ਵਿਦੇਸ਼ ਯਾਤਰਾ ਮਗਰੋਂ ਫੋਟੋ ਸ਼ੇਅਰ ਕਰ ਕਸੂਤੇ ਘਿਰੇ ਸੋਸ਼ਲ ਮੀਡੀਆ ਇੰਫਲੂਐਂਸਰ, IT ਵਿਭਾਗ ਵੱਲੋਂ ਨੋਟਿਸ ਜਾਰੀ
Friday, Jun 30, 2023 - 06:20 PM (IST)
ਜਲੰਧਰ (ਇੰਟ.) – ਦੇਸ਼ ਦੇ ਕਈ ਨਾਮੀ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਵਿਦੇਸ਼ਾਂ ਦੀ ਯਾਤਰਾ ਤੋਂ ਬਾਅਦ ਆਪਣੀ ਫੋਟੋ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਸ਼ੇਅਰ ਕਰਨਾ ਭਾਰੀ ਪੈ ਗਿਆ ਹੈ। ਆਮਦਨ ਕਰ ਵਿਭਾਗ ਨੇ ਅਜਿਹੇ 15 ਇੰਫਲੂਐਂਸਰ ਜਾਂ ਸਟਾਰਸ ਨੂੰ ਨੋਟਿਸ ਭੇਜਿਆ ਹੈ, ਜਿਨ੍ਹਾਂ ਨੇ ਆਪਣੀਆਂ ਵਿਦੇਸ਼ੀ ਛੁੱਟੀਆਂ ਅਤੇ ਲਗਜ਼ਰੀ ਸ਼ਾਪਿੰਗ ਦਾ ਸੋਸ਼ਲ ਮੀਡੀਆ ’ਤੇ ਦਿਖਾਵਾ ਕੀਤਾ ਸੀ।
ਇਕ ਮੀਡੀਆ ਰਿਪੋਰਟ ਮੁਤਾਬਕ ਨਾਲ ਹੀ ਉਨ੍ਹਾਂ ਇੰਫਲੂਐਂਸਰ ’ਤੇ ਵੀ ਵਿਭਾਗ ਦੀ ਤਿੱਖੀ ਨਜ਼ਰ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਕਿਸੇ ਕੰਪਨੀ ਲਈ ਪ੍ਰਮੋਸ਼ਨਲ ਪੋਸਟ ਦੇ ਬਦਲੇ ਪੈਸੇ ਲੈਣ ਦੇ ਬਾਵਜੂਦ ਜ਼ੀਰੋ ਜਾਂ ਕਾਫੀ ਘੱਟ ਟੈਕਸ ਦਾ ਭੁਗਤਾਨ ਕੀਤਾ ਸੀ।
ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੇ ਲਗਾਈ ਵੱਡੀ ਛਲਾਂਗ, ਸਿਰਫ ਕੁਝ ਦਿਨਾਂ ’ਚ ਹੀ ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਰੇਟ
ਸੂਚੀ ’ਚ ਹਨ ਹਾਈ ਪ੍ਰੋਫਾਈਲ ਲੋਕ
ਇਸ ਸੂਚੀ ’ਚ ਇਕ ਹਾਈ-ਪ੍ਰੋਫਾਈਲ ਫੈਸ਼ਨ ਇੰਫਲੂਐਂਸਰ, ਇਕ ਲਾਈਫਸਟਾਈਲ ਅਤੇ ਫਿੱਟਨੈੱਸ ਕੋਚ, ਟਰੈਵਲ ਇੰਫਲੂਐਂਸਰ ਅਤੇ ਬਾਲੀ ਵੁੱਡ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਵਾਲੇ ਇਕ ਮਸ਼ਹੂਰ ਇੰਫਲੂਐਂਸਰ ਵੀ ਸ਼ਾਮਲ ਹਨ।
ਮੀਡੀਆ ਰਿਪੋਰਟ ’ਚ ਇਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਨ੍ਹਾਂ ’ਚੋਂ 3 ਲੋਕਾਂ ਨੇ ਕੋਈ ਰਿਟਰਨ ਦਾਖਲ ਨਹੀਂ ਕੀਤੀ ਸੀ ਜਦ ਕਿ ਬਾਕੀ ਨੇ ਆਪਣੀ ਆਮਦਨ ਬੇਹੱਦ ਘੱਟ ਦੱਸੀ ਸੀ। ਅਧਿਕਾਰੀ ਨੇ ਕਿਹਾ ਕਿ ਹੋਰ 30 ਅਜਿਹੇ ਇੰਫਲੂਐਂਸਰ ਜੋ ਯੂ.ਟਿਊਬ, ਇੰਸਟਾਗ੍ਰਾਮ, ਟਵਿਟਰ ਅਤੇ ਹੋਰ ਸੋਸ਼ਲ ਬਲਾਗਿੰਗ ਸਾਈਟਾਂ ’ਤੇ ਕੰਟੈਂਟ ਪੋਸਟ ਕਰ ਰਹੇ ਹਨ, ਵਿਭਾਗ ਦੀ ਜਾਂਚ ਦੇ ਘੇਰੇ ’ਚ ਹਨ।
ਇਹ ਵੀ ਪੜ੍ਹੋ : ਰਸਾਇਣ ਨਿਗਲ ਰਹੇ ਪੰਜਾਬ ਦੀ ਧਰਤੀ ਦਾ ਅੰਮ੍ਰਿਤ, ਘਟ ਰਹੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕਣਕ ਦਾ ਝਾੜ
900 ਕਰੋੜ ਦਾ ਹੈ ਮੀਡੀਆ ਇੰਫਲੂਐਂਸਰ ਬਾਜ਼ਾਰ
ਇਕ ਉਦਾਹਰਣ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਮੁੰਬਈ ਸਥਿਤ ਇਕ ਫੈਸ਼ਨ ਪ੍ਰਭਾਵਸ਼ਾਲੀ ਵਿਅਕਤੀ ਨੂੰ ਲਗਜ਼ਰੀ ਮੇਕਅਪ ਬ੍ਰਾਂਡਸ ਦਾ ਐਂਡੋਰਸ ਕਰਨ ਨੂੰ ਲੈ ਕੇ ਇੰਸਟਾਗ੍ਰਾਮ ’ਤੇ ਇਕ ਪੋਸਟ ਲਈ 50,000 ਤੋਂ 1 ਲੱਖ ਰੁਪਏ ਦਰਮਿਆਨ ਮਿਲ ਰਿਹਾ ਸੀ।
ਅਧਿਕਾਰੀ ਨੇ ਕਿਹਾ ਕਿ ਇਕ ਹੀ ਕੰਪਨੀ ਤੋਂ ਵੱਖ-ਵੱਖ ਪੋਸਟ ਲਈ 30 ਲੱਖ ਰੁਪਏ ਤੋਂ ਵੱਧ ਕਮਾਉਣ ਦੇ ਬਾਵਜੂਦ ਇਸ ਇੰਫਲੂਐਂਸਰ ਨੇ ਸਿਰਫ 3.5 ਲੱਖ ਰੁਪਏ ਦੀ ਸਾਲਾਨਾ ਆਮਦਨ ਦੱਸੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੰਪਨੀ ਤੋਂ ਤੋਹਫੇ ਵਜੋਂ ਲਗਜ਼ਰੀ ਪ੍ਰੋਡਕਟਸ ਵੀ ਮਿਲੇ ਸਨ।
ਪਿਛਲੇ ਹਫਤੇ ਆਮਦਨ ਕਰ ਅਧਿਕਾਰੀਆਂ ਨੇ ਕੇਰਲ ’ਚ 10 ਯੂ. ਟਿਊਬਰਸ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਨ੍ਹਾਂ ’ਚੋਂ ਇਕ ਖੇਤਰੀ ਅਦਾਕਾਰ ਵੀ ਸ਼ਾਮਲ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਇੰਫਲੂਐਂਸਰ ਬਾਜ਼ਾਰ ਦੇ 900 ਕਰੋੜ ਰੁਪਏ ਹੋਣ ਦੇ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਕਾਰ ਖਰੀਦਦੇ ਸਮੇਂ ਖਪਤਕਾਰਾਂ ਦੇ ਮਨ ’ਚ ਸਭ ਤੋਂ ਵੱਡੀ ਚਿੰਤਾ ਸੁਰੱਖਿਆ, 5ਸਟਾਰ ਰੇਟਿੰਗ ਨੂੰ ਤਰਜੀਹ
ਵਿੱਤੀ ਸਲਾਹ ਦੇਣ ਵਾਲੇ ‘ਇੰਫਲੂਐਂਸਰ’ ਲਈ ਦਿਸ਼ਾ-ਨਿਰਦੇਸ਼ ਦੋ ਮਹੀਨਿਆਂ ’ਚ ਆਵੇਗਾ : ਸੇਬੀ
ਬਾਜ਼ਾਰ ਰੈਗੂਲੇਟਰ ਸੇਬੀ ਸੋਸ਼ਲ ਮੀਡੀਆ ’ਤੇ ਨਿਵੇਸ਼ ਨਾਲ ਜੁੜੀ ਸਲਾਹ ਦੇਣ ਵਾਲੇ ਗੈਰ-ਰਜਿਸਟਰਡ ‘ਇੰਫਲੂਐਂਸਰ’ ਬਾਰੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਇਕ-ਦੋ ਮਹੀਨਿਆਂ ਵਿਚ ਅੰਤਿਮ ਰੂਪ ਦੇ ਦੇਵੇਗਾ।
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ਨੇ ਬੁੱਧਵਾਰ ਰਾਤ ਨੂੰ ਬੋਰਡ ਆਫ ਡਾਇਰੈਕਟਰ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿੱਤੀ ‘ਇੰਫਲੂਐਂਸਰ’ ਦੇ ਨਿਯਮ ਲਈ ਇਕ ਸਰਕੂਲਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਗਲੇ ਦੋ ਮਹੀਨਿਆਂ ਵਿਚ ਇਸ ਨੂੰ ਜਨਤਕ ਟਿੱਪਣੀ ਲਈ ਜਾਰੀ ਕਰ ਦਿੱਤਾ ਜਾਏਗਾ।
ਪਿਛਲੇ ਕੁੱਝ ਸਾਲਾਂ ’ਚ ਸੋਸ਼ਲ ਮੀਡੀਆ ਮੰਚਾਂ ’ਤੇ ਵਿੱਤੀ ਮਾਲਿਆਂ ’ਚ ਸਲਾਹ ਦੇਣ ਵਾਲੇ ਜਾਣਕਾਰਾਂ ਦੀ ਭਰਮਾਰ ਹੋ ਗਈ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਸੇਬੀ ਕੋਲ ਵਿੱਤੀ ਸਲਾਹਕਾਰ ਵਜੋਂ ਰਜਿਸਟਰਡ ਵੀ ਨਹੀਂ ਹਨ। ਯੂ.ਟਿਊਬ, ਇੰਸਟਾਗ੍ਰਾਮ, ਟੈਲੀਗ੍ਰਾ, ਵਟਸਐਪ ਅਤੇ ਟਵਿਟਰ ਵਰਗੇ ਸੋਸ਼ਲ ਮੀਡੀਆ ਮੰਚਾਂ ’ਤੇ ਵਿੱਤੀ ਸਲਾਹ ਦੇਣ ਵਾਲੇ ਲੋਕਾਂ ਨੂੰ ਲੈ ਕੇ ਸੇਬੀ ਪਹਿਲਾਂ ਵੀ ਲੋਕਾਂ ਨੂੰ ਚੌਕਸ ਕਰਦਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਇਨ੍ਹਾਂ ਗੈਰ-ਰਜਿਸਟਰਡ ਸਲਾਹਕਾਰਾਂ ਖਿਲਾਫ ਕਦਮ ਉਠਾਉਣ ਦਾ ਵੀ ਜ਼ਿਕਰ ਕੀਤਾ ਸੀ। ਸੇਬੀ ਮੁਖੀ ਨੇ ਕਿਹਾ ਕਿ ਸਾਨੂੰ ਇਸ ਨਾਲ ਸਮੱਸਿਆ ਨਹੀਂ ਹੈ ਕਿ ਕੋਈ ਵਿਅਕਤੀ ਨਿਵੇਸ਼ਕਾਂ ਨੂੰ ਬਾਜ਼ਾਰ ਅਤੇ ਨਿਵੇਸ਼ ਬਾਰੇ ਜਾਗਰੂਕ ਕਰਨਾ ਚਾਹੇ।
ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।