ਜੇਬ 'ਚ ਨਹੀਂ ਹਨ ਪੈਸੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ , FasTag ਜ਼ਰੀਏ ਵੀ ਭਰਵਾ ਸਕਦੇ ਹੋ ਪੈਟਰੋਲ-ਡੀਜ਼ਲ
Monday, Jul 19, 2021 - 04:24 PM (IST)

ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਤਣਾਅ ਭਰੀ ਜ਼ਿੰਦਗੀ ਵਿਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਰਸ ਜਾਂ ਪੈਸੇ ਘਰ ਹੀ ਰਹਿ ਜਾਂਦੇ ਹਨ। ਅਜਿਹੀ ਸਥਿਤੀ ਵਿਚ ਤੇਲ ਖ਼ਤਮ ਹੋ ਜਾਵੇ ਤਾਂ ਚਿੰਤਾ ਹੋਣਾ ਲਾਜ਼ਮੀ ਹੈ। ਹੁਣ ਤੁਹਾਨੂੰ ਇਸ ਲਈ ਚਿੰਤਾ ਦੀ ਜ਼ਰੂਰਤ ਨਹੀਂ ਅਜਿਹੀ ਸਥਿਤੀ ਵਿਚ ਫਾਸਟੈਗ ਤੁਹਾਡੀ ਸਹਾਇਤਾ ਕਰ ਸਕਦਾ ਹੈ।
ਫਾਸਟੈਗ ਕਰੇਗਾ ਤੁਹਾਡੀ ਮਦਦ
ਫਾਸਟੈਗ ਸਿੱਧਾ ਤੁਹਾਡੇ ਬੈਂਕ ਖ਼ਾਤੇ ਨਾਲ ਜੁੜਿਆ ਹੁੰਦਾ ਹੈ। ਗੱਡੀ 'ਤੇ ਲੱਗੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਫਾਸਟੈਗ ਜ਼ਰੀਏ ਇੰਡੀਅਨ ਆਇਲ ਦੇ ਕਿਸੇ ਵੀ ਸਟੇਸ਼ਨ ਤੋਂ ਪੈਟਰੋਲ ਜਾਂ ਡੀਜ਼ਲ ਭਰਵਾ ਸਕਦੇ ਹੋ। ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕਰਕੇ ਵੀ ਤੁਸੀਂ ਆਪਣੇ ਈਂਧਣ ਦੇ ਬਿੱਲ ਦਾ ਭੁਗਤਾਨ ਕਰ ਸਕਦੇ ਹੋ। ਤੁਹਾਡੇ ਫਾਸਟੈਗ ਦਾ ਕੋਈ ਗਲਤ ਇਸਤੇਮਾਲ ਨਾ ਕਰ ਸਕੇ ਇਸ ਲਈ ਓ.ਟੀ.ਪੀ. ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਪ੍ਰਕਿਰਿਆ ਵਿਚ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵੀ ਵਰਤੋਂ ਕਰ ਸਕਦੇ ਹੋ। ਅਜੇ ਇਹ ਵਿਵਸਥਾ ਇੰਡੀਅਨ ਆਇਲ ਦੇ 3000 ਸਟੇਸ਼ਨਾਂ 'ਤੇ ਹੀ ਉਪਲੱਬਧ ਹੈ।
ਇਹ ਵੀ ਪੜ੍ਹੋ : ITR ਦਾਖ਼ਲ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ, ਹੁਣ ਡਾਕਖਾਨੇ 'ਚ ਵੀ ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।