ਸਸਤਾ ਹੋਇਆ ਬਿਨਾਂ ਸਬਸਿਡੀ ਵਾਲਾ LPG ਸਿਲੰਡਰ, ਨਵੀਂ ਕੀਮਤਾਂ ਲਾਗੂ

Wednesday, Jul 31, 2019 - 11:45 PM (IST)

ਸਸਤਾ ਹੋਇਆ ਬਿਨਾਂ ਸਬਸਿਡੀ ਵਾਲਾ LPG ਸਿਲੰਡਰ, ਨਵੀਂ ਕੀਮਤਾਂ ਲਾਗੂ

ਨਵੀਂ ਦਿੱਲੀ— ਬਿਨਾਂ ਸਬਸਿਡੀ ਵਾਲੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ 62.50 ਰੁਪਏ ਦੀ ਕਟੌਤੀ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤਾਂ ਘੱਟ ਹੋਣ ਕਾਰਨ ਭਾਅ ਘੱਟ ਕੀਤੇ ਗਏ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਕਿ ਬਿਨਾਂ ਸਬਸਿਡੀ ਜਾਂ ਬਾਜ਼ਾਰ ਕੀਮਤ ਵਾਲੇ ਐੱਲ.ਪੀ.ਜੀ. ਦੀ ਕੀਮਤ 574.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਨਵੀਂ ਦਰਾਂ ਬੁੱਧਵਾਰ ਦੇਰ ਰਾਤ ਤੋਂ ਲਾਗੂ ਹੋਣਗੀਆਂ। ਗਾਹਕਾਂ ਨੂੰ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਵਰਤੋਂ ਸਬਸਿਡੀ ਵਾਲੇ 12 ਸਿਲੰਡਰ ਦਾ ਕੋਟਾ ਖਤਮ ਹੋਣ ਤੋਂ ਬਾਅਦ ਕਰਨਾ ਹੁੰਦਾ ਹੈ। ਕੰਪਨੀ ਮੁਤਾਬਕ ਇਸ ਤੋਂ ਪਹਿਲਾਂ ਜੁਲਾਈ ਦੀ ਸ਼ੁਰੂਆਤ 'ਚ ਬਿਨਾਂ ਸਬਿਸਡੀ ਵਾਲੇ ਐਲ.ਪੀ.ਜੀ. ਦੀ ਕੀਮਤ 'ਚ 100.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਸੀ।


author

Inder Prajapati

Content Editor

Related News