ਮਾਮੂਲੀ ਡਿਫਾਲਟ੍ਰਸ ਲਈ ਹਜ਼ਾਰਾਂ ਟੈਕਸਪੇਅਰਾਂ ਨੂੰ ਮਿਲਿਆ ਨੋਟਿਸ

01/20/2019 8:31:40 PM

ਨਵੀਂ ਦਿੱਲੀ— ਛੋਟੀ ਜਿਹੀ ਗਲਤੀ ਵਾਲੇ ਹਜ਼ਾਰਾਂ ਉਪਭੋਗਤਾਵਾਂ ਦੇ ਕੋਲ ਇਨਕਮ ਟੈਕਸ ਵਿਭਾਗ ਦਾ ਨੋਟਿਸ ਪਹੁੰਚਿਆ ਹੈ। ਇਹ ਲੋਕ ਇਨ੍ਹਾਂ ਨੋਟਿਸਾਂ ਨੂੰ ਮਿਲਣ ਤੋਂ ਬਾਅਦ ਤੋਂ ਹੀ ਬੇਹੱਦ ਚਿੰਤਾ 'ਚ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਮਿਲੇ ਨੋਟਿਸਾਂ 'ਚ ਜੋ ਧਾਰਾਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ 'ਚ ਕਈ ਸਾਲ ਤੱਕ ਦੀ ਸਜ਼ਾ ਦੀ ਗੱਲ ਨੀ ਕਹੀ ਗਈ ਹੈ।
ਅਜਿਹੀ ਹੀ ਇਕ ਮਹਿਲਾ ਹੈ ਮੁਦ (ਬਦਲਿਆ ਹੋਇਆ ਨਾਮ) 2 ਸਾਲ ਪਹਿਲਾਂ ਸ਼ੁਰੂ ਹੋਈ ਉਨ੍ਹਾਂ ਦੀ ਕੰਟੇਂਟ ਕੰਪਨੀ 'ਚ ਸਿਰਫ 6 ਕਰਮਚਾਰੀ ਕੰਮ ਕਰਦੇ ਹਨ। ਮੁਦੁ ਨੂੰ ਨੋਟਿਸ ਮਿਲਣ ਤੋਂ ਬਾਅਦ ਤੋਂ ਜੇਲ ਜਾਣ ਦਾ ਡਰ ਸਤਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੇ ਆਪਣੇ ਕਮਚਾਰੀਆਂ ਦੀ ਸੈਲਰੀ ਤੋਂ ਲਿਆ ਗਿਆ ਟੀ.ਡੀ.ਐੱਸ. ਭਰਨ 'ਚ 30 ਦਿਨਾਂ ਦੀ ਦੇਰੀ ਕਰ ਦਿੱਤੀ। ਟੀ.ਡੀ.ਐੱਸ. ਨਾ ਜਮਾ ਕਰਵਾਉਣ 'ਤੇ ਸਰਕਾਰ ਕੁਝ ਧਾਰਾਵਾਂ ਦਾ ਇਸਤੇਮਾਲ ਕਰਦੀ ਹੈ, ਜਿਸ ਦੇ ਤਹਿਤ ਤਿੰਨ ਮਹੀਨੇ ਤੋਂ ਲੈ ਕੇ 7 ਸਾਲ ਤੱਕ ਦੀ ਸਜਾ ਦਾ ਪ੍ਰਬੰਧ ਹੈ।
ਮੁਦੁ ਨੂੰ ਦਿੱਤੇ ਨੋਟਿਸ 'ਚ ਆਈ.ਟੀ. ਐਕਟ ਦੀ 276ਬੀ ਅਤੇ 278ਬੀ ਧਾਰਾਵਾਂ ਦਾ ਪ੍ਰਬੰਧ ਹੈ। ਲਿਖਿਆ ਹੈ ਕਿ ਕਿਉਂ ਨਾ ਉਸ ਦੇ ਖਿਲਾਫ ਕਾਰਜਵਾਹੀ ਕੀਤੀ ਜਾਵੇ। ਮੁਦੁ ਦਾ ਕਹਿਣਾ ਹੈ ਕਿ ਉਸ ਦੇ ਸਿਰਫ 4 ਕਰਮਚਾਰੀਆਂ ਦੀ ਸੈਲਰੀ ਛੂਟ ਸੀਮਾ 2.5 ਲੱਖ ਰੁਪਏ ਤੋਂ ਜ਼ਿਆਦਾ ਹੈ। ਉਸ ਦਾ ਕਹਿਣਾ ਟੀ.ਡੀ.ਐੱਸ. ਬੇਸ਼ੱਕ ਮਹੀਨੇ ਭਰ ਦੀ ਦੇਰੀ ਨਾਲ ਜਮਾ ਕਰਵਾਇਆ ਪਰ ਵਿੱਤ ਸਾਲ ਦੇ ਦੌਰਾਨ ਹੀ ਜਮਾ ਕਰਵਾਇਆ ਸੀ।
ਜਾਣਕਾਰੀ ਦੇ ਮੁਤਾਬਕ 2018 'ਚ ਹਜ਼ਾਰਾਂ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਵੀ ਹੈ ਕਿ ਸੇਂਟ੍ਰਲ ਬੋਰਡ ਆਫ ਡਾਇਰੈਕਟ ਟੈਕਸੇਜ (ਸੀ.ਬੀ.ਡੀ.ਟੀ) ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਰਾਜਸਵ ਵਧਾਉਣ ਲਈ ਆਪਣੇ ਕਾਡਰ ਨੂੰ ਲਿਖੇ ਖੱਤ 'ਚ ਕਿਹਾ ਹੈ ਕਿ ਟੀ.ਡੀ.ਐੱਮ. ਜਮਾ ਕਰਵਾਉਣ 'ਚ ਡਿਫਾਲਟ ਕਰਨ ਵਾਲਿਆਂ 'ਤੇ ਸੀ.ਬੀ.ਡੀ.ਟੀ. ਐਕਸ਼ਨ ਪਲਾਨ ਦੇ ਤਹਿਤ ਮਹਾਵਿਯੋਗ ਚਲਾਇਆ ਜਾਵੇ। ਆਈ.ਟੀ. ਅਧਿਕਾਰੀਆਂ ਨੂੰ ਨੋਟਿਸ ਭੇਜਣ ਦਾ ਟਾਰਗੇਟ ਤਕ ਦਿੱਤਾ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਟੀ.ਡੀ.ਐੱਮ. ਲੇਟ ਪੈਮੇਂਟ ਅਸੇਸਮੈਂਟ ਟੈਕਸ 'ਚ ਦੇਰੀ ਰਿਟਰਨ ਨਾਨ ਫਾਈਲਿੰਗ 'ਚ ਦੇਰੀ ਜਿਹੀਆਂ ਛੋਟੀਆਂ ਗਲਤੀਆਂ ਕਰਨ 'ਤੇ ਵੀ ਨੋਟਿਸ ਭੇਜੇ ਜਾ ਰਹੇ ਹਨ। ਇਨ੍ਹਾਂ ਨੋਟਿਸਾਂ ਦਾ ਜਵਾਬ ਦੇਣ ਲਈ ਵੀ ਕਰਦਾਤਾਵਾਂ ਨੂੰ ਕਾਫੀ ਘੱਟ ਸਮਾਂ ਮਿਲ ਰਿਹਾ ਹੈ। ਸਿਰਫ ਇਨ੍ਹਾਂ ਹੀ ਨਹੀਂ ਕਈ ਵੇਤਨਭੋਗੀ ਕਰਮਚਾਰੀਆਂ ਨੂੰ ਵੀ ਨੋਟਿਸ ਭੇਜਿਆ ਜਾ ਰਿਹਾ ਹੈ। ਹਾਲਾਂਕਿ ਕਈ ਸੰਗਠਨ ਅਜਿਹਾ ਕੀਤਾ ਜਾਣ ਦਾ ਵਿਰੋਧ ਕਰ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਦੰਡਾਤਮਕ ਕਾਰਜਵਾਹੀ ਦੀ ਗੱਲ ਗਲਤ ਹੈ ਅਤੇ ਜਵਾਬ ਦੇਣ ਲਈ ਵੀ ਘੱਟ ਸਮਾਂ ਦਿੱਤਾ ਜਾ ਰਿਹਾ ਹੈ।


Related News