ਹੁਣ ਲਕਸ਼ਮੀ ਵਿਲਾਸ ਬੈਂਕ ਦੀ ਹਾਲਤ ਹੋਈ ਖਰਾਬ, 60% ਤੱਕ ਹਿੱਸੇਦਾਰੀ ਵੇਚਣ ਦੀ ਤਿਆਰੀ

Thursday, Mar 12, 2020 - 05:40 PM (IST)

ਕੋਲਕਾਤਾ — ਲਕਸ਼ਮੀ ਵਿਲਾਸ ਬੈਂਕ(ਐਲ.ਵੀ.ਬੀ.) ਦੀ ਕੈਪੀਟਲ ਐਡੀਕਵੇਸੀ ਰੇਸ਼ੋ (ਸੀ.ਏ.ਆਰ.) ਘੱਟੋ ਘੱਟ ਜ਼ਰੂਰਤ ਤੋਂ ਕਾਫੀ ਹੇਠਾਂ ਆ ਗਿਆ ਹੈ। ਇਸ ਨੇ ਵਿਦੇਸ਼ੀ ਨਿਵੇਸ਼ਕਾਂ ਤੋਂ 25-30 ਕਰੋੜ ਡਾਲਰ (1,800-2,200 ਕਰੋੜ ਰੁਪਏ) ਜੁਟਾਉਣ ਦੀ ਯੋਜਨਾ ਦੇ ਨਾਲ ਰਿਜ਼ਰਵ ਬੈਂਕ ਨਾਲ ਸੰਪਰਕ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਯੋਜਨਾ ਦੇ ਹਿਸਾਬ ਨਾਲ ਉਹ ਇਸ ਰਕਮ ਲਈ 49-60% ਹਿੱਸੇਦਾਰੀ ਵੇਚ ਸਕਦਾ ਹੈ। ਬੈਂਕ ਦੇ ਮਾਮਲਿਆਂ ਤੋਂ ਜਾਣੂ ਸਰੋਤਾਂ ਨੇ ਬਿਨਾਂ ਵੇਰਵੇ ਦੱਸੇ ਕਿਹਾ ਕਿ ਉਹ ਤਿੰਨ ਤੋਂ ਚਾਰ ਨਿਵੇਸ਼ਕਾਂ ਨਾਲ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਵਿਚੋਂ ਇਕ ਨੇ 'ਸਪੈਸਿਫਿਕ ਡੀਲ' ਵੀ ਆਫਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੰਭਾਵਤ ਨਿਵੇਸ਼ਕ ਇਕੱਲੇ ਨਿਵੇਸ਼ ਕਰ ਸਕਦੇ ਹਨ ਜਾਂ ਕਨਸੋਰਟੀਅਮ ਨੂੰ ਲੀਡ ਕਰ ਸਕਦੇ ਹਨ।

ਬੈਂਕ ਦੇ ਕਰੀਬੀ ਸੂਤਰ ਨੇ ਕਿਹਾ, 'ਬੈਂਕ ਨੂੰ ਨਿਵੇਸ਼ਕ ਦੇ ਫਿਟ ਅਤੇ ਸਹੀ ਮਾਪਦੰਡਾਂ ਬਾਰੇ ਆਰਬੀਆਈ ਦੀ ਸਲਾਹ ਦਾ ਇੰਤਜ਼ਾਰ ਕਰ ਰਿਹਾ ਹੈ।' ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦਾ ਇਹ ਹੀ ਮਕਸਦ ਹੈ। ਇੰਡੀਆਬੁੱਲਜ਼ ਹਾਊਸਿੰਗ ਡੀਲ ਦੀ ਅਸਫਲਤਾ ਤੋਂ LVB ਨੂੰ ਇਕ ਵੱਡਾ ਸਬਕ ਮਿਲਿਆ ਹੈ। ਬੈਂਕ ਦੇ ਦਰਵਾਜ਼ੇ ਹਰ ਕਿਸਮ ਦੇ ਨਿਵੇਸ਼ਕ ਲਈ ਖੁੱਲ੍ਹੇ ਹਨ। ਉਹ ਉਨ੍ਹਾਂ ਵਿਚੋਂ ਇਕ ਹੋ ਸਕਦਾ ਹੈ ਜਿਹੜਾ ਸਿੱਧੇ ਰੈਗੂਲੇਟਰ ਕੋਲ ਗਿਆ ਹੈ ਜਾਂ ਪਿਰ ਬੈਂਕ ਜਿਸ ਨਾਲ ਗੱਲ ਕਰ ਰਿਹਾ ਹੈ, ਉਨ੍ਹਾਂ ਵਿਚੋਂ ਕੋਈ ਹੋ ਸਕਦਾ ਹੈ। ਦੋ ਸੂਤਰਾਂ ਨੇ ਦੱਸਿਆ ਕਿ ਕਿਸੇ ਖਾਸ ਆਫਰ ਦੇ ਬਿਨਾਂ ਰਿਜ਼ਰਵ ਬੈਂਕ ਦੇ ਕੋਲ ਪਹਿਲਾਂ ਜਾ ਚੁੱਕਾ ਅਮਰੀਕਾ ਦੀ ਟਿਲਡਨ ਪਾਰਕ ਕੈਪੀਟਲ ਅਜੇ ਵੀ ਦੌੜ 'ਚ ਹੈ।


Related News