ਸਰਕਾਰ ਵੱਲੋਂ ਸੌਗਾਤ, ਹੁਣ SMS ਤੋਂ ਫਾਈਲ ਹੋ ਸਕੇਗੀ ਜ਼ੀਰੋ GST ਰਿਟਰਨ

Monday, Jun 08, 2020 - 06:43 PM (IST)

ਸਰਕਾਰ ਵੱਲੋਂ ਸੌਗਾਤ, ਹੁਣ SMS ਤੋਂ ਫਾਈਲ ਹੋ ਸਕੇਗੀ ਜ਼ੀਰੋ GST ਰਿਟਰਨ

ਨਵੀਂ ਦਿੱਲੀ— ਸਰਕਾਰ ਨੇ ਮਹੀਨਾਵਾਰ 'ਜ਼ੀਰੋ ਜੀ. ਐੱਸ. ਟੀ. ਰਿਟਰਨ' ਭਰਨ ਵਾਲੇ ਕਾਰੋਬਾਰੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਹੁਣ ਐੱਸ. ਐੱਮ. ਐੱਸ. ਜ਼ਰੀਏ ਵੀ ਇਹ ਫਾਈਲ ਹੋ ਸਕੇਗੀ। ਸਰਕਾਰ ਨੇ ਮਹੀਨਾਵਾਰ ਜ਼ੀਰੋ ਜੀ. ਐੱਸ. ਟੀ. ਰਿਟਰਨ ਭਰਨ ਵਾਲੇ ਕਾਰੋਬਾਰੀਆਂ ਲਈ ਸ਼ਾਰਟ ਮੈਸੇਜਿੰਗ ਸਰਵਿਸ (ਐੱਸ. ਐੱਮ. ਐੱਸ.) ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਲਗਭਗ 22 ਲੱਖ ਰਜਿਸਟਰਡ ਟੈਕਸਦਾਤਾਵਾਂ ਨੂੰ ਫਾਇਦਾ ਹੋਵੇਗਾ।

ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਇਕ ਬਿਆਨ 'ਚ ਕਿਹਾ, “ਟੈਕਸਦਾਤਾਵਾਂ ਦੀ ਸੁਵਿਧਾ ਲਈ ਇਕ ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੇ ਐੱਸ. ਐੱਮ. ਐੱਸ. ਜ਼ਰੀਏ ਫਾਰਮ ਜੀ. ਐੱਸ. ਟੀ. ਆਰ.-3ਬੀ 'ਚ ਜ਼ੀਰੋ ਰਿਟਰਨ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ।''
'ਜ਼ੀਰੋ ਜੀ. ਐੱਸ. ਟੀ. ਰਿਟਰਨ' ਐੱਸ. ਐੱਮ. ਐੱਸ. ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਬਾਅਦ 14409 'ਤੇ ਭੇਜਿਆ ਜਾ ਸਕਦਾ ਹੈ। ਇਸ ਲਈ ਰਜਿਸਟਰਡ ਮੋਬਾਇਲ 'ਤੇ ਵਨ ਟਾਈਮ ਪਾਸਵਰਡ (ਓ. ਟੀ. ਪੀ.) ਮਿਲੇਗਾ, ਜਿਸ ਨਾਲ ਇਸ ਦੀ ਤਸਦੀਕ ਕੀਤੀ ਜਾਵੇਗੀ। ਸੀ. ਬੀ. ਆਈ. ਸੀ. ਨੇ ਕਿਹਾ ਕਿ ਇਸ ਸੁਵਿਧਾ ਨਾਲ 'ਜ਼ੀਰੋ' ਦੇਣਦਾਰੀ ਵਾਲੇ ਇਨ੍ਹਾਂ ਟੈਕਸਦਾਤਾਵਾਂ ਨੂੰ ਜੀ. ਐੱਸ. ਟੀ. ਪੋਰਟਲ 'ਤੇ ਲੌਗਇਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।


author

Sanjeev

Content Editor

Related News