਵੈ-ਪ੍ਰਮਾਣਿਤ ਕਾਪੀਆਂ ਦੇ ਨਾਲ ਅਸਲ ਫਿਜੀਕਲ ਦਸਤਾਵੇਜ਼ਾਂ ਨੂੰ ਲਿਜਾਣਾ ਪੈਂਦਾ ਸੀ, ਜਿਨ੍ਹਾਂ ਦੀ ਪਾਸਪੋਰਟ ਅਧਿਕਾਰੀਆਂ ਵੱਲੋਂ ਮਨੋਨੀਤ ਪਾਸਪੋਰਟ ਸੇਵਾ ਕੇਂਦਰਾਂ ਵਿਚ ਫਿਜੀਕਲ ਤੌਰ 'ਤੇ ਤਸਦੀਕ ਕੀਤੀ ਜਾਂਦੀ ਸੀ ਅਤੇ ਇਸ ਵਿਚ ਕਾਫ਼ੀ ਸਮਾਂ ਲੱਗਦਾ ਸੀ।

ਹੁਣ ਵਿਦੇਸ਼ ਮੰਤਰਾਲਾ ਨੇ ਇਹ ਸਹੂਲਤ ਦੇ ਦਿੱਤੀ ਹੈ ਕਿ ਡਿਜੀਲਾਕਰ ਵਿਚ ਸਟੋਰ ਈ-ਦਸਤਾਵੇਜ਼ਾਂ ਨੂੰ ਪਾਸਪੋਰਟ ਐਪਲੀਕੇਸ਼ਨਾਂ ਅਤੇ ਹੋਰ ਸਬੰਧਤ ਸੇਵਾਵਾਂ ਲਈ ਅਰਜ਼ੀਆਂ ਦਾਖ਼ਲ ਕਰਨ ਸਮੇਂ ਮਨਜ਼ੂਰ ਕੀਤਾ ਜਾਵੇਗਾ। ਡਿਜੀਲਾਕਰ ਵਿਚ ਸਟੋਰ ਕੀਤੇ ਇਹ ਡਿਜੀਟਲ ਜਾਂ ਈ-ਦਸਤਾਵੇਜ਼ ਭਾਰਤੀ ਆਈ. ਟੀ. ਐਕਟ-2000 ਤਹਿਤ ਕਾਨੂੰਨੀ ਤੌਰ 'ਤੇ ਵੈਲਿਡ ਦਸਤਾਵੇਜ਼ ਹਨ।

ਇਹ ਵੀ ਪੜ੍ਹੋ- ਹਵਾਈ ਸਫ਼ਰ ਹੋ ਜਾਏਗਾ ਮਹਿੰਗਾ, ਸਰਕਾਰ ਹਟਾ ਸਕਦੀ ਹੈ ਇਹ ਪਾਬੰਦੀ

ਗੌਰਤਲਬ ਹੈ ਕਿ 'ਡਿਜੀਲਾਕਰ' ਐਪ ਵਿਚ ਤੁਸੀਂ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਸਕੂਲ ਸਰਟੀਫਿਕੇਟ ਸਣੇ ਕਈ ਦਸਤਾਵੇਜ਼ ਇਲੈਕਟ੍ਰਾਨਿਕ ਰੂਪ ਵਿਚ ਸਟੋਰ ਕਰ ਸਕਦੇ ਹੋ। ਸਰਕਾਰ ਦੇ ਇਸ ਕਦਮ ਨਾਲ ਦੋ ਫਾਇਦੇ ਹੋਣਗੇ ਕਿ ਇਕ ਤਾਂ ਬਿਨੈਕਾਰਾਂ ਨੂੰ ਫਿਜੀਕਲ ਤੌਰ 'ਤੇ ਦਸਤਾਵੇਜ਼ ਨਹੀਂ ਲਿਜਾਣੇ ਪੈਣਗੇ ਅਤੇ ਦੂਜਾ, ਦਸਤਾਵੇਜ਼ਾਂ ਦੀ ਤਸਦੀਕ ਕਰਨ ਵਿਚ ਸਮਾਂ ਘੱਟ ਲੱਗੇਗਾ।

ਇਹ ਵੀ ਪੜ੍ਹੋ- ਪੈਟਰੋਲ 101 ਰੁ: ਤੋਂ ਪਾਰ, ਡੀਜ਼ਲ 'ਚ ਇਸ ਸਾਲ ਹੁਣ ਤੱਕ ਇੰਨਾ ਭਾਰੀ ਉਛਾਲ

ਸਰਕਾਰ ਵੱਲੋਂ ਪਾਸਪੋਰਟ ਬਣਾਉਣ ਵਿਚ ਦਿੱਤੀ ਗਈ ਨਵੀਂ ਸਹੂਲਤ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News