ਹੁਣ ਦੋਪਹੀਆ ਵਾਹਨ 'ਤੇ ਨਹੀਂ ਲੱਗੇਗੀ ਗਰਮੀ, ਇਹ ਹੈਲਮੇਟ ਰੱਖੇਗਾ ਤੁਹਾਡਾ ਸਿਰ ਠੰਡਾ

Friday, Aug 28, 2020 - 09:51 PM (IST)

ਹੁਣ ਦੋਪਹੀਆ ਵਾਹਨ 'ਤੇ ਨਹੀਂ ਲੱਗੇਗੀ ਗਰਮੀ, ਇਹ ਹੈਲਮੇਟ ਰੱਖੇਗਾ ਤੁਹਾਡਾ ਸਿਰ ਠੰਡਾ

ਨਵੀਂ ਦਿੱਲੀ — ਜਿਵੇਂ ਹੀ ਗਰਮੀਆਂ ਦੀਆਂ ਧੁੱਪਾਂ ਤੇਜ਼ ਹੁੰਦੀਆਂ ਹਨ ਤਾਂ ਦੋ ਪਹੀਆ ਵਾਹਨ 'ਤੇ ਯਾਤਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜੇਕਰ ਇਸ ਕੜਕਦੀ ਧੁੱਪ ਵਿਚ ਹੈਲਮੇਟ ਪਾਉਣਾ ਪਵੇ ਤਾਂ ਯਾਤਰਾ ਕਰਨੀ ਹੋਰ ਮੁਸ਼ਕਲ ਹੋ ਜਾਂਦਾ ਹੈ। ਖਾਸ ਤੌਰ 'ਤੇ ਜਦੋਂ ਲੰਮਾ ਸਫ਼ਰ ਹੋਵੇ ਤਾਂ ਮਹਿਸੂਸ ਹੁੰਦਾ ਹੈ ਕਿ ਕਾਸ਼  ਸਿਰ ਨੂੰ ਠੰਡਾ ਰੱਖਣ ਲਈ ਕੋਈ ਸਾਧਨ ਮਿਲ ਜਾਵੇ। ਜੇਕਰ ਤੁਹਾਨੂੰ ਵੀ ਇਸ ਸਮੱਸਿਆ ਨਾਲ ਦੋ-ਚਾਰ ਹੋਣਾ ਪੈਂਦਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ।   ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੈਲਮੇਟ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਲਗਾਉਣ ਤੋਂ ਬਾਅਦ ਤੁਹਾਨੂੰ ਏ.ਸੀ. ਵਰਗਾ ਆਨੰਦ ਮਿਲੇਗਾ। ਇਹ ਹੈਲਮੇਟ ਆਈ.ਆਈ.ਟੀ. ਮਦਰਾਸ ਦੇ ਪੀ. ਕੇ. ਸੁੰਦਰ ਰਾਜਨ ਨੇ ਬਣਾਇਆ ਹੈ।

ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਤੋਂ ਬਾਅਦ ਸਰੀਰ ਵਿਚ ਕਿੰਨੇ ਦਿਨ ਰਹਿੰਦੀਆਂ ਹਨ ਐਂਟੀਬਾਡੀ, ਰਿਸਰਚ 'ਚ ਸਾਹਮਣੇ ਆਏ ਤੱਥ

ਆਈ.ਆਈ.ਟੀ. ਮਦਰਾਸ ਦੇ ਪੀ. ਕੇ. ਸੁੰਦਰ ਰਾਜਨ, ਬਲੂਆਰਮਰ ਦੇ ਬਾਨੀ ਅਤੇ ਸੀ.ਈ.ਓ. ਹਨ। ਜੋ ਕਿ ਯਾਤਰੀਆਂ ਲਈ ਸੁਵਿਧਾਜਨਕ ਯਾਤਰਾ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇੱਕ ਉਪਕਰਣ ਬਣਾਇਆ ਹੈ ਜੋ ਹੈਲਮੇਟ ਨਾਲ ਜੋੜਿਆ ਜਾਂਦਾ ਹੈ। ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਇਹ ਡਿਵਾਈਸ ਹੈਲਮੇਟ ਦੇ ਅੰਦਰ ਦਾ ਤਾਪਮਾਨ ਬਾਹਰ ਦੇ ਮੁਕਾਬਲੇ 6 ਤੋਂ 15 ਡਿਗਰੀ ਤੱਕ ਘੱਟ ਰੱਖਦਾ ਹੈ। ਇਸ ਦੀ ਕੀਮਤ ਵੀ ਬਹੁਤ ਘੱਟ ਹੈ। ਤੁਸੀਂ ਇਹ ਹੈਲਮੇਟ ਸਿਰਫ 2200 ਰੁਪਏ ਵਿਚ ਹੀ ਖਰੀਦ ਸਕਦੇ ਹੋ।

ਰਾਜਨ ਨੇ ਦੱਸਿਆ ਕਿ ਦੇਸ਼ ਵਿਚ ਲਗਭਗ 200 ਮਿਲੀਅਨ ਦੋਪਹੀਆ ਵਾਹਨ ਚਾਲਕ ਹਨ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਉਨ੍ਹਾਂ ਲਈ ਕੁਝ ਕਰਨਾ ਚਾਹੀਦਾ ਹੈ। ਜਦੋਂ ਵੀ ਮੈਂ ਟ੍ਰੈਫਿਕ ਵਿਚ ਫਸ ਜਾਂਦਾ ਹਾਂ ਤਾਂ ਮੈਨੂੰ ਲੋਕਾਂ ਦਾ ਚਿਹਰਾ ਪਸੀਨੇ ਨਾਲ ਭਰਿਆ ਮਿਲਦਾ ਹੈ। ਗਰਮੀ ਕਾਰਨ ਲੋਕਾਂ ਦੇ ਚਿਹਰੇ 'ਤੇ ਨਿਰਾਸ਼ਾ ਦੇਖਣ ਨੂੰ ਹੀ ਮਿਲਦੀ ਹੈ। ਮੈਂ ਸੋਚਿਆ ਜੇ ਲੋਕਾਂ ਦੇ ਸਿਰ ਨੂੰ ਠੰਡਾ ਰੱਖਿਆ ਜਾਵੇ ਤਾਂ ਉਹ ਸ਼ਾਇਦ ਵਧੇਰੇ ਆਰਾਮ ਮਹਿਸੂਸ ਕਰਨਗੇ ਅਤੇ ਯਾਤਰਾ ਦੌਰਾਨ ਖੁਸ਼ ਵੀ ਰਹਿਣਗੇ।

ਇਹ ਵੀ ਪੜ੍ਹੋ : ਜਾਣੋ ਸਸਤੇ 'ਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ, ਆਫ਼ਰ 'ਚ ਬਚੇ ਸਿਰਫ਼ ਕੁਝ ਦਿਨ ਬਾਕੀ

ਸਾਲ 2017 ਵਿਚ ਰਾਜਨ ਅਤੇ ਉਸਦੀ ਟੀਮ ਨੇ ਇਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਪਹਿਲਾ ਏ.ਸੀ. ਹੈਲਮੇਟ ਮਾਰਚ 2018 ਵਿਚ ਲਾਂਚ ਕੀਤਾ ਗਿਆ। ਉਨ੍ਹਾਂ ਦੇ ਹੈਲਮੇਟ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਕਾਫ਼ੀ ਮਸ਼ਹੂਰ ਹਨ।

ਇਹ ਵੀ ਪੜ੍ਹੋ : ਅਗਸਤ 'ਚ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਹੋਰ ਕਿੰਨੀਆਂ ਘਟ ਸਕਦੀਆਂ ਹਨ ਕੀਮਤਾਂ


author

Harinder Kaur

Content Editor

Related News