ਮੌਜੂਦਾ ਵਿੱਤੀ ਸਾਲ 'ਚ ਰੇਲ ਹਾਦਸਿਆਂ 'ਚ ਇਕ ਵੀ ਮੌਤ ਨਹੀਂ ਹੋਈ : ਮੰਤਰੀ

Wednesday, Mar 18, 2020 - 04:43 PM (IST)

ਮੌਜੂਦਾ ਵਿੱਤੀ ਸਾਲ 'ਚ ਰੇਲ ਹਾਦਸਿਆਂ 'ਚ ਇਕ ਵੀ ਮੌਤ ਨਹੀਂ ਹੋਈ : ਮੰਤਰੀ

ਨਵੀਂ ਦਿੱਲੀ — ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਰੇਲ ਹਾਦਸਿਆਂ 'ਚ ਨਿਰੰਤਰ ਗਿਰਾਵਟ ਆ ਰਹੀ ਹੈ ਅਤੇ ਮੌਜੂਦਾ ਵਿੱਤੀ ਸਾਲ 'ਚ ਰੇਲ ਹਾਦਸਿਆਂ ਵਿਚ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਰੇਲ ਹਾਦਸਿਆਂ ਨਾਲ ਜੁੜੇ ਅੰਕੜਿਆਂ ਅਨੁਸਾਰ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਗੋਇਲ ਨੇ ਕਿਹਾ ਕਿ ਸਾਲ 2019-20 ਵਿਚ ਦੇਸ਼ ਵਿਚ ਕੁਲ 55 ਰੇਲ ਹਾਦਸੇ ਹੋਏ, ਹਾਲਾਂਕਿ ਇਨ੍ਹਾਂ ਵਿਚੋਂ ਕਿਸੇ ਦੀ ਮੌਤ ਨਹੀਂ ਹੋਈ। ਇਨ੍ਹਾਂ ਹਾਦਸਿਆਂ ਵਿਚ 73 ਰੇਲਵੇ ਯਾਤਰੀ ਜ਼ਖਮੀ ਹੋਏ। ਉਨ੍ਹਾਂ ਨੇ ਕਿਹਾ ਕਿ ਸਾਲ 2018-19 ਵਿਚ 59 ਰੇਲ ਹਾਦਸੇ ਹੋਏ ਸਨ, ਜਿਨ੍ਹਾਂ ਵਿਚੋਂ 16 ਰੇਲ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 90 ਯਾਤਰੀ ਜ਼ਖਮੀ ਹੋਏ ਸਨ। ਮੰਤਰੀ ਅਨੁਸਾਰ ਸਾਲ 2017-18 ਦੌਰਾਨ 73 ਰੇਲ ਹਾਦਸੇ ਹੋਏ ਜਿਸ ਵਿਚੋਂ 28 ਰੇਲ ਯਾਤਰੀਆਂ ਦੀ ਮੌਤ ਹੋ ਗਈ ਅਤੇ 182 ਯਾਤਰੀ ਜ਼ਖਮੀ ਹੋਏ।
ਇਹ ਖਬਰ ਵੀ ਪੜ੍ਹੋ : ਕੋਰੋਨਾ ਦਾ ਡਰ : ਦੁੱਧ ਨਾਲੋਂ 10 ਗੁਣਾ ਮਹਿੰਗਾ ਹੋਇਆ ਗਊ-ਮੂਤਰ


author

Harinder Kaur

Content Editor

Related News