ਹੁਣ ਇਸ ਥਾਂ ਤੇ ਵੀ ਲਾਜ਼ਮੀ ਹੋਵੇਗਾ ਆਧਾਰ ਕਾਰਡ

Sunday, Aug 20, 2017 - 08:07 PM (IST)

ਹੁਣ ਇਸ ਥਾਂ ਤੇ ਵੀ ਲਾਜ਼ਮੀ ਹੋਵੇਗਾ ਆਧਾਰ ਕਾਰਡ

ਨਵੀਂ ਦਿੱਲੀ— ਆਧਾਰ ਕਾਰਡ ਅਤੇ ਆਧਾਰ ਨੰਬਰ ਲੋਕਾਂ ਦੀਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਆਧਾਰ ਦੇ ਬਿਨ੍ਹਾ ਆਉਣ ਵਾਲੇ ਦਿਨਾਂ 'ਚ ਇਕ ਵੀ ਕਦਮ ਚੱਲਣਾ ਮੁਸ਼ਕਲ ਹੋ ਜਾਵੇਗਾ। ਆਧਾਰ ਨੰਬਰ ਤਮਾਮ ਦਸਤਾਵੇਜ਼ਾ 'ਚ ਸਭ ਤੋਂ ਮਹੱਤਵਪੂਰਨ ਹੋ ਗਿਆ ਹੈ।
ਆਧਾਰ ਨਾ ਸਿਰਫ ਆਮਦਨ ਦਾਖਲ ਕਰਨ ਪੈਨ ਕਾਰਡ ਸਮੇਤ ਹੋਰ ਲੋੜੀਦੀ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਜਰੂਰੀ ਹੋ ਗਿਆ ਹੈ ਜਦੋਂ ਕਿ ਆਉਣ ਵਾਲੇ ਦਿਨਾਂ 'ਚ ਸ਼ੇਅਰ ਬਾਜ਼ਾਰ ਅਤੇ ਮਿਊਚੁਅਲ ਫੰਡਾਂ 'ਚ ਨਿਵੇਸ਼ ਲਈ ਵੀ ਜਰੂਰੀ ਹੋ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਅਤੇ ਸੇਬੀ ਆਧਾਰ ਕਾਰਜ ਨੂੰ ਵਿੱਤ ਬਾਜ਼ਾਰਾਂ 'ਚ ਲੈਣ-ਦੇਣ ਨਾਲ ਲਿੰਕ ਕਰਨ ਦੀ ਯੋਜਨਾ ਬਣਾ ਰਹੇ ਹਨ। ਸਰਕਾਰ ਅਤੇ ਸੇਬੀ ਦਾ ਮੰਨਣਾ ਹੈ ਕਿ ਇਸ ਨਾਲ ਸ਼ੇਅਰ ਬਾਜ਼ਾਰ 'ਚ ਬਲੈਕਮਨੀ ਨੂੰ ਸਫੇਦ ਬਣਾਉਣ ਦੇ ਖੇਡ ਨੂੰ ਰੋਕਣ 'ਚ ਮਦਦ ਮਿਲੇਗੀ।
ਦੱਸਣਯੋਗ ਹੈ ਕਿ ਫਿਲਹਾਲ ਬ੍ਰੋਕਰਜ਼ ਜਾ ਮਿਊਚੂਅਲ ਫੰਡ ਕੰਪਨੀਆਂ ਨੂੰ ਆਧਾਰ ਨੰਬਰ ਨਹੀਂ ਦੱਸਿਆ ਹੁੰਦਾ ਅਤੇ ਨਿਵੇਸ਼ਕਾਂ ਦੀ ਪਹਿਚਾਣ ਦੇ ਰਾਹੀਂ ਹੁੰਦੀ ਹੈ। ਸਰਕਾਰ ਦਾ ਮੰਨਣ ਹੈ ਕਿ ਪੈਨ ਟੈਕਸ ਚੋਰੀ ਰੋਕਣ ਦੇ ਲਈ ਕਾਫੀ ਨਹੀਂ ਹੈ। ਲਿਹਾਜ਼ਾ ਸਰਕਾਰ ਹੁਣ ਆਧਾਰ ਨੂੰ ਸ਼ੇਅਰ ਬਾਜ਼ਾਰ ਅਤੇ ਮਿਊਚੂਅਲ ਫੰਡਾਂ ਨਿਵੇਸ਼ ਦੇ ਲਈ ਆਧਾਰ ਨੂੰ ਜਰੂਰੀ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।


Related News