ਪੀ ਐਂਡ ਡਬਲਿਊ ਇੰਜਣ ਦੇ ਮੁੱਦੇ ''ਤੇ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

04/17/2019 4:53:06 PM

ਮੁੰਬਈ—ਸ਼ਹਿਰੀ ਹਵਾਬਾਜ਼ੀ ਜਨਰਲ ਡਾਇਰੈਕਟੋਰੇਟ (ਡੀ.ਜੀ.ਸੀ.ਏ.) ਨੇ ਪ੍ਰੈਟ ਐਂਡ ਵ੍ਹਿਟਨੀ (ਪੀ.ਐਂਡ ਡਬਲਿਊ) ਇੰਜਣ ਨਾਲ ਜੁੜੇ ਮੁੱਦਿਆਂ 'ਤੇ ਬਜਟ ਏਅਰਲਾਈਨ ਇੰਡੀਗੋ ਦੇ ਮੁੱਖ ਪਰਿਚਾਲਨ ਅਧਿਕਾਰੀ (ਸੀ.ਓ.ਓ.) ਅਤੇ ਇੰਜੀਨੀਅਰਿੰਗ ਪ੍ਰਮੁੱਖ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਡੀ.ਜੀ.ਸੀ.ਏ. ਏਅਰਲਾਈਨ ਦੇ ਪਰਿਚਾਲਨ ਅਤੇ ਇੰਜੀਨੀਅਰਿੰਗ ਦਾ ਵਿਸ਼ੇਸ਼ ਸੁਰੱਖਿਆ ਆਡਿਟ ਵੀ ਕਰ ਰਿਹਾ ਹੈ। ਭਾਰਤੀ ਹਵਾਬਾਜ਼ੀ ਕੰਪਨੀਆਂ ਇੰਡੀਗੋ ਅਤੇ ਗੋਏਅਰ ਦੇ ਬੇੜੇ 'ਚ ਪੀ ਐਂਡ ਡਬਲਿਊ ਇੰਜਣ ਵਾਲੇ ਏ320 ਨਿਓ ਜਹਾਜ਼ ਸ਼ਾਮਲ ਹੈ। ਇਨ੍ਹਾਂ ਇੰਜਣਾਂ ਦਾ ਵਿਨਿਰਮਾਣ ਅਮਰੀਕੀ ਕੰਪਨੀ ਨੇ ਕੀਤਾ ਹੈ। ਤਿੰਨ ਸਾਲ ਪਹਿਲਾਂ ਇਨ੍ਹਾਂ ਜਹਾਜ਼ਾਂ ਨੂੰ ਬੇੜੇ 'ਚ ਸ਼ਾਮਲ ਕੀਤਾ ਗਿਆ ਅਤੇ ਉਸ ਸਮੇਂ ਤੋਂ ਹੀ ਇਨ੍ਹਾਂ 'ਚ ਸਮੱਸਿਆ ਆ ਰਹੀ ਹੈ। ਇਕ ਸੂਤਰ ਨੇ ਕਿਹਾ ਕਿ ਪਰਿਚਾਲਨ ਅਤੇ ਇੰਜੀਨੀਅਰਿੰਗ ਨਾਲ ਜੁੜੇ ਮੁੱਦਿਆਂ ਦੇ ਬਾਰੇ 'ਚ ਹਵਾਬਾਜ਼ੀ ਖੇਤਰ ਦਾ ਰੇਗੂਲੇਟਰ ਏਅਰਲਾਈਨ ਦਾ ਵਿਸ਼ੇਸ਼ ਸੁਰੱਖਿਆ ਆਡਿਟ ਵੀ ਕਰ ਰਿਹਾ ਹੈ। 
ਇਸ ਬਾਰੇ 'ਚ ਇੰਡੀਗੋ ਦੇ ਬੁਲਾਰੇ ਨੂੰ ਭੇਜੇ ਸਵਾਲਾਂ ਦਾ ਜਵਾਬ ਨਹੀਂ ਮਿਲ ਪਾਇਆ ਹੈ। ਡੀ.ਜੀ.ਸੀ.ਏ. ਦੇ ਜਨਰਲ ਡਾਇਰੈਕਟਰੇਟ ਬੀ.ਐੱਸ. ਭੁੱਲਰ ਨੇ ਇਸ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਰੇਗੂਲੇਟਰ ਸਾਲ 'ਚ ਘੱਟੋਂ ਘੱਟ ਇਕ ਵਾਰ ਸਾਰੇ ਏਅਰਲਾਈਨ ਦਾ ਵਿਸਤਾਰ ਨਾਲ ਆਡਿਟ ਕਰਦਾ ਹੈ। ਹਾਲਾਂਕਿ ਉਨ੍ਹਾਂ ਨੇ ਕਾਰਨ ਦੱਸੋ ਨੋਟਿਸ 'ਤੇ ਟਿੱਪਣੀ ਨਹੀਂ ਕੀਤੀ। 


Aarti dhillon

Content Editor

Related News