Geneva Motor Show 2018 : ਨਿਸਾਨ ਨੇ ਪ੍ਰਦਰਸ਼ਿਤ ਕੀਤੀ ਇਲੈਕਟ੍ਰਿਕ ਰੇਸਿੰਗ ਕਾਰ
Friday, Mar 09, 2018 - 02:19 AM (IST)

ਜਲੰਧਰ—ਜੇਨੇਵਾ ਮੋਟਰ ਸ਼ੋਅ 'ਚ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਆਪਣੀ ਪਹਿਲੀ ਸੀਜ਼ਨ 5 Formula E ਇਲੈਕਟ੍ਰਿਕ ਰੇਸਿੰਗ ਕਾਰ ਨੂੰ ਲੋਕਾਂ ਦੇ ਸਾਹਮਣੇ ਦਿਖਾਇਆ ਹੈ।
ਏਅਰੋਡਾਇਨਾਮਿਕ ਡਿਜ਼ਾਈਨ ਨਾਲ ਬਣਾਈ ਗਈ ਇਹ ਕਾਰ 300 ਮੀਲ (ਲਗਭਗ 482 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਤਕ ਆਸਾਨੀ ਨਾਲ ਪਹੁੰਚ ਜਾਂਦੀ ਹੈ। ਇਸ ਦੀ ਬੈਟਰੀ ਕੈਪੇਸਿਟੀ ਨੂੰ 28mkWH ਤੋਂ 54 KWH ਤਕ ਵਧਾਇਆ ਜਾ ਸਕਦਾ ਹੈ ਭਾਵ ਤੁਸੀਂ ਪੂਰੀ ਰੇਸ ਨੂੰ ਬਿਨਾਂ ਕਾਰ ਬਦਲੇ ਵੀ ਪੂਰਾ ਕਰ ਸਕਦੇ ਹੋ।