ਹੁਣ ਖ਼ਰੀਦਦਾਰੀ ਲਈ ਨਹੀਂ ਹੋਵੇਗੀ ਕ੍ਰੈਡਿਟ-ਡੈਬਿਟ ਕਾਰਡ ਦੀ ਜ਼ਰੂਰਤ, ICICI ਬੈਂਕ ਨੇ ਦਿੱਤੀ ਇਹ ਸਹੂਲਤ

11/21/2020 12:23:23 PM

ਨਵੀਂ ਦਿੱਲੀ — ਜੇ ਤੁਸੀਂ ਬਾਜ਼ਾਰ 'ਚ ਕੁਝ ਖਰੀਦਦਾਰੀ ਕਰਨ ਲਈ ਜਾਂਦੇ ਹੋ, ਪਰ ਤੁਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਘਰ ਭੁੱਲ ਗਏ ਹੋ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਆਈ.ਸੀ.ਆਈ.ਸੀ.ਆਈ. ਬੈਂਕ ਨੇ ਇੱਕ ਸਹੂਲਤ ਪੇਸ਼ ਕੀਤੀ ਹੈ ਜਿਸ ਦੇ ਤਹਿਤ ਤੁਸੀਂ ਸਿਰਫ ਮੋਬਾਈਲ ਨੰਬਰ ਅਤੇ ਪੈਨ ਕਾਰਡ ਦੇ ਅਧਾਰ 'ਤੇ ਖਰੀਦਦਾਰੀ ਕਰ ਸਕਦੇ। ਸਿਰਫ਼ ਇੰਨਾ ਹੀ ਨਹੀਂ ਤੁਸੀਂ ਇਸ ਖਰਚੇ ਨੂੰ ਈ.ਐਮ.ਆਈ. ਵਿਚ ਵੀ ਬਦਲ ਸਕਦੇ ਹੋ।

ਬੈਂਕ ਨੇ ਇਸ ਸਹੂਲਤ ਦਾ ਨਾਮ 'ਆਈਸੀਆਈਸੀਆਈ ਬੈਂਕ ਕਾਰਡਲੈੱਸ ਈਐਮਆਈ' ICICI Bank Cardless EMI ਰੱਖਿਆ ਹੈ। ਇਹ ਪੂਰੀ ਤਰ੍ਹਾਂ ਨਾਲ ਡਿਜੀਟਲ ਈ.ਐਮ.ਆਈ. ਪਲਾਨ ਹੈ ਜਿਸ ਨੂੰ Pine Labs ਦੇ ਨਾਲ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਖ਼ਾਤਾਧਾਰਕ ਸਿਰਫ਼ ਬੈਂਕ ਦੇ ਨਾਲ ਰਜਿਸਟਰਡ ਆਪਣਾ ਮੋਬਾਈਲ ਨੰਬਰ ਅਤੇ PAN Number ਦੱਸ ਕੇ ਇਸ ਦੇ ਬਾਅਦ ਮੋਬਾਈਲ 'ਤੇ ਆਉਣ ਵਾਲਾ ਓ.ਟੀ.ਪੀ. ਦੱਸ ਕੇ ਪੀ.ਓ.ਐਸ. ਮਸ਼ੀਨ ਦੇ ਜ਼ਰੀਏ ਖਰੀਦਦਾਰੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਮੁਫ਼ਤ 'ਚ Netflix ਦੇਖਣ ਦਾ ਮੌਕਾ, ਜਾਣੋ ਕਦੋਂ ਅਤੇ ਕਿਵੇਂ ਦੇਖ ਸਕੋਗੇ ਆਪਣਾ ਮਨਪਸੰਦ ਕੰਟੈਟ

ਆਈਸੀਆਈਸੀਆਈ ਬੈਂਕ ਦੇ ਮੁਖੀ ਸੁਦੀਪਤ ਰਾਏ ਨੇ ਕਿਹਾ, 'ਅਸੀਂ ਵੇਖਿਆ ਹੈ ਕਿ ਬਹੁਤ ਸਾਰੇ ਗ੍ਰਾਹਕ ਹੁਣ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ 'ਤੇ ਉਪਲਬਧ ਈ.ਐਮ.ਆਈ. ਸਹੂਲਤ ਦੀ ਵਰਤੋਂ ਕਰਕੇ ਖਪਤਕਾਰ ਸਮਾਨ ਖਰੀਦਦੇ ਹਨ। ਇਸ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਲਈ, ਅਸੀਂ ਕਾਰਡਲੈੱਸ ਈ.ਐਮ.ਆਈ. ਸਹੂਲਤ ਪੇਸ਼ ਕਰ ਰਹੇ ਹਾਂ ਤਾਂ ਕਿ ਗਾਹਕ ਸਿਰਫ ਮੋਬਾਈਲ ਫੋਨਾਂ ਅਤੇ ਪੈਨ ਨਾਲ ਹੀ ਲੈਣ-ਦੇਣ ਕਰ ਸਕਣ।

ਇਹ ਵੀ ਪੜ੍ਹੋ : ਹੁਣ ਚੀਨ ਤੋਂ ਆਯਾਤ ਨਹੀਂ ਹੋਵੇਗਾ ਖਰਾਬ ਗੁਣਵੱਤਾ ਵਾਲਾ ਇਲੈਕਟ੍ਰਾਨਿਕ ਸਮਾਨ, ਸਰਕਾਰ ਨੇ ਚੁੱਕਿਆ ਇਹ ਕਦਮ

ਹੁਣ ਗਾਹਕ ਬਿਨਾਂ ਕਿਸੇ ਕਾਰਡ ਦੇ 'ਨੋ ਕਾਸਟ ਈ.ਐਮ.ਆਈ.' ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੋਸੈਸਿੰਗ ਫੀਸ ਵੀ ਨਹੀਂ ਦੇਣੀ ਪਵੇਗੀ। ਇਹ ਸਾਰੀ ਪ੍ਰਕਿਰਿਆ ਡਿਜੀਟਲ ਹੋਵੇਗੀ ਅਤੇ ਇਸ ਦੇ ਲਈ 10 ਲੱਖ ਰੁਪਏ ਤੱਕ ਦੀ ਵਿਆਪਕ ਖਰੀਦਦਾਰੀ ਦੀ ਸ਼੍ਰੇਣੀ ਦਾ ਲਾਭ ਮਿਲੇਗਾ। ਈ.ਐਮ.ਆਈ. ਸੀਮਾ 3 ਮਹੀਨਿਆਂ ਤੋਂ 15 ਮਹੀਨਿਆਂ ਤੱਕ ਹੋਵੇਗੀ। ਇਸ ਦੇ ਲਈ ਖ਼ਾਤਾਧਾਰਕ ਕਿਸੇ ਵੀ ਦੁਕਾਨ ਜਾਂ ਸ਼ੋਅਰੂਮ ਵਿਚ ਕਾਰਡਲੈੱਸ ਈ.ਐਮ.ਆਈ. ਵਿਕਲਪ ਦੀ ਚੋਣ ਕਰਨ ਲਈ ਕਹਿਣਗੇ ਜਿਸ ਤੋਂ ਬਾਅਦ ਦੁਕਾਨਦਾਰ ਉਨ੍ਹਾਂ ਨੂੰ ਇਸ ਸਹੂਲਤ ਦਾ ਲਾਭ ਦੇਵੇਗਾ। ਦੁਕਾਨਦਾਰ ਪੀ.ਓ.ਐਸ. ਮਸ਼ੀਨ ਵਿਚ ਗਾਹਕ ਦਾ ਮੋਬਾਈਲ ਨੰਬਰ ਅਤੇ ਪੈਨ ਦਾਖਲ ਕਰੇਗਾ, ਜਿਸ ਤੋਂ ਬਾਅਦ ਖ਼ਾਤਾਧਾਰਕ ਨੂੰ  ਇਕ ਓ.ਟੀ.ਪੀ. ਆਵੇਗਾ। ਇਸ ਓ.ਟੀ.ਪੀ. ਨੂੰ ਰਜਿਸਟਰ ਕਰਨ ਤੋਂ ਤੁਰੰਤ ਬਾਅਦ ਲੈਣ-ਦੇਣ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਜਲਦ ਬਦਲਣਗੇ ਜਾਇਦਾਦ ਦੀ ਰਜਿਸਟਰੀ ਦੇ ਨਿਯਮ, ਜਾਣੋ ਕੀ ਪਵੇਗਾ ਆਮ ਲੋਕਾਂ 'ਤੇ ਅਸਰ


Harinder Kaur

Content Editor

Related News