ਸਿਹਤ ਮੰਤਰਾਲੇ ਦੀਆਂ ਬੈਠਕਾਂ ’ਚ ਹੁਣ ਨਹੀਂ ਮਿਲੇਗੀ ਚਾਹ ਤੇ ਬਿਸਕੁਟ, ਪਲਾਸਟਿਕ ਦੀਆਂ ਬੋਤਲਾਂ ’ਤੇ ਵੀ ਰੋਕ

Saturday, Jun 29, 2019 - 07:19 PM (IST)

ਨਵੀਂ ਦਿੱਲੀ– ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਆਪਣੇ ਵੱਖ-ਵੱਖ ਵਿਭਾਗਾਂ ਨੂੰ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿਚ ਲਿਖਿਆ ਹੈ ਕਿ ਵਿਭਾਗੀ ਬੈਠਕਾਂ ’ਚ ਚਾਹ ਅਤੇ ਬਿਸਕੁਟ ਤੋਂ ਪ੍ਰਹੇਜ਼ ਕੀਤਾ ਜਾਵੇ ਤੇ ਨਾਲ ਹੀ ਪਲਾਸਟਿਕ ਦੀਆਂ ਬੋਤਲਾਂ ’ਚ ਪਾਣੀ ਪਿਲਾਉਣ ਦਾ ਵੀ ਬਦਲ ਲੱਭਿਆ ਜਾਵੇ। ਸਰਕੂਲਰ ਮੁਤਾਬਿਕ ਬੈਠਕਾਂ ਦੌਰਾਨ ਕੁਕੀਜ਼, ਬਿਸਕੁਟ ਤੇ ਹੋਰ ਫਾਸਟ ਫੂਡ ਨਾ ਪਰੋਸਿਆ ਜਾਵੇ। ਪਲਾਸਟਿਕ ਦੀਆਂ ਬੋਤਲਾਂ ’ਚ ਪਾਣੀ ਪੀਣਾ ਵੀ ਨੁਕਸਾਨਦਾਇਕ ਹੈ। ਨੇੜ ਭਵਿੱਖ ’ਚ ਇਨ੍ਹਾਂ ਦੀ ਵਰਤੋਂ ਵੀ ਬੰਦ ਕੀਤੀ ਜਾਵੇਗੀ। ਚਾਹ ਤੇ ਬਿਸਕੁਟ ਦੀ ਜਗ੍ਹਾ ਲਾਈ ਚਨਾ, ਅਖਰੋਟ ਅਤੇ ਖਜੂਰ ਦਾ ਪ੍ਰਬੰਧ ਕੀਤਾ ਜਾਏ।

ਪਿਛਲੇ ਸਾਲ ਭਾਰਤ ਸਰਕਾਰ ਨੇ ਵਿਸ਼ਵ ਚੌਗਿਰਦਾ ਦਿਵਸ ਸਮਾਰੋਹ ਆਯੋਜਿਤ ਕੀਤਾ ਸੀ, ਜਿਸ ਤੋਂ ਬਾਅਦ ਵਿਭਾਗਾਂ ਦੀਆਂ ਸਭਾਵਾਂ ’ਚ ਪਾਣੀ ਦੀਆਂ ਪਲਾਸਟਿਕ ਦੀਆਂ ਬੋਤਲਾਂ ਨੂੰ ਬੈਨ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਸ ਨੂੰ ਅਮਲ ’ਚ ਲਿਆਉਣ ਲਈ ਵਿਭਾਗ ਨੂੰ 8 ਮਹੀਨਿਆਂ ਦਾ ਸਮਾਂ ਲੱਗਾ। ਸਿਹਤ ਮੰਤਰਾਲੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਇਹ ਹੁਕਮ ਸਿਹਤ ਮੰਤਰਾਲੇ ਦੇ ਵਿਭਾਗਾਂ ਤੇ ਸੰਸਥਾਵਾਂ ’ਚ ਲਾਗੂ ਹੋਵੇਗਾ। ਇਹ ਇਕ ਚੰਗਾ ਕਦਮ ਹੈ ਤੇ ਇਸ ਨੂੰ ਡਾਕਟਰਾਂ ਦੀ ਪਹਿਲ ’ਤੇ ਉਠਾਇਆ ਗਿਆ ਹੈ। ਸਿਹਤ ਮੰਤਰਾਲੇ ਦੇ ਕੰਟਰੋਲ ’ਚ ਆਉਣ ਵਾਲੇ ਏਮਜ਼ ਵਿਚ ਵੀ ਬਿਸਕੁਟ ਨਹੀਂ ਮਿਲਣਗੇ। ਦੇਸ਼ ਭਰ ਦੇ ਹੋਰਨਾਂ ਸੂਬਿਆਂ ਦੇ ਹਸਪਤਾਲਾਂ ’ਚ ਵੀ ਬਿਸਕੁਟ ਦੀ ਵਿਕਰੀ ’ਤੇ ਰੋਕ ਲਾਉਣ ਲਈ ਕਿਹਾ ਜਾਏਗਾ।


Inder Prajapati

Content Editor

Related News